*ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਵੱਲੋਂ ਸਾਡਾ ਮਿਸ਼ਨ “ਸਾਡਾ ਰੁਜ਼ਗਾਰ – ਸਾਡਾ ਅਧਿਕਾਰ” ਵਿਸੇ ਤੇ ਕੀਤੀ ਵਿਚਾਰ ਗੋਸ਼ਟੀ*

0
36

ਮਾਨਸਾ, 26 ਮਈ:- (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) : ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਦੇ  ਸੂਬਾਈ ਪ੍ਰਧਾਨ ਧੰਨਾ ਮੁੱਲ  ਗੋਇਲ  ਨੇ ਜਾਣਕਾਰੀ ਦਿੰਦਿਆਂ ਦੱਸਿਆ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਫਾਜ਼ਿਲਕਾ ਵੱਲੋਂ  ਜ਼ਿਲ੍ਹਾ ਪ੍ਰਧਾਨ ਰਾਜ ਕਿਸ਼ਨ ਜੋਸ਼ਨ ਅਤੇ ਬਲਾਕ ਪ੍ਰਧਾਨ ਜਤਿੰਦਰ ਕੁਮਾਰ  ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਜ਼ਦੂਰ ਦਿਵਸ ਨੂੰ ਸਮਰਪਿਤ ਸਾਡਾ ਮਿਸ਼ਨ “ਸਾਡਾ ਰੁਜ਼ਗਾਰ – ਸਾਡਾ ਅਧਿਕਾਰ ”  ਵਿਸੇ਼ ਤੇ ਸੈਮੀਨਾਰ ਕਰਵਾਇਆ ਜਿਸ ਵਿੱਚ ਬਲਾਕ ਦੇ ਸਮੂਹ ਸਾਥੀਆਂ ਅਤੇ  ਜ਼ਿਲ੍ਹਾ ਕਮੇਟੀ ਨੇ ਸ਼ਮੂਲੀਅਤ ਕੀਤੀ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਪ੍ਰੈਸ ਸਕੱਤਰ ਮਲਕੀਤ ਥਿੰਦ ਅਤੇ ਵਾਇਸ  ਪ੍ਧਾਨ ਸੀ ਆਰ ਸ਼ੰਕਰ ਨੇ ਵੀ ਵਿੇਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ | ਜ਼ਿਲ੍ਹਾ ਸਕੱਤਰ ਪਰਸ਼ੋਤਮ ਸ਼ਰਮਾ, ਬਲਾਕ ਸਕੱਤਰ ਸੰਦੀਪ ਕੰਬੋਜ਼ ਨੇ ਸੂਬਾ ਆਗੂਆਂ ਅਤੇ ਜੋਸ਼ੋ ਖਰੋਸ ਨਾਲ ਪਹੁੰਚੇ ਸਮੂਹ ਜੁਝਾਰੂ ਸਾਥੀਆਂ ਦਾ ਸਵਾਗਤ ਕਰਦਿਆਂ  ਮਜ਼ਦੂਰ  ਦਿਵਸ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਅਤੇ ਪਿਛਲੇ ਦਿਨੀਂ ਵਿਛੜੇ ਸਾਥੀ ਡਾ. ਗੁਰਪ੍ਰੀਤ ਸਿੰਘ ਕੰਧਵਾਲਾ ਬਲਾਕ ਅਰਨੀ ਵਾਲਾ, ਡਾ. ਸੁਖਦੇਵ ਸਿੰਘ ਬਲਾਕ ਬੱਲੂਆਣਾ ਅਤੇ ਬਲਾਕ ਅਰਨੀਵਾਲਾ ਦੇ ਪ੍ਰਧਾਨ ਪ੍ਰੇਮ ਕੁਮਾਰ ਦੇ ਮਾਤਾ ਸ਼੍ਰੀਮਤੀ ਸ਼ਿਮਲਾ ਬਾਈ ਜੀ ਨੂੰ  ਸਰਧਾਂਜਲੀ ਦੇ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ । ਸੰਬੋਧਨ ਕਰਦਿਆ  ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਪ੍ਰੈਸ ਸਕੱਤਰ ਮਲਕੀਤ ਥਿੰਦ ਅਤੇ ਵਾਇਸ ਪ੍ਰਧਾਨ ਸੀ ਆਰ ਸ਼ੰਕਰ ਨੇ  ਸਾਂਝੇ ਤੌਰ ਤੇ ਕਿਹਾ ਕਿ ਮਜ਼ਦੂਰ ਦਿਵਸ਼ ਦੇ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ ਹੀ ਕਿਰਤੀ ਵਰਗ ਨੂੰ ਕੰਮ ਦਿਹਾੜੀ ਦਾ ਸਮਾਂ ਅੱਠ ਘੰਟੇ ਕਰਵਾਇਆ ਸੀ ਪਰ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਬੇਲੋੜੀਆਂ ਸੋਧਾਂ ਕਰਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ ਹਨ ਜ਼ੋ ਕਿਰਤੀ ਲੋਕਾਂ ਦੇ ਹੱਕਾਂ ਤੇ  ਸ਼ਰੇਅਮ ਡਾਕਾ ਹੈ । ਸ਼ਾਮਲ ਆਗੂਆਂ ਨੇ ਸੰਬੋਧਨ ਕਰਦਿਆਂ ਜਥੇਬੰਦੀ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਸਾਡੇ ਕੋਲ ਜਥੇਬੰਦੀ ਹੀ ਸਾਡੇ ਰੁਜ਼ਗਾਰ ਦੀ ਰਾਖੀ ਦਾ ਇੱਕੋ ਇੱਕ ਸਹਾਰਾ ਹੈ ਇਸ ਲਈ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਜਥੇਬੰਦੀ ਵੱਲੋਂ ਉਲੀਕੇ  ਪ੍ਰੋਗ੍ਰਾਮਾਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ  ਇੱਕ ਜੁੱਟ ਹੋ ਕੇ ਜਥੇਬੰਦੀ ਦੀ ਸਮਝ ਅਨੁਸਾਰ ਲੋਕਪੱਖੀ ਸਾਂਝੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨੀ  ਯਕੀਨੀ ਬਣਾਈ ਜਾਵੇ ਤਾਂ ਜ਼ੋ ਅਜੋਕੇ ਸਮੇਂ  ਵਿੱਚ ਭਰਾਤਰੀ ਸਾਂਝ ਨੂੰ ਹੋਰ ਪਕੇਰਾ ਕੀਤਾ ਜਾ ਸਕੇ । ਉਹਨਾਂ ਸਮਾਜਿਕ ਲਾਹਨਤਾਂ ਨਸ਼ਾ ਅਤੇ ਭਰੂਣ  ਹੱਤਿਆ ਬਾਰੇ ਚੇਤਨ ਕਰਦੇ ਹੋਏ ਸਰਕਾਰ ਤੋ ਨਸ਼ਾ ਅਤੇ ਭਰੂਣ ਹੱਤਿਆਂ ਵਰਗੇ ਸਮਾਜ ਵਿਰੋਧੀ ਕੰਮ ਕਰਨ ਵਾਲੇ ਅਨਸਰਾਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਅਜਿਹੇ ਅਨਸਰਾਂ ਲਈ ਸਾਡੀ ਜਥੇਬੰਦੀ ਵਿੱਚ ਕੋਈ ਜਗ੍ਹਾ ਨਹੀਂ ਹੈ । ਇਸ ਸਮੇਂ ਜੰਤਰ ਮੰਤਰ ਦਿੱਲੀ ਵਿਖੇ ਮਹਿਲਾ ਪਹਿਲਵਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਇਨਸਾਫ਼ ਦੀ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਕੁਸ਼ਤੀ ਮਹਾਂ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਨੂੰ ਤਰੁੰਤ ਗਿਰਫ਼ਤਾਰ ਕੀਤਾ ਜਾਵੇ ਅਤੇ ( ਲੋਕ ਪੱਖੀ ਪ੍ਰਸਿੱਧ ਨਾਟਕਕਾਰ ਮਰਹੂਮ ਗੁਰਸ਼ਰਨ ਭਾਅ ਜੀ ਦੀ ਬੇਟੀ ਡਾ. ਨਵਸ਼ਰਨ ) ਲੋਕ ਪੱਖੀ ਸੰਘਰਸ਼ਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਡਾ. ਨਵਸ਼ਰਨ ਕੌਰ ਨੂੰ ਬੇਵਜ੍ਹਾ ਤੰਗ ਪ੍ਰੇਸਾਨ ਕਰਨਾ ਬੰਦ ਕੀਤਾ ਜਾਵੇ । ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨਾਲ ਕਾਨੂੰਨੀ ਮਾਨਤਾ ਦੇਣ ਦਾ ਕੀਤਾ ਵਾਅਦਾ ਅਤੇ ਹੋਰ  ਲੋਕਾਂ ਨਾਲ ਕੀਤੇ ਵਾਅਦੇ ਤਰੁੰਤ ਪੂਰੇ ਕੀਤਾ ਜਾਣ ਨਹੀਂ ਤਾਂ ਜਥੇਬੰਦੀ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸ਼ਰਮਾ ਜਿਲ੍ਹਾ ਸਰਪ੍ਰਸਤ, ਡਾ. ਨੰਦ ਲਾਲ ਚੇਅਰਮੈਨ, ਡਾ. ਪ੍ਰੋਸ਼ਤਮ ਸ਼ਰਮਾ ਜਿਲ੍ਹਾ ਕੈਸ਼ੀਅਰ,ਬਲਾਕ ਪ੍ਰਧਾਨ ਫਾਜਿਲਕਾ ਤਜਿੰਦਰ ਸ਼ਰਮਾ, ਸੱਕਤਰ ਸੰਦੀਪ ਕੰਬੋਜ਼ , ਕੈਸ਼ੀਅਰ ਰੌਸ਼ਨ ਲਾਲ ਮਾਹਰ,   ਚੈਅਰਮੈਨ ਵਿਜੈ ਕੁਮਾਰ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਭਾਵੜਾ , ਸਾਬਕਾ ਚੇਅਰਮੈਨ ਦੇਸ਼ਰਾਜ, ਸਾਬਕਾ ਸੱਕਤਰ ਵਿੱਕੀ ਘੋਡੇਲਾ, ਸਾਬਕਾ ਚੇਅਰਮੈਨ ਦੇਸ਼ਰਾਜ, ਸਾਬਕਾ ਕੈਸ਼ੀਅਰ ਸੱਤਪਾਲ ,  ਸਟੇਜ ਸਕੱਤਰ ਦੀ ਭੂਮਿਕਾ ਹਰਸੁਰੇਸ਼ ਨੇ ਬਾਖ਼ੂਬੀ ਨਿਭਾਈ ਸੈਮੀਨਾਰ 100 ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰ ਸਾਥੀ ਸ਼ਾਮਲ ਸਨ ।

NO COMMENTS