*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਸਾਡਾ ਰੁਜ਼ਗਾਰ ਸਾਡਾ ਅਧਿਕਾਰ ਮਿਸ਼ਨ ਤਹਿਤ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਮਨਾਇਆ*

0
16


ਮਾਨਸਾ 30 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਦੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਕਮੇਟੀ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਦੀ ਅਗਵਾਈ ਵਿੱਚ ਜ਼ਿਲ੍ਹਾ ਕਚਹਿਰੀ ਮਾਨਸਾ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਾਂਝੇ ਤੌਰ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਡਾ ਰੁਜ਼ਗਾਰ ਸਾਡਾ ਅਧਿਕਾਰ ਦੇ ਮਿਸ਼ਨ ਤਹਿਤ ਸ਼ਹੀਦ ਭਗਤ ਸਿੰਘ ਦਾ 117ਵਾ ਜਨਮ ਦਿਨ ਮਨਾਇਆ । ਸ਼ੁਰੂਆਤ ਸਮੇਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜਿਲਾ ਪ੍ਧਾਨ ਸੱਤ ਪਾਲ ਰਿਸ਼ੀ , ਸੂਬਾ ਸਹਾਇਕ ਵਿੱਤ ਸਕੱਤਰ ਤਾਰਾ ਚੰਦ ਭਾਵਾ ਚੇਅਰਮੈਨ ਰਘਵੀਰ ਚੰਦ ਸ਼ਰਮਾ , ਜਿਲਾ ਜਨਰਲ ਸਕੱਤਰ ਸਿਮਰਜੀਤ ਗਾਗੋਵਾਲ ਨੇ ਕਿਹਾ ਕਿ ਜਦੋਂ ਸਹੀਦਾਂ ਦੇ ਸੁਪਨਿਆਂ ਦਾ ਅਜਾਦ ਭਾਰਤ ਸਿਰਜਿਆ ਸੀ। ਉਹ ਸੁਪਨੇ ਦੇਸ਼ ਦੀ ਅਜਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਧੂਰੇ ਹਨ। ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਕੁੱਲੀ ਗੁੱਲੀ ਜੁੱਲੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਸਿਹਤ ਸਿਖਿਆ ਤੇ ਰੁਜਗਾਰ ਦੀ ਘਾਟ ਕਾਰਨ ਦੇਸ ਅਨਪੜ੍ਹਤਾ , ਬੇਰੁਜ਼ਗਾਰੀ , ਭਿ੍ਸਟਾਚਾਰ ਤੇ ਕੁਨਬਾਪ੍ਰਸਤੀ ਵਰਗੀਆਂ ਅਲਾਮਤਾਂ ਨਾਲ ਜੂਝ ਰਿਹਾ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਦੇਸ ਵਿੱਚ ਕਾਰਪੋਰੇਟ ਘਰਾਣਿਆਂ ਪੱਖੀ ਨਿੱਜੀਕਰਨ , ਨਿਗਮੀਕਰਨ , ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਪਬਲਿਕ ਅਦਾਰਿਆਂ ਨੂੰ ਤੇ ਕੁਦਰਤੀ ਖਜਾਨਿਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੋਂਪਿਆ ਜਾ ਰਿਹਾ ਹੈ ਇਸ ਲਈ ਸਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਇਨਸਾਫ਼ ਪਸੰਦ ਲੋਕਾਂ ਨੂੰ ਵੱਡੀ ਜੱਦੋਜਹਿਦ ਲਈ ਇੱਕ ਸਾਂਝੇ ਮੰਚ ਦੀ ਜਰੂਰਤ ਹੈ। ਸਰਕਾਰੀ ਸਿਹਤ ਸੇਵਾਵਾਂ ਸਿਰਫ਼ 20% ਤੱਕ ਸੀਮਿਤ ਹਨ ਦੇਸ ਦੀ 80% ਵਸੋਂ ਪ੍ਰਾਈਵੇਟ ਡਾਕਟਰਾਂ ਅਤੇ ਅਣਰਜਿਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਪਾਸੋਂ ਪ੍ਰਾਪਤ ਕਰਦੇ ਹਨ। ਪ੍ਰਾਈਵੇਟ ਇਲਾਜ ਹੋਰ ਸੂਬਿਆਂ ਨਾਲੋਂ ਪੰਜਾਬ ਵਿੱਚ ਬਹੁਤ ਮਹਿੰਗਾ ਹੈ ਜਿਸ ਕਾਰਣ ਵੱਡੀ। ਗਿਣਤੀ ਵਿੱਚ ਲੋਕ ਅਣਰਜਿਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਪਾਸੋਂ ਹੀ ਪ੍ਰਾਪਤ ਕਰਦੇ ਹਨ ਇਹ। ਮੈਡੀਕਲ ਪ੍ਰੈਕਟੀਸ਼ਨਰ ਪਿਛਲੇ ਪੰਜਾਹ ਸਾਲਾਂ ਤੋਂ ਪਿੰਡਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਸਸਤੀਆਂ ਤੇ ਮੁੱਢਲੀਆਂ ਸੇਵਾਵਾਂ ਦੇ ਰਹੇ ਹਨ। ਲੋਕ ਇਨ੍ਹਾਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋ ਸੰਤੁਸ਼ਟ ਹਨ। ਇਸ ਸਮੇਂ ਬਲਾਕ ਆਗੂ ਅੰਗਰੇਜ ਸਿੰਘ ਸਾਹਨੇਵਾਲੀ, ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਸੁਖਪਾਲ ਸਿੰਘ ਹਾਕਮਵਾਲਾ , ਕਰਮਜੀਤ ਸਿੰਘ ਢੀਂਡਸਾ , ਰਮਜ਼ਾਨ ਖਾਨ , ਬਿੰਟੂ ਕੁਮਾਰ ਸ਼ਰਮਾ, ਦੀਪਕ ਬਜਾਜ , ਬੂਟਾ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਪ੍ਤੀ ਕੋਰੀ ਨਾਂਹ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਕਾਨੂੰਨੀ ਨੁਕਤੇ ਦੀ ਥਾਂ ਸਮਾਜਿਕ ਮਸਲਾ ਸਮਝਦੇ ਹੋਏ ਮੈਡੀਕਲ ਐਕਟ ਵਿੱਚ ਸੋਧ ਕਰਕੇ ਟਰੇਨਿੰਗ ਦੇ ਕੇ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦੀ ਮਾਨਤਾ ਦਿੱਤੀ ਜਾਵੇ । ਇਸ ਸਮੇਂ ਪਾਲ ਸਿੰਘ ਧਲੇਵਾਂ , ਕੁਲਦੀਪ ਸ਼ਰਮਾ ,ਦਰਸ਼ਨ ਸਿੰਘ ਹਾਕਮ ਵਾਲਾ , ਜਸਵੀਰ ਸਿੰਘ ਝੰਡੂਕੇ , ਜੁਗਰਾਜ ਸਿੰਘ ਝੁਨੀਰ , ਕਰਣ ਕੁਮਾਰ , ਜਸਵੰਤ ਸਿੰਘ ਮੂਲੇਵਾਲਾ ਕੇਵਲ ਸਿੰਘ , ਹਰਬੰਸ ਸਿੰਘ , ਰਾਮ ਸਿੰਘ , ਦਰਸ਼ਨ ਕੁਮਾਰ , ਗੁਰਲਾਲ ਸਿੰਘ , ਅੰਮ੍ਰਿਤਪਾਲ ਆਦਿ ਆਗੂ ਸਾਥੀਆਂ ਨੇ ਵੀ ਹਾਜ਼ਰੀ ਲਗਵਾਈ।

NO COMMENTS