*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਬਾਲੀ ਗਰੁੱਪ ਪੰਜਾਬ ਦੀ ਬਲਾਕ ਮਾਨਸਾ ਦੀ ਮਹੀਨਾਵਾਰ ਵਾਰ ਮੀਟਿੰਗ ਹੋਈ।*

0
65

ਮਾਨਸਾ 25 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ)
ਆਸਾਂ ਰੈਸਟੋਰੈਂਟ ਵਿਚ ਹੋਈ ਜਿਸ ਵਿਚ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜੱਦੀ ਜ਼ਿਲ੍ਹਾ ਚੇਅਰਮੈਨ ਪਾਲਦਾਸ ਗੜੱਦੀ ਜ਼ਿਲ੍ਹਾ ਸਕੱਤਰ ਰਾਜਪਾਲ ਸਿੰਘ ਮੂਲੇਵਾਲਾ ਅਤੇ ਅੱਖਾਂ ਦੇ ਸੈਪਸਿਲਟਸ ਡਾਕਟਰ ਕਰਨ ਸਾਰਵਾਲ ਰਾਮਪੁਰਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜੱਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਜੌ ਵਾਅਦੇ ਕੀਤੇ ਸੀ ਕਿ ਆਰ ਐਮ ਪੀ ਡਾਕਟਰਾ ਨੂੰ ਪੱਛਮੀ ਬੰਗਾਲ ਦੀ ਤਰਜ਼ ਤੇ ਪਰੈਕਟਿਸ ਕਰਨ ਦਾ ਅਧਿਕਾਰ ਦਵੇਗੀ ਪਰ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਦੀ ਨਜ਼ਰ ਆ ਰਹੀ ਹੈ ਇਸ ਲਈ 3 ਜੁਲਾਈ ਨੂੰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਡਾਕਟਰ ਕਰਨ ਸਾਰਵਾਲ ਰਾਮਪੁਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਜ਼ਿਲ੍ਹਾ ਚੇਅਰਮੈਨ ਪਾਲਦਾਸ ਗੜੱਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਜ਼ਿਲ੍ਹਾ ਸਕੱਤਰ ਰਾਜਪਾਲ ਸਿੰਘ ਮੂਲੇਵਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਰਹਿਣ ਦੀ ਲੋੜ ਹੈ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਮਾਨਸਾ ਦੇ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਾਨੂੰ ਸਾਰੇ ਨੂੰ ਇਕੱਠੇ ਹੋ ਆਪਣੇ ਸੰਘਰਸ਼ ਤੇਜ਼ ਕਰਨ ਦੀ ਲੋੜ ਹੈ ਡਾਕਟਰ ਜਸਵੰਤ ਸਿੰਘ ਬਲਾਕ ਸਕੱਤਰ ਨੇ ਸਾਰੇ ਸਾਥੀਆਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਇਸ ਤੋਂ ਇਲਾਵਾ ਮੀਟਿੰਗ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਖੜਕ ਸਿੰਘ ਵਾਲਾ ਬਲਾਕ ਕੈਸ਼ੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਰਾਏਪੁਰ ਮੁੱਖ ਸਲਾਹਕਾਰ ਮਨਦੀਪ ਕੁਮਾਰ ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਸਹਾਰਨਾ। ਸੁਖਜਿੰਦਰ ਸਿੰਘ ਸੱਦਾ ਸਿੰਘ ਵਾਲਾ ਭੀਮ ਸੈਨ ਮਾਨਸਾ ਹਰਬਿਲਾਸ ਸਿੰਘ ਖੋਖਰ ਖੁਰਦ ਜੀਵਨ ਕੁਮਾਰ ਸੁਖਦੀਪ ਸਿੰਘ ਨੰਗਲ ਕਲਾਂ ਸਤਿਨਾਮ ਸਿੰਘ ਲਾਭ ਸਿੰਘ ਕੈਂਚੀਆਂ ਭੀਖੀ ਬਲਾਕ ਮਹਾਂਵੀਰ ਪ੍ਰਗਟ ਸਿੰਘ ਬਾਜੇਵਾਲਾ ਅਤੇ ਹੋਰ ਬਹੁਤ ਸਾਰੇ ਡਾਕਟਰ ਸਾਥੀਆਂ ਨੇ ਹਾਜ਼ਰੀ ਭਰੀ

NO COMMENTS