*ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੋਹਾ ਵੱਲੋਂ ਸਰਕਾਰ ਦੀ ਵਾਅਦਾਖ਼ਿਲਾਫ਼ੀ ਖ਼ਿਲਾਫ਼ ਰੋਸ ਮਾਰਚ*

0
6

ਬੋਹਾ  15 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-  ਕਾਂਗਰਸ ਸਰਕਾਰ ਦੀਆਂ ਵਾਅਦਾਖਿਲਾਫੀਆਂ ਤੋਂ ਨਾਰਾਜ਼ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬੋਹਾ ਵੱਲੋਂ ਖੇਤਰ ਦੇ ਪਿੰਡਾਂ ਵਿੱਚ ਰੋਸ ਮਾਰਚ ਕੱਢਿਆ ਗਿਆ  ।ਜਾਗੋ ਲੋਕੋ ਜਾਗੋ ਦੇ ਬੈਨਰ ਹੇਠ ਕੱਢੇ ਗਏ ਇਸ ਰੋਸ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਰਘਬੀਰ ਚੰਦ ਸ਼ਰਮਾ ਜ਼ਿਲਾ ਚੇਅਰਮੈਨ ਤਾਰਾ ਚੰਦ ਭਾਵਾ ਨੇ ਕੀਤੀ  ਇਸ ਮੌਕੇ ਉਨ੍ਹਾਂ ਵੱਖ ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ  ਇਸ ਵਿਚ ਘਰ ਘਰ ਨੌਕਰੀ ਕਰਜ਼ਾ ਮੁਆਫੀ ਨਸ਼ਿਆਂ ਦਾ ਖ਼ਾਤਮਾ  ਪਿੰਡਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਤਜਰਬੇ ਦੇ ਆਧਾਰ ਤੇ ਰਜਿਸਟਰਡ ਕਰਨਾ  ਚੰਗੀਆਂ ਸਿਹਤ ਸੇਵਾਵਾਂ ਚੰਗੀ ਸਿੱਖਿਆ  ਵਰਗੇ ਵੱਡੇ ਵੱਡੇ ਵਾਅਦੇ ਕੀਤੇ ਸਨ  ਪਰ ਅੱਜ ਵਿਧਾਨ ਸਭਾ ਮੁੜ ਨੇੜੇ ਆ ਗਈਆਂ ਹਨ ਸਰਕਾਰ ਨੇ ਆਪਣੇ ਵੱਲੋਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ  ਇਸ ਲਈ ਸਾਨੂੰ ਸਮੂਹ ਪੰਜਾਬੀਆਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ  ਵੋਟਾਂ ਮੰਗਣ ਆਏ ਇਨ੍ਹਾਂ ਲੀਡਰਾਂ ਨੂੰ ਤਿੱਖੇ ਸਵਾਲ ਕਰਨੇ ਚਾਹੀਦੇ ਹਨ  ਤਾਂ ਜੋ ਇਹ ਮੌਕਾਪ੍ਰਸਤ ਲੀਡਰ ਅੱਗੇ ਤੋਂ ਲੋਕਾਂ ਨੂੰ ਆਪਣੇ ਝੂਠੇ ਸਬਜ਼ਬਾਗ ਵਿੱਚ ਨਾ ਫਸਾ ਸਕਣ  ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਤੱਕ ਜਥੇਬੰਦੀ ਵੱਲੋਂ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਦਾ ਘੜਾ ਇਸੇ ਤਰ੍ਹਾਂ ਹੀ ਪਿੰਡਾਂ ਦੇ ਚੁਰਾਹਿਆਂ ਵਿੱਚ ਭੰਨਿਆ ਜਾਵੇਗਾ  ਇਸ ਮੌਕੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮਵਾਲਾ,  ਜ਼ਿਲ੍ਹਾ ਖਜ਼ਾਨਚੀ ਅਸ਼ੋਕ ਕੁਮਾਰ ਗਾਮੀਵਾਲਾ ,ਕੁਲਵੰਤ ਸਿੰਘ ਅੱਕਾਂਵਾਲੀ, ਚਰਨਜੀਤ ਸਿੰਘ ਰਿਓਂਦ , ਗੁਰਬਾਜ ਸਿੰਘ ਸ਼ੇਰਖਾਂ ਵਾਲਾ ,ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ  ,ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਜੀਤ ਸਿੰਘ ਬੋਹਾ,  ਮਿਡ ਡੇ ਮੀਲ ਵਰਕਰ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਬੋਹਾ ,ਕਿਸਾਨ ਆਗੂ ਜਗਵੀਰ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ  ।

NO COMMENTS