*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਨਸ਼ਿਆਂ ਖ਼ਿਲਾਫ਼ ਕਰਵਾਇਆ ਸੈਮੀਨਾਰ*

0
70

ਮਾਨਸਾ (ਬੁਢਲਾਡਾ) 04 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬੁਢਲਾਡਾ ਵੱਲੋਂ ਨਸ਼ਾ ਖਿਲਾਫ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਮਾੜੀ ਆਦਤ ਤੋਂ ਦੂਰ ਰੱਖਣ ਲਈ ਮਾਪਿਆਂ ਸਮੇਤ ਸਭਨਾਂ ਦੇ ਸਹਿਯੋਗ ਦੀ ਜਰੂਰਤ ਹੈ।ਥਾਣਾ ਸ਼ਹਿਰ ਦੇ ਮੁਖੀ ਭਗਵੰਤ ਸਿੰਘ ਨੇ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਦੀ ਚੇਨ ਤੋੜਨ ਲਈ ਯਤਨਸ਼ੀਲ ਹੈ, ਜਿਸ ਲਈ ਆਮ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ। ਉਨਾ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨੌਜਵਾਨ ਲੜਕਿਆਂ ਦੀ ਸੰਗਤ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦਾ ਖਿਆਲ ਰੱਖਣ ਉਹ ਕਿਸ ਕਿਸਮ ਦੇ ਲੜਕਿਆਂ ਨਾਲ ਰਹਿ ਰਿਹਾ ਹੈ, ਇਸ ਤੋਂ ਇਲਾਵਾ ਮਾਪੇ ਆਪਣੇ ਬੱਚਿਆਂ ਨੂੰ ਖਰਚ ਲਈ ਸਿਰਫ ਲੋੜੀਂਦੇ ਪੈਸੇ ਹੀ ਦੇਣ ਅਤੇ ਉਹਨਾਂ ਦਾ ਹਿਸਾਬ ਵੀ ਜਰੂਰ ਪੁੱਛਣ। ਉਹਨਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨਸ਼ਿਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਅਤੇ ਇਸ ਨਾਲ ਹੋਣ ਵਾਲੇ ਆਰਥਿਕ ਅਤੇ ਮਾਨਸਿਕ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਗਰੂਕ ਕਰਨ ਚ ਪੁਲਿਸ ਦਾ ਵੱਡਾ ਸਹਿਯੋਗ ਕਰ ਸਕਦੀ ਹੈ। ਇਸ ਮੌਕੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ ਨੇ ਕਿਹਾ ਕਿ ਐਸੋਸੀਏਸ਼ਨ ਪੁਲਿਸ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਵਚਨਬੱਧ ਤਰੀਕੇ ਨਾਲ ਸਹਿਯੋਗ ਕਰ ਰਹੀ ਹੈ ਅਤੇ ਪੇਂਡੂ ਖੇਡ ਕਲੱਬਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਕਰਕੇ ਉਨ੍ਹਾਂ ਨੂੰ ਚੰਗੀ ਸਿਹਤ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਮੌਕੇ ਥਾਣਾ ਬੋਹਾ ਦੇ ਮੁੱਖੀ ਭੁਪਿੰਦਰਜੀਤ ਸਿੰਘ,ਥਾਣਾ ਬੋਹਾ ਦੇ ਏ.ਐਸ.ਆਈ ਰਾਜਿੰਦਰਪਾਲ ਸਿੰਘ, ਸਿਹਤ ਵਿਭਾਗ ਤੋਂ ਨਿਸ਼ਾ ਰਾਣੀ, ਕੌਂਸਲਰ ਡਾ.ਸਿਮਰਨ ਬਠਿੰਡਾ,ਚੇਅਰਮੈਨ ਰਮਜਾਨ ਖਾਨ,ਸਕੱਤਰ ਬੂਟਾ ਸਿੰਘ ਸਸਪਾਲੀ, ਕੈਸ਼ੀਅਰ ਨਾਇਬ ਸਿੰਘ ਅਹਿਮਦਪੁਰ, ਸੁਖਵਿੰਦਰ ਸਿੰਘ ਭਾਦੜਾ, ਜਗਤਾਰ ਸਿੰਘ ਫੁੱਲੂਵਾਲਾ, ਮਹੇਸ਼ ਕੁਮਾਰ ਮਿੰਟਾ, ਨਛੱਤਰ ਸਿੰਘ ਛੀਨਾ, ਸੁਖਚੈਨ ਸਿੰਘ ਬਰ੍ਹੇ,ਜੰਟਾ ਸਿੰਘ ਗੁਰਨੇਕਲਾ,ਮੇਜਰ ਸਿੰਘ, ਪ੍ਰੇਮ ਸਾਗਰ, ਤੇਜਾ ਸਿੰਘ, ਡਾ.ਕਮਲਜੀਤ ਕੌਰ, ਡਾ.ਪ੍ਰਿਤਪਾਲ ਸਿੰਘ ਕੋਹਲੀ ਆਦਿ ਹਾਜ਼ਰ ਸਨ।

NO COMMENTS