ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ. 295) ਜਿਲਾ ਮਾਨਸਾ ਦੀ ਇਕ ਵਿਸੇਸ ਮੀਟਿੰਗ

0
20

ਮਾਨਸਾ 16 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ. 295) ਜਿਲਾ ਮਾਨਸਾ ਦੀ ਇਕ ਵਿਸੇਸ  ਮੀਟਿੰਗ ਜਿਲਾ ਪ੍ਰਧਾਨ ਰਘਵੀਰ ਚੰਦ ਸਰਮਾ ਦੀ ਪ੍ਰਧਾਨਗੀ ਹੇਠ ਬਾਲ ਭਵਨ ਮਾਨਸਾ ਵਿਖੇ ਹੋਈ  ਜਿਸ ਵਿੱਚ ਵੱਖ ਵੱਖ ਬਲਾਕਾਂ ਦੇ ਆਗੂਆਂ ਨੇ ਭਾਗ ਲਿਆ । ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਦਿੱਲੀ ਦੰਗਿਆਂ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਦਿੱਲੀ ਅੰਦਰ ਹੋਈਆਂ ਹਿੰਸਕ ਵਾਰਦਾਤਾਂ ਲਈ ਜਿੰਮੇਵਾਰ ਅਨਸਰਾਂ ਨੂੰ ਸਜ਼ਾਵਾਂ ਦਿਵਾਈਆਂ ਜਾਣ ਅਤੇ ਹਿੰਸਕ ਵਾਰਦਾਤਾਂ ਦੌਰਾਨ ਹੋਏ ਮਾਲੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਯੋਗ ਮੁਆਵਜਾ ਅਤੇ ਪ੍ਰੀਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ । 

     ਸੂਬਾ ਪ੍ਰਧਾਨ ਧੰਨਾ ਮੱਲ ਗੋਇਲ  ਨੇ ਵਿਸ਼ਵ ਪੱਧਰ ’ਤੇ ਫੈਲੇ ਕਰੋਨਾ ਵਾਇਰਸ ਵਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਤੋਂ ਡਰਨ ਦੀ ਲੋੜ ਨਹੀਂ, ਸਗੋਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਅਤੇ ਲੋਕਾਂ ਨੂੰ ਇਸ ਦੇ ਲੱਛਣਾਂ ਅਤੇ ਬਚਾਅ ਪ੍ਰਤੀ ਜਾਗਰੂਕ  ਕਰਨ ਦੀ ਜਰੂਰਤ ਹੈ ।   ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਵਾਰੇ ਬਹੁਤ ਸਾਰੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਬਚਿਆ ਜਾਵੇ ।

      ਜਿਲਾ ਪ੍ਰਧਾਨ ਰਘਵੀਰ ਚੰਦ ਸਰਮਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਪਿੰਡਾਂ ਤੇ ਸਹਿਰ ਦੀਆਂ ਗਰੀਬ ਬਸਤੀਅਆਂ ਵਿਚ ਕੰਮ ਕਰਨ ਵਾਲੇ ਮੈਡੀਕਲ ਪ੍ਰੈਕਟੀਸਨਰਾਂ,  ਮੰਦਰਾਂ,  ਗੁਰਦੁਆਰਿਆਂ,  ਮਸੀਤਾਂ ਤੇ ਹੋਰ ਧਾਰਮਿਕ ਸਥਾਨਾਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਅੰਦਰ ਕਈ ਪ੍ਰਕਾਰ ਦੇ ਭਰਮ ਭੁਲੇਖੇ ਪੈਦਾ ਹੋ ਰਹੇ ਹਨ ।

     ਉਨਾਂ ਨੇ ਕਿਹਾ ਕਿ ਮਾਨਸਾ ਵਿਖੇ ਐਨਆਰਸੀ,  ਸੀਏਏ ਅਤੇ ਐਨਪੀਆਰ ਦੇ ਵਿਰੋਧ ਵਿਚ ਚੱਲ ਰਹੇ ਲਗਾਤਾਰ ਧਰਨੇ ਦੀ ਹਮਾਇਤ ਕਰਨੀ ਬਣਦੀ ਹੈ । ਉਨ੍ਹਾਂ ਦਸਿਆ ਕਿ ਇਕ ਅਪ੍ਰੈਲ ਤੋਂ ਐਨਪੀਆਰ ਦੇ ਤਹਿਤ ਮਰਦਮ ਸੁਮਾਰੀ ਦੇ ਨਾਮ ਹੇਠ ਸੂਚੀਆਂ ਬਣਾਈਾਂ ਜਾਣਗੀਆਂ, ਉਸ ਤੋਂ ਬਾਅਦ ਐਨਆਰਸੀ ਲਾਗੂ ਕਰਕੇ ਲੋਕਾਂ ਪਾਸੋਂ ਦਸਤਾਵੇਜ ਮੰਗੇ ਜਾਣਗੇ ਜਿਸ ਤਹਿਤ ਸਾਡੇ ਪੂਰਵਜਾਂ ਦੇ ਜਨਮ ਸਰਟੀਫਿਕੇਟ ਮੰਗੇ ਜਾਣਗੇ ਜੋ ਕਿ ਸਾਡੀ 90% ਆਬਾਦੀ ਪਾਸ ਨਹੀਂ ਹਨ। ਇਸ ਤਰ੍ਹਾਂ ਸਰਕਾਰ ਵਲੋਂ ਲੋਕਾਂ ਵਿਚ ਦਹਿਸਤ ਫੈਲਾ ਕੇ ਸਾਡੇ ਮੁਲਕ ਨੂੰ ਹਿੰਦੂ ਰਾਸ਼ਟਰ ਘੋਸਿਤ ਕਰਕੇ ਘਟ ਗਿਣਤੀਆਂ ਉਪਰ ਜਬਰ ਜੁਲਮ ਢਾਹੇ ਜਾਣਗੇ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਨੇ ਲੋਕਾਂ ਨੂੰ ਚੇਤਨ ਕਰਦੇ ਹੋਏ ਕਿਹਾ ਕਿ ਐਨਪੀਆਰ ਕਰਨ ਆਏ ਮੁਲਾਜਮਾਂ ਦਾ ਘਿਰਾਓ ਕਰੋ ਅਤੇ ਕਿਸੇ ਵੀ ਕਿਸਮ ਦਾ ਦਸਤਾਵੇਜ ਨਾ ਦਿਓ।

ਇਸ ਮੌਕੇ ਜਿਲਾ ਚੇਅਰਮੈਨ ਤਾਰਾ ਚੰਦ ਭਾਵਾ, ਜਿਲਾ ਕੈਸੀਅਰ ਅਸੋਕ ਕੁਮਾਰ ਗਾਮੀਵਾਲਾ, ਸਹਾਇਕ ਸਕੱਤਰ ਜਸਵੀਰ ਸਿੰਘ ਖੀਵਾ, ਜਿਲਾ ਮੈਬਰ ਜੀਵਨ ਸਿੰਘ ਅਤੇ ਜਗਤਾਰ ਸਿੰਘ ਝੁਨੀਰ, ਬਲਾਕ ਭੀਖੀ ਦੇ ਪ੍ਰਧਾਨ ਸੱਤ ਪਾਲ ਰਿਸੀ, ਸਰਦੂਲਗੜ ਦੇ ਪ੍ਰਧਾਨ ਰਾਜਬੀਰ ਸਿੰਘ, ਗੁਰਜੀਤ ਸਿੰਘ, ਬਲਾਕ ਮਾਨਸਾ ਦੇ ਪ੍ਰਧਾਨ ਪੇ੍ਮ ਗਰਗ, ਸਕੱਤਰ ਸਿਮਰਜੀਤ ਸਿੰਘ, ਬੁਢਲਾਡਾ ਦੇ ਪ੍ਰਧਾਨ ਜਸਵੀਰ ਸਿੰਘ, ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ, ਸਕੱਤਰ ਸਤਨਾਮ ਸਿੰਘ ਗੁਰੂ, ਜੋਗਾ ਦੇ ਪ੍ਰਧਾਨ ਕਰਮਜੀਤ ਸਿੰਘ, ਬਰੇਟਾ ਦੇ ਪ੍ਧਾਨ ਗਿਆਨ ਚੰਦ ਅਜਾਦ ਅਤੇ ਕੈਸੀਅਰ  ਸਤੀਸ਼ ਕੁਮਾਰ ਬਰੇਟਾ ਵੀ ਹਾਜਰ ਸਨ।

NO COMMENTS