*ਮੈਡੀਕਲ ਪ੍ਰੈਕਟੀਸਨਰ ਐਸੋਸ਼ੀਏਸ਼ਨ ਬਲਾਕ ਬੁਢਲਾਡਾ ਦੀ ਹੋਈ ਮਹੀਨਾਵਾਰ ਮੀਟਿੰਗ*

0
53

ਬੁਢਲਾਡਾ, 05:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸਨਰ ਐਸੋਸ਼ੀਏਸ਼ਨ ਬਲਾਕ ਬੁਢਲਾਡਾ ਦੀ ਮਹੀਨਾਵਾਰ ਮੀਟਿੰਗ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਲੱਖਾ ਸਿੰਘ ਹਸਨਪੁਰ ਦੀ ਅਗਵਾਈ ਵਿੱਚ ਕਲਰਾਂ ਵਾਲੀ ਮਾਤਾ ਮੰਦਰ ਵਿਖੇ ਮੀਟਿੰਗ ਹੋਈ ਇਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਾ ਨੇ ਵੱਧ ਚੜ ਕੇ ਹਿੱਸਾ ਲਿਆ ਵੱਖ-ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਬੁਲਾਰਿਆਂ ਨੇ ਆਖਿਆ ਕਿ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰ ਦੇ ਰਹਿੰਦੇ ਮਸਲੇ ਜਲਦੀ ਹੱਲ ਕੀਤੇ ਜਾਣ । ਬਾਂਸਲ ਹਸਪਤਾਲ ਦੇ ਡਾਕਟਰ ਸੁਨੀਲ ਬਾਂਸਲ ਐਮ ਡੀ ਮੈਡੀਸਨ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਹਾਜ਼ਰ ਹੋਏ ਉਹਨਾਂ ਨੇ ਸਰਦ ਰੁੱਤ ਦੀਆਂ ਆ ਰਹੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ । ਉਨਾਂ ਦੇ ਰੋਕਥਾਮ ਬਾਰੇ ਦੱਸਿਆ ਬਲਾਕ ਬੁਢਲਾਡਾ ਦੀ ਯੂਨੀਅਨ ਵੱਲੋਂ ਡਾਕਟਰ ਸੁਨੀਲ ਬਾਂਸਲ ਜੀ ਦਾ ਧੰਨਵਾਦ ਕੀਤਾ। ਜਗਤਾਰ ਸਿੰਘ ਫੁਲੂਵਾਲਾ, ਮੇਜਰ ਸਿੰਘ ਗੋਬਿੰਦਪੁਰਾ, ਗਮਦੂਰ ਸਿੰਘ ਰੱਲੀ, ਅਕਬਰ ਟੋਨੀ, ਡਾਂ ਪ੍ਰਿਤਪਾਲ ਸਿੰਘ ਕੋਹਲੀ, ਸਿਸਨ ਗੁਰਨੇ ਕਲਾ, ਤੇਜਾ ਸਿੰਘ ਗੁਰਨੇ ਖੁਰਦ, ਜੱਸਾ, ਸਿੰਘ ਗੜੱਦੀ, ਲੱਖਾ ਸਿੰਘ ਹਸਨਪੁਰ ਬੂਟਾ ਸਿੰਘ ਦਾਤੇਵਾਸ, ਨਾਇਬ ਸਿੰਘ ਅਹਿਮਦਪੁਰ, ਪ੍ਰਕਾਸ਼ ਸਿੰਘ ਬੁਢਲਾਡਾ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ । ਅਖੀਰ ਵਿੱਚ ਆਏ ਹੋਏ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ।


NO COMMENTS