*ਮੈਡੀਕਲ ਪੈ੍ਕਟੀਸ਼ਨਰਾਂ ਵੱਲੋਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਮੰਗਾਂ ਸਬੰਧੀ ਕੀਤੇ ਸਵਾਲ-ਆਨੰਦ ਵਾਲੀਆ*

0
76

27 ਅਪ੍ਰੈਲ ਰਾਜਪੁਰਾ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸਨ ਪੰਜਾਬ ਰਜਿ. 295 ਜ਼ਿਲ੍ਹਾ ਪਟਿਆਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਆਨੰਦ ਵਾਲੀਆ ਦੀ ਅਗਵਾਈ ਹੇਠ ਸੂਬਾ ਕਮੇਟੀ ਵੱਲੋਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ਵਿੱਚ ਲਏ ਫ਼ੈਸਲੇ ਤਹਿਤ ਵੋਟਾਂ ਮੰਗਣ ਆਉਂਦੀਆਂ ਰਾਜਨੀਤਕ ਪਾਰਟੀਆਂ ਅਤੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗਾਂ ਸਬੰਧੀ ਸਵਾਲ ਕਰਨ ਲਈ ਅੱਜ ਸਿਹਤ ਮੰਤਰੀ ਪੰਜਾਬ ਸ੍ਰ. ਬਲਵੀਰ ਸਿੰਘ ਜੀ ਨੂੰ ਜ਼ਿਲ੍ਹਾ ਪ੍ਰਧਾਨ ਪਟਿਆਲਾ ਆਨੰਦ ਵਾਲੀਆ, ਸਕੱਤਰ ਸਤੀਸ਼ ਕੁਮਾਰ ਭੱਪਲ, ਕੈਸ਼ੀਅਰ ਜਤਿੰਦਰ ਸ਼ਰਮਾ, ਚੇਅਰਮੈਨ ਪਰਮਜੀਤ ਸਿੰਘ, ਸੂਬਾ ਕਮੇਟੀ ਮੈਂਬਰ ਅਸ਼ੋਕ ਸਿੰਘ ਦੀ ਅਗਵਾਈ ਵਿੱਚ ਹੋਈ ਵਾਰਤਾਲਾਪ ਵਿੱਚ ਸਾਡੀਆਂ ਮੰਗਾਂ ਸਬੰਧੀ ਸਵਾਲ ਕੀਤੇ ਗਏ । ਹੋਈ ਚਰਚਾ ਵਿੱਚ ਵਿਧਾਨ ਸਭਾ ਸੈਸ਼ਨਾਂ ਵਿਚ ਚਾਰ ਵਿਧਾਇਕਾਂ ਵੱਲੋਂ ਵੀ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸਿਫਾਰਿਸ਼ ਸਹਿਤ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦੀ ਮੰਗ ਕੀਤੀ ਸੀ ਦੇ ਜਵਾਬ ਵਿੱਚ ਸਿਹਤ ਮੰਤਰੀ ਵੱਲੋਂ ਜਲਦੀ ਪੈਨਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਵਾਇਆ ਗਿਆ ।ਇਸ ਸਮੇਂ ਹਲਕਾ ਵਿਧਾਇਕ ਰਾਜਪੁਰਾ ਮੈਡਮ ਨੀਨਾ ਮਿੱਤਲ ਵੀ ਮੌਜੂਦ ਸਨ। ਇਸ ਮੌਕੇ ਬਲਾਕ ਸ਼ੰਭੂ ਅਤੇ ਰਾਜਪੁਰਾ ਦੇ ਆਗੂ ਜਰਨੈਲ ਸਿੰਘ , ਕੁਲਦੀਪ ਸਿੰਘ , ਸਤਨਾਮ ਸਿੰਘ , ਹਰਕਮਲ ਸਿੰਘ , ਭੁਪਿੰਦਰ ਸ਼ਰਮਾ, ਪ੍ਰਵੇਸ਼ ਕੁਮਾਰ, ਸੰਜੀਵ ਸਿੰਘ , ਰਮੇਸ਼ ਕੁਮਾਰ, ਸੁਨੀਲ ਕੁਮਾਰ ਆਦਿ ਸਾਥੀ ਵੀ ਵਫ਼ਦ ਵਿੱਚ ਸ਼ਾਮਲ ਸਨ ।

NO COMMENTS