7 ਨਵੰਬਰ (ਸਾਰਾ ਯਹਾਂ/ਬਲਜੀਤ ਪਾਲ): : ਪ੍ਰੈਸ ਬਿਅਾਨ ਜਾਰੀ ਕਰਦੇ ਹੋੲੇ ਮੈਡੀਕਲ ਪ੍ਰੈਕਟੀਸਨਰਜ ਅੈਸੋਸੀੲੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋੲਿਲ , ਸਕੱਤਰ ਕੁਲਵੰਤ ਰਾਏ, ਸਰਪ੍ਰਸਤ ਸੁਰਜੀਤ ਸਿੰਘ, ਕੈਸ਼ੀਅਰ ਐਚ ਐਸ ਰਾਣੂ, ਸਲਾਹਕਾਰ ਜਸਵਿੰਦਰ ਭੋਗਲ ਨੇ ਕਿਹਾ ਕਿ ਪੰਜਾਬ ਦੀਅਾਂ 21 ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਅਾਂ ਦੇ ਸਾਂਝੇ ਮੋਰਚੇ ਵਲੋਂ ਪੰਜਾਬ ਸਰਕਾਰ ਦੀਅਾਂ ਲਾਰਾ ਲਾੳੂ ਨੀਤੀਅਾਂ ਖਿਲਾਫ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਮੌਕੇ 8 ਨਵੰਬਰ ਨੂੰ ਅਾਪਣੀਅਾਂ ਹੱਕੀ ਮੰਗਾਂ ,ਬਿਜਲੀ ਦੇ ਬਿਲ ਮੁਅਾਫ ਕਰਵਾੳੁਣ,ਮਜਦੂਰਾਂ ਦੇ ਕਰਜੇ ਮੁਅਾਫ ਕਰਾੳੁਣ, ਰੁਜਗਾਰ ਦੀ ਗਰੰਟੀ, ਸਰਵ ਜਨਕ ਵੰਡ ਪ੍ਰਣਾਲੀ ਲਾਗੂ ਕਰਨ , ਪੰਚਾੲਿਤੀ ਜਮੀਨਾ ਦਾ ਤੀਜਾ ਹਿੱਸਾ ਸਸਤੇ ਭਾਅ ਠੇਕੇ ੳੁਪਰ ਦੇਣ ਲੲੀ ਅਤੇ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਬਣਾੲੇ ਗੲੇ ਚਾਰ ਲੇਬਰ ਕੋਡ ਨੂਂੰ ਰੱਦ ਕਰਵਾੳੁਣ ਲੲੀ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦੇ ੳੁਲੀਕੇ ਗੲੇ ਪ੍ਰੋਗਰਾਮ ਦਾ ੳੁਨ੍ਹਾਂ ਦੀ ਜਥੇਬੰਦੀ ਮੈਡੀਕਲ ਪ੍ਰੈਕਟੀਸਨਰਜ ਅੈਸੋਸੀੲੇਸ਼ਨ ਪੰਜਾਬ ਹਮੲਿਤ ਕਰਦੀ ਹੈ। ੳੁਨ੍ਹਾਂ ਕਿਹਾ ਕਿ ਮਜਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ , ਜਿਸ ਸਮਾਜ ਦੀ ਰੀੜ੍ਹ ਦੀ ਹੱਡੀ ਹੀ ਕੰਮਜੋਰ ਹੋਵੇਗੀ ੳੁਹ ਸਮਾਜ ਕਦੇ ਵੀ ਤਰੱਕੀ ਨਹੀਂ ਕਰ ਸਕਦਾ ੲਿਸ ਲੲੀ ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਮਜਦੂਰਾਂ ਦੀਅਾਂ ਹੱਕੀ ਮੰਗਾਂ ਤੁਰੰਤ ਮੰਨੀਅਾਂ ਜਾਣ ।