*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਡਾ.ਗੁਰਦੀਪ ਸਿੰਘ ਘੁੱਦਾ ਨੂੰ ਸਦਮਾ ਨੂੰਹ ਦਾ ਦਿਹਾਂਤ ,,,ਐਸੋਸੀਏਸ਼ਨ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ*

0
52

ਮਾਨਸਾ 13 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ 295 ਦੇ ਸੂਬਾ ਮੀਤ ਪ੍ਰਧਾਨ ਡਾ. ਗੁਰਦੀਪ ਸਿੰਘ ਘੁੱਦਾ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਨੌਜਵਾਨ ਨੂੰਹ ਬੀਬੀ ਸੁਖਪਾਲ ਕੌਰ (36) ਅਚਨਚੇਤ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਸ ਬਹੁਤ ਹੀ ਅਕਿਹ ਅਤੇ ਅਸਿਹ ਘਟਨਾ ਕਾਰਨ ਡਾ. ਗੁਰਦੀਪ ਸਿੰਘ ਦੇ ਪਰਿਵਾਰ ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਪੰਜਾਬ ਭਰ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਸਫ਼ਾਂ ਅਤੇ ਇਲਾਕੇ ਭਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਘੁੱਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ, ਚੇਅਰਮੈਨ ਡਾ ਐਚ ਐਸ ਰਾਣੂ , ਸਰਪ੍ਰਸ਼ਤ ਡਾ. ਸੁਰਜੀਤ ਸਿੰਘ , ਸ਼ਲਾਹਕਾਰ ਡਾ ਜਸਵਿੰਦਰ ਸਿੰਘ ਭੋਗਲ, ਸੀਨੀਅਰ ਮੀਤ ਪ੍ਰਧਾਨ ਡਾ.ਅਵਤਾਰ ਸਿੰਘ ਬਟਾਲਾ , ਮੁੱਖ ਸਲਾਹਕਾਰ ਮਲਕੀਤ ਥਿੰਦ ਅਤੇ ਸੂਬਾ ਪ੍ਰੈਸ ਸਕੱਤਰ ਡਾ. ਚਮਕੌਰ ਸਿੰਘ ਲੁਧਿਆਣਾ ਨੇ ਕਿਹਾ ਕਿ ਡਾ ਗੁਰਦੀਪ ਸਿੰਘ ਘੁੱਦਾ ਦਾ ਪਰਿਵਾਰ ਬਹੁਤ ਹੀ ਸਰੀਫ ਅਤੇ ਸਮਾਜ ਸੇਵੀ ਪਰਿਵਾਰ ਹੈ। ਇਸ ਪਰਿਵਾਰ ਦੀ ਹੋਣਹਾਰ ਨੂੰਹ ਬੀਬੀ ਸੁਖਪਾਲ ਕੌਰ ਦਾ ਬਹੁਤ ਹੀ ਛੋਟੀ ਉਮਰ ਵਿੱਚ ਇਸ ਸੰਸਾਰ ਤੋਂ ਚਲੇ ਜਾਣਾ ਅਤਿ ਦੁਖਦਾਈ ਅਤੇ ਪਰਿਵਾਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਇਹਨਾਂ ਦੁਖਦ ਪਲਾਂ ‘ਚ ਪਰਮਾਤਮਾ ਦਾ ਹੀ ਵੱਡਾ ਓਟ ਆਸਰਾ ਹੈ। ਅੰਤਿਮ ਸੰਸਕਾਰ ਸਮੇਂ ਪਹੁੰਚੇ ਆਗੂਆਂ ਵੱਲੋਂ ਕਿਹਾ ਕਿ ਇਸ ਔਖੀ ਘੜੀ ‘ਚ ਜਥੇਬੰਦੀ ਪਰਿਵਾਰ ਨਾਲ ਹਰ ਤਰ੍ਹਾਂ ਖੜੀ ਹੈ। ਉਹਨਾਂ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੂੰ 20 ਸਤੰਬਰ ਦਿਨ ਸ਼ੁੱਕਰਵਾਰ ਨੂੰ ਬੀਬੀ ਸੁਖਪਾਲ ਕੌਰ ਦੀ ਅੰਤਿਮ ਅਰਦਾਸ ਸਮੇਂ ਪਿੰਡ ਘੁੱਦਾ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਸੀ ਆਰ ਸੰਕਰ ਅਤੇ ਦਿਲਦਾਰ ਸਿੰਘ ਚਾਹਲ, ਵਾਈਸ ਚੇਅਰਮੈਨ ਡਾ. ਪਲਜਿੰਦਰ ਸਿੰਘ ਮੁਹਾਲੀ, ਮੀਤ ਪ੍ਰਧਾਨ ਪੰਕਜ ਅੱਗਰਵਾਲ , ਮੀਤ ਪ੍ਰਧਾਨ ਡਾ ਅਰਜਿੰਦਰ ਸਿੰਘ ਕੋਹਾਲੀ ਅਤੇ ਡਾ ਗੁਲਜੀਤ ਸਿੰਘ ਰਾਏਕੋਟ ਜੁਆਇੰਟ ਸਕੱਤਰ ਡਾ ਰਣਜੀਤ ਸਿੰਘ ਸੋਹੀ ਬਰਨਾਲਾ ਅਤੇ ਡਾ ਸੁਖਚੈਨ ਸਿੰਘ ਬੋਪਾਰਾਏ ਸਹਾਇਕ ਕੈਸੀਅਰ ਡਾ. ਤਾਰਾ ਚੰਦ ਭਾਵਾ , ਸਹਾਇਕ ਪ੍ਰੈਸ ਸਕੱਤਰ ਡਾ. ਸਤਵੀਰ ਸਿੰਘ ਮਿਰਜ਼ੇ ਕੇ , ਸਹਾਇਕ ਚੇਅਰਮੈਨ ਡਾ਼ ਧਰਮ ਪਾਲ ਔੜ ਸੂਬਾ ਕਮੇਟੀ ਮੈਂਬਰ ਅਵਤਾਰ ਸਿੰਘ ਸ਼ਾਹਪੁਰ , ਡਾ. ਸੁਖਪਾਲ ਸਿੰਘ ਮੋਗਾ , ਡਾ ਰਾਕੇਸ਼ ਕੁਮਾਰ ਬੱਸੀ, ਡਾ ਮਨਜੀਤ ਸਿੰਘ , ਫਤਿਹਗੜ੍ਹ ਸਾਹਿਬ , ਡਾ ਕੇਸਰ ਖਾਨ ਮਹਿਲ ਕਲਾਂ , ਡਾ ਦਰਸ਼ਨ ਕੁਮਾਰ ਢਿਲਵਾਂ , ਡਾ ਆਨੰਦ ਵਾਲੀਆ ਪਟਿਆਲਾ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਡਾ ਜਗਤਾਰ ਸਿੰਘ ਫੂਲ ਮਨਪ੍ਰੀਤ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਸੱਤ ਪਾਲ ਰਿਸ਼ੀ ਆਦਿ ਵੀ ਮੌਜੂਦ ਸਨ।

NO COMMENTS