*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸਨ ਪੰਜਾਬ ਜ਼ਿਲ੍ਹਾ ਮੁਹਾਲੀ ਵੱਲੋਂ ਕਰਵਾਈ ਜ਼ਿਲ੍ਹਾ ਪੱਧਰੀ ਜਥੇਬੰਦਕ ਚੇਤਨਾ ਕਨਵੈਨਸ਼ਨ*

0
33

 (ਸਾਰਾ ਯਹਾਂ/ ਮੁੱਖ ਸੰਪਾਦਕ ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੁਹਾਲੀ ਵੱਲੋਂ ਬਾਹਰਾ ਹਸਪਤਾਲ ਕੁਰਾਲੀ ਵਿਖੇ ਕਰਵਾਈ ਗਈ ਜਥੇਬੰਦਕ ਚੇਤਨਾ ਕਨਵੈਨਸ਼ਨ ਜਿਸ ਵਿੱਚ ਸਮੂਹ ਜ਼ਿਲ੍ਹਾ ਕਮੇਟੀ ਅਤੇ ਸਮੂਹ ਮੈਂਬਰਾਨ ਨੇ ਕੀਤੀ ਸ਼ਮੂਲੀਅਤ ਜਿਲਾ ਪ੍ਧਾਨ ਡਾ ਬਲਵੀਰ ਸਿੰਘ ਦੀ ਅਗਵਾਈ ਵਿੱਚ ਹੋਈ ਕਨਵੈਨਸ਼ਨ ਵਿੱਚ ਬਲਾਕ ਮੋਹਾਲੀ, ਬਨੂੰੜ, ਢਕੋਲੀ , ਖਰੜ. ਡੇਰਾ ਬਸੀ , ਲਾਲੜੂ ਦੀਆਂ ਆਗੂ ਟੀਮਾਂ ਦੀ ਅਗਵਾਈ ਵਿੱਚ ਮੈਂਬਰ ਸਾਥੀਆਂ ਨੇ ਜੋਸ਼ੋ ਖਰੋਸ਼ ਕੀਤੀ ਸ਼ਮੂਲੀਅਤ । ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਗੁਰਮੇਲ ਸਿੰਘ ਮਾਛੀਕੇ, ਸੂਬਾ ਕਮੇਟੀ ਮੈਂਬਰ ਪਲਜਿੰਦਰ ਸਿੰਘ ਅਤੇ ਸੁਰੇਸ਼ ਅਣਖੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਨੰਦ ਵਾਲੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਜ਼ਿਲ੍ਹਾ ਪ੍ਧਾਨ ਡਾ ਬਲਵੀਰ ਸਿੰਘ ਨੇ ਕਨਵੈਨਸ਼ਨ ਵਿੱਚ ਪਹੁੰਚੇ ਆਗੂਆਂ ਅਤੇ ਮੈਂਬਰ ਸਾਥੀਆਂ ਨੂੰ ਜੀ ਆਇਆਂ ਕਿਹਾ ਅਤੇ ਕਨਵੈਨਸ਼ਨ ਦੀ ਸਰੂਆਤ ਕੀਤੀ । ਮੌਜੂਦ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ ਨੇ ਕਿਹਾ ਕਿ ਜਥੇਬੰਦੀ ਦੀ ਮਜਬੂਤੀ ਲਈ ਜਥੇਬੰਦਕ ਤੌਰ ਤੇ ਚੇਤਨ ਹੋਣਾ ਅਤਿ ਜ਼ਰੂਰੀ ਹੈ ਜਥੇਬੰਦੀ ਦੇ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਮੀਟਿੰਗਾਂ ਦੀ ਲਗਾਤਾਰਤਾ, ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮਾ ਨੂੰ ਇੰਨਵਿੰਨ ਲਾਗੂ ਕਰਨਾ ਭਰਾਤਰੀ ਜਥੇਬੰਦੀਆਂ ਨਾਲ ਸਾਂਝ ਭਿਆਲੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜਥੇਬੰਦੀ ਦੀਆਂ ਸਰਗਰਮੀਆਂ, ਪ੍ਰਾਪਤੀਆਂ ਅਤੇ ਘਾਟਾਂ ਕਮਜ਼ੋਰੀਆਂ ਤੇ ਖੁੱਲ ਕੇ ਵਿਚਾਰ ਚਰਚਾ ਕਰਦਿਆਂ ਨਸ਼ਿਆਂ ਅਤੇ ਭਰੂਣ ਹੱਤਿਆ ਗਵਰਗੀਆਂ ਸਮਾਜਿਕ ਅਲਾਮਤਾਂ ਦੇ ਖਿਲਾਫ ਆਮ ਲੋਕਾਂ ਨੂੰ ਚੇਤਨ ਕਰਨ ਦੇ ਲਈ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਾਫ਼ ਸੁਥਰੀ ਪੈ੍ਕਟਿਸ ਕਰਨ ਦੀ ਹਦਾਇਤ ਕੀਤੀ । 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਮੁੱਚੇ ਪੰਜਾਬ ਅੰਦਰ ਜ਼ਿਲ੍ਹਾ ਅਤੇ ਬਲਾਕ ਪੱਧਰੀ ਕਨਵੈਨਸਨਾਂ ਸਾਡਾ ਰੁਜ਼ਗਾਰ ਸਾਡਾ ਅਧਿਕਾਰ ਦੇ ਨਾਅਰੇ ਹੇਠ ਲੋਕ ਚੇਤਨਾ ਕਨਵੈਨਸ਼ਨਾਂ ਕਰਵਾਈਆਂ ਜਾਣਗੀਆ। ਸੂਬਾ ਕਮੇਟੀ ਮੈਂਬਰ ਸਰੇਸ਼ ਅਣਖੀ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਨੰਦ ਕਾਰਜ ਨੇ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟਿਸ਼ਨਰ ਅਪੀਲ ਕੀਤੀ ਕੇ ਭਰੂਣ ਹੱਤਿਆਂ ਸਬੰਧੀ, ਨਸ਼ਿਆਂ ਦੇ ਵਧ ਰਹੇ ਰੁਝਾਨ ਪ੍ਰਤੀ ਅਤੇ ਖੂਨ ਦਾਨ ਕੈਂਪ, ਮਿਸ਼ਨ ਹਰਿਆਲੀ ਪ੍ਰਤੀ ਲੋਕਾਂ ਨੂੰ ਸੈਮੀਨਾਰ ਕਰਕੇ ਜਾਗਰਤ ਕੀਤਾ ਜਾਵੇ ਅਤੇ ਸ਼ਾਮਲ ਆਗੂਆਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਕੀਤਾ ਵਾਅਦਾ ਤਰੁੰਤ ਪੂਰਾ ਕੀਤਾ ਜਾਵੇ ਤਾਂ ਜ਼ੋ ਮੈਡੀਕਲ ਪੈ੍ਕਟੀਸ਼ਨਰ ਆਪਣੇ ਕਿੱਤੇ ਨੂੰ ਮਾਨ ਅਤੇ ਸਨਮਾਨ ਨਾਲ ਕਰਦੇ ਹੋਏ ਲੋੜਵੰਦ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਸਕਣ ਅਤੇ ਆਪਣੇ ਪਰਿਵਾਰ ਪਾਲ ਸਕਣ । ਸਟੇਜ ਦੀ ਜ਼ਿੰਮੇਵਾਰੀ ਸੀਨੀਅਰ ਵਾਈਸ ਪ੍ਰਧਾਨ ਵਿਕਰਮ ਦੱਤ ਗੋਇਲ ਅਤੇ ਜ਼ਿਲ੍ਹਾ ਸਕੱਤਰ ਸੁਖਬੀਰ ਸਿੰਘ ਨੇ ਬਾਖ਼ੂਬੀ ਨਿਭਾਈ। ਜ਼ਿਲ੍ਹਾ ਕੈਸ਼ੀਅਰ ਸੁਖਦੇਵ ਸਿੰਘ , ਜ਼ਿਲ੍ਹਾ ਇੰਚਾਰਜ ਅਸ਼ੋਕ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਸਤੀਸ਼ ਸ਼ਰਮਾ ਕੈਸ਼ੀਅਰ ਪੰਕਜ ਅਗਰਵਾਲ ਬਲਾਕ ਰਾਜਪੁਰਾ ਦੇ ਪ੍ਰਧਾਨ ਅਮਨ ਮਹਿਰਾ ਸਕੱਤਰ ਜਰਨੈਲ ਸਿੰਘ ਕੈਸ਼ੀਅਰ ਸਤੀਸ ਮਾਂਝੀ .ਮੋਹਾਲੀ ਦੇ ਪ੍ਰਧਾਨ ਹਰਪ੍ਰੀਤ ਸਿੰਘ, ਬਲਾਕ ਢਕੋਲੀ ਦੇ ਪ੍ਰਧਾਨ ਪ੍ਰਮੋਦ ਕੁਮਾਰ, ਬਲਾਕ ਲਾਲੜੂ ਦੇ ਪ੍ਰਧਾਨ ਪ੍ਰਵੀਨ ਕੁਮਾਰ, ਬਲਾਕ ਡੇਰਾ ਬਸੀ ਦੇ ਪ੍ਰਧਾਨ ਨਿਰਮਲ ਸਿੰਘ,ਬਲਾਕ ਖਰੜ ਦੇ ਪ੍ਰਧਾਨ ਰਜਿੰਦਰ ਕੁਮਾਰ, ਨਰਿੰਦਰ ਕੁਮਾਰ, ਸਨਜੀਤ ਕੁਮਾਰ, ਜਸਬੀਰ ਸਿੰਘ , ਗੁਰਦੇਵ ਸਿੰਘ ਰੋਸ਼ਨੀ ਦੇਵੀ ਅਤੇ ਸੀਮਾਂ ਦੇਵੀ ਦੀ ਅਗਵਾਈ ਵਿੱਚ ਲੇਡੀਜ ਵਿੰਗ ਦੀਆਂ ਮੈਂਬਰਾਂ ਨੇ ਵੀ ਸਮੂਲੀਅਤ ਕੀਤੀ।

NO COMMENTS