*ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜਲਦੀ ਪੈਨਲ ਮੀਟਿੰਗ ਕਰਕੇ ਮੰਗਾਂ ਮੰਨਣ ਦਾ ਦਵਾਇਆ ਭਰੋਸਾ*

0
71

ਬਰਨਾਲਾ 13 ਨਵੰਬਰ  (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਰਜਿ, 295 ਵੱਲੋ ਜਿਮਨੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਕਾਨੂੰਨੀ ਮਾਨਤਾ ਮੰਗ ਸਬੰਧੀ ਸੂਬਾ ਕਮੇਟੀ ਦੇ ਸਵਾਲ ਜਵਾਬ ਲੜੀ ਤਹਿਤ ਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੇ ਦਿਸਾ ਨਿਰਦੇਸ਼ਾਂ ਤਹਿਤ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਜੁਆਇੰਟ ਸਕੱਤਰ ਰਣਜੀਤ ਸਿੰਘ ਸੋਹੀ ਸੂਬਾ ਕਮੇਟੀ ਮੈਂਬਰ ਡਾਕਟਰ ਕੇਸਰ ਖਾਨ ਦੀ ਅਗਵਾਈ ਹੇਠ ਜਿਲਾ ਬਰਨਾਲਾ ਦਾ ਵਫਦ ਜਿਮਨੀ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਮਿਲਿਆ। ਮੰਗਾ ਸਬੰਧੀ ਗੱਲ ਕਰਦਿਆਂ ਉਪਰੋਕਤ ਆਗੂਆਂ ਨੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਸਵਾਲ ਕਰਦੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਸਮੇਂ ਆਪਦੇ ਸੁਪਰੀਮੋ। ਮਾਨਯੋਗ ਅਰਜਿੰਦ ਕੇਜਰੀਵਾਲ ਵੱਲੋਂ ਸੂਬਾ ਕਮੇਟੀ ਨਾਲ ਸਰਕਾਰ ਬਨਣ ਤੇ ਪਾਰਟ ਟਾਇਮ ਟਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ। 2022 ਦੀ ਵਿਧਾਨ ਸਭਾ ਚੋਣਾਂ ਸਮੇਂ ਵੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਨਣ ਤੇ ਪਹਿਲ ਦੇ ਅਧਾਰ ਤੇ ਪਾਰਟ ਟਾਈਮ ਟਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦਿੱਤੀ ਜਾਵੇਗੀ ਵੱਖ ਵੱਖ ਸੈਸਨਾ ਦੋਰਾਨ ਨਿਹਾਲ ਸਿੰਘ ਵਾਲਾ ਫਿਰੋਜ਼ਪੁਰ ਖੰਡੂਰ ਸਾਹਿਬ ਬਾਬਾ ਬਕਾਲਾ ਅਤੇ ਬੁਢਲਾਡਾ ਦੇ ਮਾਨਯੋਗ ਵਿਧਾਇਕਾਂ ਵੱਲੋਂ ਕਾਨੂੰਨੀ ਮਾਨਤਾ ਦੇਣ ਸਬੰਧੀ ਦੇਣ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜ਼ਿਮਨੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸਾਡੀਆਂ ਮੰਗਾਂ ਪ੍ਰਤੀ ਚਾਰੇ ਜਿਮਨੀ ਹਲਕਿਆਂ ਵਿੱਚ ਸਵਾਲ ਜਵਾਬਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਨੂੰ ਭਰੋਸਾ ਦਬਾਉਦਿਆ ਚਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਜਲਦੀ ਸੂਬਾ ਕਮੇਟੀ ਨਾਲ ਜਲਦੀ ਪੈਨਲ ਮੀਟਿੰਗ ਬੁਲਾ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਸਮੇਂ ਕੇਸਰ ਖਾਨ , ਡਾ ਮੋਹਨ ਲਾਲ, ਦਵਿੰਦਰ ਸਿੰਘ, ਅਮਨਦੀਪ ਸਿੰਘ , ਸੰਦੀਪ ਸਿੰਘ , ਬਾਰੂ ਮੁਹੰਮਦ ਦਿਲਬਾਗ ਸਿੰਘ , ਬਲਵਿੰਦਰ ਸਿੰਘ , ਜਸਵੀਰ ਸਿੰਘ, ਸੁਰਿੰਦਰ ਸਿੰਘ ਆਦਿ ਵੱਡੀ ਗਿਣਤੀ ਆਗੂ ਸਾਥੀ ਸ਼ਾਮਲ ਸਨ।

NO COMMENTS