*ਮੈਡੀਕਲ ਪ੍ਰੈਕਟੀਸ਼ਨਰ ਨੂੰ ਜਲਦੀ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਬਿਠਾ ਕੇ ਮੰਗਾਂ ਪੂਰੀਆਂ ਕਰਨ ਦਾ ਦਵਾਇਆ ਭਰੋਸਾ – ਡਾ ਰਾਜ ਕੁਮਾਰ ਚੱਬੇਵਾਲ*

0
25

ਹੁਸ਼ਿਆਰਪੁਰ 16 ਨਵੰਬਰ 2024 (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਵੱਲੋਂ ਜਿਮਨੀ ਚੋਣਾਂ ਲੜ ਰਹੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਨੂੰ ਮੰਗਾਂ ਸਬੰਧੀ ਸਵਾਲ ਜਵਾਬ ਦੀ ਲੜੀ ਜਾਰੀ ਰੱਖਦਿਆਂ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਪ੍ਰਧਾਨ ਡਾ.ਦਿਲਦਾਰ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਂਝੇ ਤੌਰ ਤੇ ਅੱਜ ਵਿਧਾਨ ਸਭਾ ਜਿਮਨੀ ਚੋਣ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਇਸ਼ਾਕ ਕੁਮਾਰ ਅਤੇ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਦੇ ਘਰ ਦਾ ਘੇਰਾਓ ਕਰਕੇ ਪ੍ਰੈਕਟੀਸ਼ਨਰਾਂ ਨੇ ਆਪਣੀਆਂ ਮੰਗਾਂ ਪ੍ਰਤੀ ਸਵਾਲ ਜਵਾਬ ਕੀਤੇ ਤੇ ਯਾਦ ਪੱਤਰ ਦਿੱਤਾ । 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਪ ਪਾਰਟੀ ਦੇ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਵੱਲੋਂ ਸੂਬਾ ਕਮੇਟੀ ਨਾਲ ਮੀਟਿੰਗ ਕਰਕੇ ਸਰਕਾਰ ਬਨਣ ਤੇ ਪਾਰਟ ਟਾਇਮ ਟਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ। 2022 ਦੀ ਵਿਧਾਨ ਸਭਾ ਚੋਣਾਂ ਸਮੇਂ ਵੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ।ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਨਣ ਤੇ ਪਹਿਲ ਦੇ ਅਧਾਰ ਤੇ ਪਾਰਟ ਟਾਈਮ ਟਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦਾ ਵਾਅਦਾ ਕੀਤਾ ਸੀ ਪਰ ਦੁੱਖ ਦੀ ਗੱਲ ਹੈ ਕਿ ਲਗਭਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਹਾਕਮ ਧਿਰ ਨੇ ਜਥੇਬੰਦੀ ਨਾਲ ਕੀਤੇ ਵਾਅਦੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ ਅਤੇ ਸਿਹਤ ਵਿਭਾਗ ਵੱਲੋਂ ਪਿੰਡਾਂ ਵਿਚ ਕੰਮ ਕਰਦੇ ਡਾਕਟਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਡਾ.ਰਾਜ ਕੁਮਾਰ ਨੇ ਵਿਸ਼ਵਾਸ਼ ਦਿਵਾਇਆ ਕਿ ਜੋ ਮੰਗਾਂ ਬਹੁਤ ਦੇਰ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਨੂੰ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਦੀ ਮੌਜੂਦਗੀ ਵਿੱਚ ਪੈਨਲ ਮੀਟਿੰਗ ਕਰਵਾਕੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਸੰਸਦ ਵਿੱਚ ਵੀ ਤੁਹਾਡੀ ਮੰਗ ਨੂੰ ਉਠਾਵਾਂਗਾ ਅਤੇ ਸਾਫ਼ ਸੁਥਰੀਆਂ ਸਿਹਤ ਸੇਵਾਵਾਂ ਦੇ ਰਹੇ ਕਿਸੇ ਵੀ ਮੈਡੀਕਲ ਪ੍ਰੈਕਟੀਸ਼ਨਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਡਾ ਧਰਮਪਾਲ ਸੂਬਾ ਸਲਾਹਕਾਰ , ਡਾ ਕਸ਼ਮੀਰ ਸਿੰਘ ਢਿੱਲੋ ਜਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਸੂਬਾ ਕਮੇਟੀ ਮੈਂਬਰ ਡਾ.ਰਾਕੇਸ ਬਸੀ , ਜਿਲਾ ਸਕੱਤਰ ਡਾ ਧਰਮਜੀਤ ਸਿੰਘ , ਡਾ ਕਸ਼ਮੀਰ ਬੰਗਾ ਡਾ.ਸੁਖਜਾਦ ਬੰਗਾ , ਡਾ ਰਜੇਸ਼ ਬਹਿਰਾਮ , ਡਾ ਸੰਦੀਪ ਜੋਸ਼ੀ , ਡਾ ਹਰਜਿੰਦਰ ਨਵਾਂ ਸ਼ਹਿਰ , ਡਾ ਸੰਦੀਪ ਜੋਸ਼ੀ , ਡਾ ਜਗਦੀਸ਼ ਰਾਏ , ਡਾ ਪਰਸ਼ੋਤਮ ਲਾਲ, ਡਾ ਬਲਵੀਰ ਸਿੰਘ , ਡਾ ਗਿਆਨ ਸਿੰਘ ਮੰਡੇਰ, ਡਾ. ਜਸਪਾਲ ਜ਼ਿਲ੍ਹਾ ਕਮੇਟੀ ਮੈਂਬਰ, ਡਾ ਹਰਜਿੰਦਰ ਸਿੰਘ , ਡਾ ਬਿੱਟੂ ਪਾਬਲਾ , ਡਾ ਮਨਜੀਤ ਸਿੰਘ ਜਿਲਾ ਜਨਰਲ ਸਕੱਤਰ ਹੁਸ਼ਿਆਰਪੁਰ ਡਾ ਰਕੇਸ਼ ਬੱਸੀ ਡਾ ਗੁਰਜੀਤ ਡਾ ਹਰਬੰਸ ਡਾ ਮੋਹਨ, ਬਲਾਚੌਰ ਤੋਂ ਡਾ ਤਜਿੰਦਰ ਜੋਤ ਪ੍ਰੈਸ ਸਕੱਤਰ ਹੋਰ ਬਹੁਤ ਸਾਰੇ ਮੈਂਬਰ ਸ਼ਾਮਿਲ ਹੋਏ।

NO COMMENTS