*ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਵੱਲੋਂ 26 ਨੂੰ ਕਿਸਾਨ ਅੰਦੋਲਨ ਦੀ ਚੌਥੀ ਵਰ੍ਹੇ ਗੰਢ ਦੇ ਪ੍ਰੋਗਰਾਮਾਂ ‘ਚ ਸਮੂਲੀਅਤ ਦਾ ਸੱਦਾ*

0
45

ਮਾਨਸਾ 22 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ,ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬੇ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ 26 ਨਵੰਬਰ ਨੂੰ ਮਹਾਨ ਕਿਸਾਨ ਅੰਦੋਲਨ ਦੀ ਚੌਥੀ ਵਰ੍ਹੇਗੰਢ ਮੌਕੇ ਉਲੀਕੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਾਮੂਲੀਅਤ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਸੰਸਾਰ ਵਿੱਚ ਅਜਿਹਾ ਇਤਿਹਾਸ ਸਿਰਜਿਆ, ਜਿਸਨੇ ਹਕੂਮਤ ਦੇ ਨਸ਼ੇ ਵਿੱਚ ਗੜੁੱਚ ਹਾਕਮਾਂ ਅਤੇ ਉਸਦੇ ਭਾਈਵਾਲਾਂ ਨੂੰ ਲੋਕ ਸੰਘਰਸ਼ ਅੱਗੇ ਝੁਕਦਿਆਂ ਤਿੰਨ ਖੇਤੀ ਕਾਨੂੰਨ ਰੱਦ ਕਰਨੇ ਪਏ। ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲਗਾਤਾਰ ਚੱਲੇ 388 ਦਿਨ ਦੇ ਸੰਘਰਸ਼ ਦੌਰਾਨ ਸੈਂਕੜੇ ਕਿਸਾਨ ਅਤੇ ਕਿਰਤੀ ਲੋਕ ਸ਼ਹੀਦ ਹੋਏ। ਸੰਘਰਸ਼ ਦੌਰਾਨ ਗਰਮੀ, ਸਰਦੀ ਅਤੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਇਲਾਵਾ ਜਾਤਾਂ , ਧਰਮਾਂ ਦੇ ਨਾਮ ਤੇ ਫੁੱਟ ਪਾਊ ਪ੍ਰਚਾਰ ਨੂੰ ਨਕਾਰਦਿਆਂ, ਹਰ ਵਰਗ ਦੇ ਲੋਕਾਂ ਵੱਲੋਂ ਸੰਘਰਸ਼ ਵਿੱਚ ਪਾਏ ਯੋਗਦਾਨ ਸਦਕਾ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮਿਸਾਲੀ ਜਿੱਤ ਨੇ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਖਿਲਾਫ਼ ਇੱਕ ਨਵੇ ਯੁੱਧ ਦਾ ਅਗਾਜ਼ ਹੋਇਆ। ਸਰਕਾਰ ਵੱਲੋਂ ਪਬਲਿਕ ਅਦਾਰਿਆਂ ਦੇ ਨਿੱਜੀਕਰਣ ਕਰਕੇ ਲੋਕਾਂ ਨੂੰ ਸਿਹਤ , ਸਿੱਖਿਆ ਤੇ ਰੁਜਗਾਰ ਤੋ ਵਾਂਝਾ ਕੀਤਾ ਹੈ। ਖੇਤੀ ਖੇਤਰ ਨਾਲ ਸਬੰਧਤ ਰਹਿੰਦੀਆਂ ਮੰਗਾਂ ਐਮ. ਐਸ. ਪੀ , ਮੰਡੀਆਂ ਦਾ ਨਿੱਜੀਕਰਣ , ਕਿਸਾਨਾਂ , ਮਜਦੂਰਾਂ ਅਤੇ ਹਰ ਵਰਗ ਦੇ ਕਿਰਤੀ ਲੋਕਾਂ ਸਿਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜੇ ਕਰਜੇ ਮਾਫ ਕਰਾਉਣ ਅਤੇ ਪਬਲਿਕ ਅਦਾਰਿਆਂ ਦਾ ਨਿੱਜੀਕਰਣ ਰੋਕਣ ਲਈ , ਸਰਕਾਰੀ ਨੌਕਰੀਆਂ ਬਹਾਲ ਕਰਵਾਉਣ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਕਾਨੂੰਨੀ ਮਾਨਤਾ ਲਈ ਸਾਂਝੇ ਸੰਘਰਸ਼ੀ ਮੰਚ ਦੀ ਅਹਿਮ ਜਰੂਰਤ ਹੈ। ਮੈਡੀਕਲ ਪੈ੍ਕਟੀਸ਼ਨਰਾਂ ਵੱਲੋਂ ਅੰਦੋਲਨ ਦੌਰਾਨ ਪਾਇਆ ਵਡਮੁੱਲਾ ਯੋਗਦਾਨ ਵੀ ਇਤਹਾਸ ਦੇ ਸੁਨਿਹਰੀ ਪੰਨਿਆਂ ਤੇ ਅੰਕਿਤ ਹੈ ਇਸ ਲਈ ਚੱਲੇ ਕਿਸਾਨ ਅੰਦੋਲਨ ਦੇ ਗੌਰਵਮਈ ਇਤਿਹਾਸ ਨੂੰ ਯਾਦ ਕਰਨ ਅਤੇ ਪ੍ਰੇਰਣਾ ਲੈਣ ਲਈ 26 ਨਵੰਬਰ ਦੇ ਪ੍ਰੋਗਰਾਮਾਂ ਵਿੱਚ ਜੋਸ਼ੋਖਰੋਸ਼ ਨਾਲ ਸਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ

NO COMMENTS