*ਮੈਡੀਕਲ ਪ੍ਰੈਕਟੀਸ਼ਨਜ ਐਸੋਸੀਏਸ਼ਨ ਵਲੋਂ ਚੰਡੀਗੜ੍ਹ ਕਿਸਾਨ ਧਰਨੇ ਦੌਰਾਨ ਮੁਫਤ ਮੈਡੀਕਲ ਸਹੂਲਤਾਂ ਦੇ ਕੀਤੇ ਪ੍ਰਬੰਧ*

0
48

ਮਾਨਸਾ 26 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਚੰਡੀਗੜ੍ਹ ਵਿਖੇ ਕਿਸਾਨਾਂ ਦੇ ਤਿੰਨ ਰੋਜ਼ਾ ਹੱਕੀ ਮੰਗਾਂ ਲਈ ਲਗਾਏ ਗਏ ਧਰਨੇ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਵੱਲੋਂ ਅੱਜ ਮੁਫਤ ਮੈਡੀਕਲ ਸੇਵਾ ਕੈਂਪ ਸ਼ੁਰੂ ਕਰ ਦਿੱਤਾ ਗਿਆ। ਜੋ ਤਿੰਨ ਦਿਨਾ ਧਰਨੇ ਦੇ ਅੰਤ ਤੱਕ ਲਗਾਤਾਰ ਜਾਰੀ ਰਹੇਗਾ। ਇਸ ਸਬੰਧੀ ਚੰਡੀਗੜ੍ਹ ਤੋਂ ਸਾਡੇ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ‘ਚ ਅੱਜ ਇਹ ਸੇਵਾ ਜਿਲਾ ਮਾਨਸਾ ਦੇ ਪ੍ਰਧਾਨ ਸੱਤਪਾਲ ਰਿਸ਼ੀ , ਚੇਅਰਮੈਨ ਰਘਵੀਰ ਚੰਦ ਸ਼ਰਮਾ , ਭੀਖੀ ਦੇ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ ਆਦਿ ਵੱਲੋਂ ਨਿਭਾਈ ਗਈ। ਅਗਲੇ ਦਿਨਾਂ ‘ਚ ਪਟਿਆਲਾ ਅਤੇ ਮੋਹਾਲੀ ਦੇ ਡਾਕਟਰ ਸਾਥੀ ਵਾਰੋ ਵਾਰੀ ਇਹ ਸੇਵਾਵਾਂ ਨਿਭਾਉਦੇ ਰਹਿਣਗੇ ।ਉਹਨਾਂ ਅੱਗੇ ਕਿਹਾ ਕਿ ਇਹ ਕਿਸਾਨਾਂ ਮਜ਼ਦੂਰਾਂ ਦੇ ਨਾਲ ਪੇਂਡੂ ਡਾਕਟਰਾਂ ਦੀ ਭਾਈਚਾਰਕ ਅਤੇ ਭਾਵਨਾਤਮਿਕ ਸਾਂਝ ਦਾ ਪ੍ਰਗਟਾਵਾ ਹੈ । ਜੋ ਇਸ ਅਹਿਸਾਸ ਵਿੱਚੋਂ ਉਤਪਨ ਹੁੰਦਾ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਹੋਣੀ ਮਿਹਨਤਕਸ਼ ਲੋਕਾਂ ਦੇ ਨਾਲ ਅਟੁੱਟ ਰੂਪ ਵਿੱਚ ਬੱਝੀ ਹੋਈ ਹੈ। ਇਸੇ ਲਈ ਇਹ ਸਾਂਝ ਉਹਨਾਂ ਦੇ ਹਰ ਅੰਦੋਲਨ ਦੌਰਾਨ ਹੀ ਦੇਖਣ ਨੂੰ ਮਿਲਦੀ ਰਹੀ ਹੈ ਅਤੇ ਹੁਣ ਵੀ ਦਸਤੂਰ ਜਾਰੀ ਹੈ।

NO COMMENTS