*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਬੇਵਜ੍ਹਾ ਤੰਗ ਪ੍ਰੇਸਾਨ ਕਰਨਾ ਬੰਦ ਕਰੋ -ਬਲਾਕ ਪ੍ਰਧਾਨ*

0
189

ਮਾਨਸਾ (ਬੁਢਲਾਡਾ), 16 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੋਹਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਦੀਪ ਸਵੀਟ ਹਾਉਸ ਬੋਹਾ ਵਿਖੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਬਲਾਕ ਬੋਹਾ ਦੇ ਚਾਰ ਦਰਜਨ ਦੇ ਕਰੀਬ ਜਥੇਬੰਦੀ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜਥੇਬੰਦੀ ਦੀਆਂ ਮੌਜੂਦਾ ਅਤੇ ਅਗਾਮੀ ਸਰਗਰਮੀਆਂ ਤਹਿਤ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ ਨੇ ਆਖਿਆ ਕਿ ਸਿਹਤ ਵਿਭਾਗ ਪੰਜਾਬ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਦੀ ਆੜ ਹੇਠ ਜਥੇਬੰਦੀ ਦੇ ਮੈਂਬਰਾਂ ਤੋਂ ਬੇਵਜ੍ਹਾ ਪੁੱਛ ਪੜਤਾਲ ਕਰਕੇ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ ਜਿਸਨੂੰ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਇਸਦੀ ਜਥੇਬੰਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਹਨਾਂ ਆਖਿਆ ਕਿ ਜਥੇਬੰਦੀ ਦਾ ਸੰਵਿਧਾਨ ਹੈ ਕਿ ਉਹ ਕਦੇ ਵੀ ਨਸ਼ਾ ਵੇਚਣ ਵਾਲੇ ਅਤੇ ਭਰੂਣ ਹੱਤਿਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂਬਰ ਨਿਯੁਕਤ ਨਹੀਂ ਕਰਦੀ।ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਸਾਫ ਸੁਥਰੀ ਪ੍ਰੈਕਟਿਸ ਕਰਕੇ ਆਮ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਪਰ ਦੁੱਖ਼ ਦੀ ਗੱਲ ਹੈ ਕਿ ਪ੍ਰਸ਼ਾਸਨ ਇਸਦੀ ਸ਼ਲਾਂਘਾ ਕਰਨ ਦੀ ਬਜਾਏ ਜਥੇਬੰਦੀ ਦੇ ਮੈਂਬਰਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਿਹਾ ਹੈ।ਇਸ ਮੌਕੇ ਜਿਲਾ ਆਗੂ ਅਸ਼ੋਕ ਗਾਮੀਵਾਲਾ ਨੇ ਜਥੇਬੰਦੀ ਮੈਂਬਰਾਂ ਨੂੰ ਕਲਿਨਿਕ ਸਾਫ ਸੁਥਰੇ ਰੱਖਣ ਅਤੇ ਜਥੇਬੰਦੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਪਰ ਜੇਕਰ ਫੇਰ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਪ੍ਰੇਸ਼ਾਨ ਕਰਦਾ ਹੈ ਤਾਂ ਜਥੇਬੰਦੀ ਅਪਣੇ ਮੈਂਬਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।ਇਸ ਮੌਕੇ ਸਕੱਤਰ ਹਰਬੰਸ ਸਿੰਘ ਭੀਮੜਾ, ਖਜਾਨਚੀ ਕੇਵਲ ਸਿੰਘ, ਸਤਨਾਮ ਗੁਰੂ, ਗੁਰਬਾਜ ਸਿੰਘ ਸ਼ੇਰ ਖਾਂ, ਗੁਰਤੇਜ ਸਿੰਘ ਰਿਉਂਦ, ਨਿਰਮਲ ਸਿੰਘ ਮੰਡੇਰ, ਰੇਸ਼ਮ ਕੰਬੋਜ, ਮਾਨ ਸਿੰਘ ਉੱਡਤ, ਭੂਸ਼ਨ ਝੁਨੀਰ, ਸ਼ਿੰਦਰਪਾਲ ਸਿੰਘ,ਬੇਲਾ ਸਿੰਘ, ਹਰਕੇਸ਼ ਰਿਉਦਂ, ਸੋਨੀ ਬੋਹਾ , ਹਰਦੀਪ ਸਿੰਘ ਗੰਢੂ, ਸੁਭਾਸ਼ ਝਲਬੂਟੀ , ਚਰਨਜੀਤ ਸਿੰਘ ਰਿਉਂਦ ਆਦਿ ਮੌਜੂਦ ਸਨ।

NO COMMENTS