*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਆਗੂ ਮਰਹੂਮ ਡਾ. ਹਰਦੇਵ ਸ਼ਰਮਾ ਨੂੰ ਸ਼ਰਧਾਂਜਲੀ*

0
11

ਮਾਨਸਾ 09 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ.295 ਜ਼ਿਲ੍ਹਾ ਬਠਿੰਡਾ ਦੇ ਸਾਬਕਾ ਪ੍ਰਧਾਨ ਅਤੇ ਸੂਬਾ ਆਗੂ ਡਾ. ਹਰਦੇਵ ਸ਼ਰਮਾ ਜੋ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਵੱਡਾ ਗੁਰਦਵਾਰਾ ਪਿੰਡ ਰਾਮਪੁਰਾ ਵਿਖੇ ਹੋਇਆ। ਜਿਸ ਵਿੱਚ ਨਗਰ ਨਿਵਾਸੀ, ਭਰਾਤਰੀ ਜਥੇਬੰਦੀਆਂ, ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਅਤੇ ਮੋਹਤਬਰ ਸ਼ਾਮਲ ਹੋਏ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਮਾਨਸਾ , ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ, ਚੇਅਰਮੈਨ ਐਚ ਐਸ ਰਾਣੂ , ਵਾਇਸ ਪ੍ਰਧਾਨ ਗੁਰਦੀਪ ਸਿੰਘ ਘੁੱਦਾ,ਜਿਲਾ ਪ੍ਰਧਾਨ ਜਗਤਾਰ ਸਿੰਘ ਫੂਲ ,ਜਿਲਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਬੁਰਜ਼ ਡੱਲਾ , ਕੈਸ਼ੀਅਰ ਐਚ ਐਸ ਕੌਂਸਲ, ਚੇਅਰਮੈਨ ਮੇਵਾ ਸਿੰਘ ਬਰਾੜ ਜਿਲਾ ਸਰਪਰਸਤ ਡਾ ਬੂਟਾ ਸਿੰਘ ਤੇ ਬਲਾਕ ਰਾਮਪੁਰਾ ਦੇ ਪ੍ਰਧਾਨ ਨਿਰਮਲ ਸਿੰਘ ਚਾਉਕੇ , ਚੇਅਰਮੈਨ ਚਮਕੌਰ ਸਿੰਘ , ਸਕੱਤਰ ਦੇਵਰਾਜ, ਕੈਸ਼ੀਅਰ ਕੌਰ ਸਿੰਘ ਤੋ ਇਲਾਵਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਸਾਥੀ ਹਰਦੇਵ ਸ਼ਰਮਾ ਜੀ ਇੱਕ ਬਹੁਤ ਹੀ ਸੂਝਵਾਨ ਦੂਰਅੰਦੇਸ਼ੀ ਬੁੱਧੀ ਦੇ ਮਾਲਕ ਅਤੇ ਹਰਮਨ ਪਿਆਰੇ ਵਿਅਕਤੀ ਸਨ। ਜਿਸ ਦਾ ਸਬੂਤ ਅੱਜ ਦਾ ਠਾਠਾਂ ਮਾਰਦਾ ਇਕੱਠ ਹੈ। ਹਰਦੇਵ ਸ਼ਰਮਾ ਜੀ ਦਾ ਜੀਵਨ ਆਪਣੇ ਆਪ ਵਿੱਚ ਅਜਿਹੀ ਮਿਸਾਲ ਹੈ ਜਿਸਤੋਂ ਸਾਨੂੰ ਸਿੱਖਿਆ ਮਿਲਦੀ ਹੈ। ਸ਼ਰਮਾ ਜੀ ਨੇ ਅਪਣੇ ਜੀਵਨ ਕਾਲ ਵਿੱਚ ਜਿੱਥੇ ਆਪਣੇ ਪਰਿਵਾਰ ਨੂੰ ਵਧੀਆ ਸੰਸਕਾਰ ਦਿੱਤੇ ਅਤੇ ਸਨਮਾਨ ਯੋਗ ਜ਼ਿੰਦਗੀ ਜਿਉਣ ਦੇ ਕਾਬਲ ਬਣਾਇਆ ਉਥੇ ਸਮਾਜ ਵਿੱਚ ਫੈਲੀ ਧੱਕੇਸਾਹੀ ਅਤੇ ਨਾਬਰਾਬਰੀ, ਲੁੱਟ ਘਸੁਟ ਖਿਲਾਫ਼ ਲੜ ਰਹੀਆਂ ਇਨਸਾਫ਼ ਪਸੰਦ ਜਥੇਬੰਦੀਆਂ ਦੇ ਘੋਲਾਂ ਵਿੱਚ ਵੀ ਅਹਿਮ ਰੋਲ ਅਦਾ ਕੀਤਾ। ਉਹਨਾਂ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਹੱਕੀ ਮੰਗਾਂ ਦੇ ਸੰਘਰਸ਼ ਵਿੱਚ ਮੋਹਰੀ ਰੋਲ ਨਿਭਾਇਆ। ਉਹਨਾਂ ਦੀ ਮੌਤ ਨਾਲ ਜਥੇਬੰਦੀ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਵਲੋਂ ਸਮਾਜ ਅਤੇ ਜਥੇਬੰਦੀ ਵਿੱਚ ਨਿਭਾਇਆ ਰੋਲ ਹਮੇਸ਼ਾ ਚੇਤਿਆਂ ਵਿੱਚ ਵਸਿਆ ਰਹੇਗਾ। ਇਸ ਸਮੇਂ ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜਿਲਾ ਬਠਿੰਡਾ ਦੇ ਜਿਲਾ ਆਗੂ ਅਤੇ ਜਿਲਾ ਬਠਿੰਡਾ ਦੇ ਸਾਰੇ ਬਲਾਕਾਂ ਦੇ ਪ੍ਰਧਾਨ ,ਜਨਰਲ ਸਕੱਤਰ ਤੇ ਹੋਰ ਅਹੁਦੇਦਾਰ ਅਤੇ ਮੈਂਬਰ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਖੀਵਾ, ਜਰਨੈਲ ਸਿੰਘ ਡੋਡ, ਜਲੰਧਰ ਸਿੰਘ, ਜਿਲਾ ਆਗੂ ਬਲਵਿੰਦਰ ਸਿੰਘ ਬਰਗਾੜੀ ਅਤੇ ਗੁਰਪਾਲ ਸਿੰਘ ਮੌੜ, ਮੁਕਤਸਰ ਦੇ ਆਗੂ ਮਹਿੰਦਰ ਸਿੰਘ , ਲਖਵਿੰਦਰ ਸਿੰਘ ਔਲਖ , ਰਜਿੰਦਰ ਸਿੰਘ ਔਲਖ ਅਤੇ ਗੁਰਚਰਨ ਸਿੰਘ , ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ, ਚੇਅਰਮੈਨ ਰਘਵੀਰ ਚੰਦ ਸ਼ਰਮਾ, ਸਕੱਤਰ ਸਿਮਰਜੀਤ ਸਿੰਘ ਅਤੇ ਸਤਵੰਤ ਸਿੰਘ ਮੋਹਰ ਸਿੰਘ ਵਾਲਾ , ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਕਲਸੀਆਂ, ਹਰਦੀਪ ਸਿੰਘ, ਫ਼ਾਜ਼ਿਲਕਾ ਦੇ ਪ੍ਰਧਾਨ ਰਾਜ ਕਿਸ਼ਨ ਜੋਸ਼ਨ , ਰਵਿੰਦਰ ਸ਼ਰਮਾ ਅਤੇ ਤਿਲਕ ਰਾਜ ਕੰਬੋਜ, ਫਿਰੋਜ਼ਪੁਰ ਦੇ ਕੁਲਦੀਪ ਸਿੰਘ ਕੈਲਾਸ਼ , ਗੁਰਦਿੱਤ ਸਿੰਘ, ਬਰਨਾਲਾ ਦੇ ਪ੍ਰਧਾਨ ਜੱਗਾ ਸਿੰਘ ਮੌੜ ਅਤੇ ਦਰਸ਼ਨ ਸਿੰਘ ਸ਼ਹਿਣਾ ਨੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਮੋਗਾ ਦੇ ਪ੍ਰਧਾਨ ਜਸਬੀਰ ਸਿੰਘ ਸਹਿਗਲ , ਰਜਿੰਦਰ ਸਿੰਘ ਲੋਪੋਂ, ਬਲਦੇਵ ਸਿੰਘ ਧੂਲਕੋਟ, ਜਲੰਧਰ ਦੇ ਪ੍ਰਧਾਨ ਦਲਬੀਰ ਸਿੰਘ ਧੰਜੂ , ਸ਼ੀਤਲ ਕੁਮਾਰ , ਪਟਿਆਲਾ ਦੇ ਪ੍ਰਧਾਨ ਆਨੰਦ ਵਾਲੀਆ ਅਤੇ ਪੰਕਜ ਅੱਗਰਵਾਲ, ਮੋਹਾਲੀ ਦੇ ਪ੍ਰਧਾਨ ਬਲਵੀਰ ਸਿੰਘ ਅਤੇ ਸੁਖਬੀਰ ਸਿੰਘ, ਨਵਾਂ ਸ਼ਹਿਰ ਦੇ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ , ਧਰਮਜੀਤ ਸਿੰਘ ਅਤੇ ਦਿਲਦਾਰ ਸਿੰਘ ਚਾਹਲ, ਮੁਕਤਸਰ ਸਾਹਿਬ ਦੇ ਮਨਜਿੰਦਰ ਸਿੰਘ ਪੱਪੀ ਲੰਬੀ ,ਗੁਰਦੇਵ ਸਿੰਘ ਗਿੱਦੜਬਾਹਾ ਅਤੇ ਦਰਸ਼ਨ ਸਿੰਘ ਭਾਗਸਰ , ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਟੋਨੀ ਗੌਤਮ ਅਤੇ ਮਨਜੀਤ ਸਿੰਘ, ਗੁਰਦਾਸਪੁਰ ਦੇ ਪ੍ਰਧਾਨ ਪਿਆਰਾ ਸਿੰਘ, ਭੁਪਿੰਦਰ ਸਿੰਘ ਅਤੇ ਅਵਤਾਰ ਸਿੰਘ , ਅਮ੍ਰਿਤਸਰ ਦੇ ਪ੍ਰਧਾਨ ਅਰਜਿੰਦਰ ਸਿੰਘ ਕੋਹਾਲੀ ਅਤੇ ਮੁਖਤਿਆਰ ਸਿੰਘ ਚੇਤਨਪੁਰਾ, ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਰਾਕੇਸ਼ ਬਸੀ, ਤਰਨਤਾਰਨ ਦੇ ਪ੍ਰਧਾਨ ਨਛੱਤਰ ਸਿੰਘ ਚੀਮਾ, ਸ਼ਮਸ਼ੇਰ ਸਿੰਘ ਅਤੇ ਸੁਖਚੈਨ ਸਿੰਘ ਬੋਪਾਰਾਏ , ਸੰਗਰੂਰ ਦੇ ਦਰਸ਼ਨ ਸਿੰਘ ਬੁਰਜ਼ ਜਵਾਹਰ ਵਾਲਾ, ਨਾਇਬ ਸਿੰਘ ਅਤੇ ਅਵਤਾਰ ਸਿੰਘ ਸ਼ਾਹਪੁਰ , ਰੋਪੜ ਦੇ ਜੰਗ ਸਿੰਘ ਅਤੇ ਰਮਿੰਦਰ ਸਿੰਘ, ਕਪੂਰਥਲਾ ਦੇ ਰਾਜੀਵ ਕੁਮਾਰ ਅਤੇ ਪਰਮਜੀਤ ਸਿੰਘ ਅਤੇ ਸ਼ੇਰਪੁਰ ਤੋਂ ਸੰਦੀਪ ਗਰਗ ਨੇ ਸ਼ੋਕ ਸੰਦੇਸ਼ ਰਾਹੀਂ ਵੀ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਜਗਦੇਵ ਸਿੰਘ ਚਹਿਲ, ਸੁਖਚਰਨ ਸਿੰਘ ਬਰਾੜ, ਦੀਦਾਰ ਸਿੰਘ ਅਤੇ ਸਿਕੰਦਰ ਜੀਤ ਸਿੰਘ ਆਦਿ ਅਤੇ ਜ਼ਿਲ੍ਹਾ ਬਠਿੰਡਾ ਦੀ ਸਮੂਹ ਜ਼ਿਲ੍ਹਾ ਕਮੇਟੀ ਅਤੇ ਵੱਡੀ ਗਿਣਤੀ ਸਮੂਹ ਬਲਾਕਾਂ ਦੇ ਆਗੂ ਸਾਥੀਆਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੀ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟਾਈ।

NO COMMENTS