*ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜਿਲਾ ਇਕਾਈ ਮਾਨਸਾ ਦੀ ਹੋਈ ਜ਼ਰੂਰੀ ਮੀਟਿੰਗ*

0
239

ਮਾਨਸਾ 19 ਜਨਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੀ ਜ਼ਿਲ੍ਹਾ ਕਮੇਟੀ ਮੀਟਿੰਗ ਤੇਜ਼ਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਲਾਕ ਆਗੂ ਅਤੇ ਜ਼ਿਲਾ ਕਮੇਟੀ ਮੈਂਬਰਾਂ ਵੱਲੋਂ ਸਮੂਲੀਅਤ ਕੀਤੀ ਗਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਸੂਬਾ ਕਮੇਟੀ ਮੈਂਬਰ ਤਾਰਾ ਚੰਦ ਭਾਵਾ ਅਤੇ ਚੇਅਰਮੈਨ ਰਘਵੀਰ ਚੰਦ ਸ਼ਰਮਾ ਪਹੁੰਚੇ। ਜ਼ਿਲ੍ਹਾ ਆਗੂਆਂ ਵੱਲੋਂ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ ਅਤੇ ਸ਼ਾਮਲ ਆਗੂਆਂ ਵੱਲੋਂ ਅੱਜ ਲੋਕ ਘੋਲਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸ਼ੀਏਸ਼ਨ ਪੰਜਾਬ ਦੇ ਸਿਰਮੌਰ ਆਗੂ ਸਾਥੀ ਕੁਲਵੰਤ ਰਾਏ ਪੰਡੋਰੀ ਦੀ ਦੂਸਰੀ ਬਰਸੀ ਮੌਕੇ ਉਨ੍ਹਾਂ ਵੱਲੋਂ ਜਥੇਬੰਦੀ ਅਤੇ ਲੋਕ ਘੋਲਾਂ ਵਿੱਚ ਨਿਭਾਏ ਰੋਲ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਾਥੀ ਪੰਡੋਰੀ ਦੀ ਯਾਦ ਹਮੇਸ਼ਾ ਸਾਡੇ ਚੇਤਿਆਂ ਵਿੱਚ ਮੌਜੂਦ ਰਹੇਗੀ ਜੋ ਸਾਨੂੰ ਸਾਡੇ ਫਰਜ਼ਾਂ ਦਾ ਅਹਿਸਾਸ ਕਰਵਾਉਂਦੀ ਹੈ। ਇਸ ਸਮੇਂ ਜਥੇਬੰਦੀ ਦਾ ਝੰਡਾ ਝੁਕਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਜ਼ਿਲਾ ਮੋਗਾ ਦੇ ਚੇਅਰਮੈਨ ਸਾਥੀ ਬਲਦੇਵ ਸਿੰਘ ਧੂਰਕੋਟ ਦੀ ਧਰਮ ਪਤਨੀ ਦੀ ਅਚਾਨਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਇਆ ਗਿਆ। ਜ਼ਿਲ੍ਹਾ ਪੱਧਰੀ ਕਿੱਤਾ ਬਚਾਉ ਰੈਲੀ ਦਾ ਰੀਵਿਊ ਕਰਦਿਆਂ ਰਹੀਆਂ ਘਾਟਾਂ ਕਮਜ਼ੋਰੀਆਂ ਤੇ ਵਿਚਾਰ ਚਰਚਾ ਕੀਤੀ ਅਤੇ ਭਵਿੱਖ ਦੀ ਵਿਉਂਤਬੰਦੀ ਕਰਦਿਆਂ ਜਨਤਕ ਦਸਤਖ਼ਤੀ ਮੁਹਿੰਮ ਨੂੰ ਤਨਦੇਹੀ ਨਾਲ ਕਰਨ ਅਤੇ ਸਰਕਾਰ ਵੱਲੋਂ ਚੋਣਾਂ ਮੌਕੇ ਜਨਤਾ ਨਾਲ ਕੀਤੇ ਵਾਅਦਿਆਂ ਤੇ ਲਾਰਿਆਂ ਤੇ ਚਿੰਤਾਂ ਜ਼ਾਹਰ ਕੀਤੀ ਗਈ। ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਵੀ ਚੋਣਾਂ ਸਮੇਂ ਸਰਕਾਰ ਬਣਨ ਤੇ ਟ੍ਰੇਨਿੰਗ ਦੇ ਕੇ ਕੰਮ ਕਰਨ ਦੀ ਕਾਨੂੰਨੀ ਮਾਨਤਾ ਪਹਿਲ ਦੇ ਆਧਾਰ ਤੇ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ।ਇਸ ਸਬੰਧੀ ਆਗੂਆਂ ਨੇ ਵਾਅਦਾ ਖਿਲਾਫੀ ਦਾ ਹਿਸਾਬ 2024 ਦੀਆਂ ਚੋਣਾਂ ਵਿੱਚ ਡਟਵੀਂ ਵਿਰੋਧਤਾ ਘਰ ਘਰ ਜਾ ਕੇ ਕਰਨ ਦਾ ਐਲਾਨ ਕੀਤਾ ਅਤੇ ਵਿਧਾਇਕਾਂ / ਡਿਪਟੀ ਕਮਿਸ਼ਨਰਾਂ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਨਾਂ ਮੁੜ ਯਾਦ ਪੱਤਰ ਦੇਣ ਦਾ ਸੂਬਾ ਪੱਧਰੀ ਫੈਸਲੇ ਨੂੰ ਜਲਦ ਪੂਰਾ ਕਰਨ ਦਾ ਅਹਿਦ ਵੀ ਕੀਤਾ। ਇਸ ਮੌਕੇ ਜ਼ਿਲ੍ ਸਕੱਤਰ ਸਿਮਰਜੀਤ ਸਿੰਘ ਗਾਗੋਵਾਲ , ਕੈਸ਼ੀਅਰ ਅਮਰੀਕ ਸਿੰਘ ਸਿੱਧੂ, ਮੈਂਗਲ ਸਿੰਘ , ਬਲਾਕ ਮਾਨਸਾ ਦੇ ਪ੍ਰਧਾਨ ਪ੍ਰੇਮ ਗਰਗ, ਬਰੇਟਾ ਦੇ ਪ੍ਰੇਮ ਸਿੰਘ ਕਿਸ਼ਨਗੜ੍ਹ, ਬੋਹਾ ਦੇ ਸੁਖਪਾਲ ਸਿੰਘ ਹਾਕਮਵਾਲਾ, ਬੁਢਲਾਡਾ ਦੇ ਸਕੱਤਰ ਬੂਟਾ ਸਿੰਘ ਸਸਪਾਲੀ, ਭੀਖੀ ਦੇ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਜੋਗਾ ਦੇ ਗੁਰਬਿੰਦਰ ਸਿੰਘ , ਮਨਜੀਤ ਸਿੰਘ ਚਹਿਲ, ਨਾਇਬ ਸਿੰਘ ਆਹਮਦਪੁਰ, ਮਨੋਜ਼ ਖਿਆਲਾ, ਰਵਿੰਦਰ ਕੁਮਾਰ, ਲਾਭ ਸਿੰਘ ਮਾਨਸਾ , ਲੱਖਾ ਸਿੰਘ , ਕੁਲਦੀਪ ਸ਼ਰਮਾ ਆਦਿ ਆਗੂ ਸਾਥੀਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਕੱਢੀ ਜਾਣ ਵਾਲੀ ਤਹਿਸੀਲ ਪੱਧਰੀ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਨ ਲਈ ਆਏ ਸਾਥੀਆਂ ਨੂੰ ਪ੍ਰੇਰਿਤ ਕੀਤਾ

NO COMMENTS