*ਮੈਡੀਕਲ ਪੈ੍ਕਟੀਸ਼ਨਰਾਂ ਵੱਲੋਂ ਰੁਜਗਾਰ ਸਾਡਾ ਅਧਿਕਾਰ ਮਿਸ਼ਨ ਤਹਿਤ”ਕਿੱਤਾ ਬਚਾਓ ਰੈਲੀ”11 ਨੂੰ*

0
98

ਮਾਨਸਾ ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ)
ਮੈਡੀਕਲ ਪੈ੍ਕਟੀਸ਼ਨਰਜ਼ ਅੇੈਸੋਸੀਏਸ਼ਨ ਪੰਜਾਬ ਜਿਲਾ ਇਕਾਈ ਮਾਨਸਾ ਦੀ ਹੰਗਾਮੀ ਮੀਟਿੰਗ ਜਿਲਾ ਪ੍ਧਾਨ ਸੱਤਪਾਲ ਰਿਸ਼ੀ ਦੀ ਪ੍ਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਿਲਾ ਕਮੇਟੀ ਅਤੇ ਬਲਾਕ ਅਆਗੂਆਂ ਨੇ ਸ਼ਿਰਕਤ ਕੀਤੀ । ਸੂਬਾ ਪ੍ਧਾਨ ਧੰਨਾ ਮੱਲ ਗੋਇਲ ਅਤੇ ਸੂਬਾ ਕਮੇਟੀ ਮੈਂਬਰ ਤਾਰਾ ਚੰਦ ਭਾਵਾ , ਜਿਲਾ ਚੇਅਰਮੈਨ ਰਘਵੀਰ ਚੰਦ ਸਰਮਾ , ਸਕੱਤਰ ਸਿਮਰਜੀਤ ਗਾਗੋਵਾਲ , ਕੈਸ਼ੀਅਰ ਅਮਰੀਕ ਸਿੰਘ ਮਾਖਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਮੀਟਿੰਗ ਦੌਰਾਨ ਆਗੂਆਂ ਵੱਲੋਂ ਸਰਕਾਰ ਦੀ ਸਹਿ ਤੇ ਸਿਹਤ ਵਿਭਾਗ ਵੱਲੋਂ ਸਾਫ਼ ਸੁਥਰੀ ਪੈ੍ਕਟਿਸ਼ ਕਰਦੇ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਰਜਿਸ਼ਟੇ੍ਸ਼ਨ ਅਤੇ ਨਸ਼ਿਆਂ ਦੀ ਆੜ ਹੇਠ ਨਜਾੲ਼ਿਜ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਮਾਨਸਾ ਵਿਖੇ ਡਰੱਗ ਇਨਸਪੈਕਟਰ ਵੱਲੋਂ ਲਗਾਤਾਰ ਬੇਲੋੜਾ ਪੇ੍ਸ਼ਾਨ ਕਰਨ ‘ਤੇ ਉਸ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਗਈ ਕਿ ਚੋਣਾਂ ਸਮੇਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਸਮੇ ਸਰਕਾਰ ਬਨਣ ਤੇੇ ਪਹਿਲ ਦੇ ਅਧਾਰ ਤੇ ਅਣਰਜਿਸ਼ਟਰਡ ਪੈ੍ਕਟੀਸ਼ਨਰਾਂ ਦਾ ਮਸਲਾ ਹੱਲ ਕਰਨ ਦਾ ਖੁੱਲੇ ਆਮ ਵਾਅਦਾ ਕੀਤਾ ਸੀ ਪ੍ੰਤੂ ਸਰਕਾਰ ਬਨਣ ਦੇ ਡੇਢ ਸਾਲ ਬਾਅਦ ਵੀ ਕੀਤਾ ਵਾਅਦਾ ਲਾਗੂ ਤਾਂ ਕੀ ਕਰਨਾ ਸੀ ਸਗੋਂ ਜਾਪਦਾ ਹੈ ਸਰਕਾਰ ਬਿਲਕੁਲ ਹੀ ਭੁੱਲ ਚੁੱਕੀ ਹੈ। ਵਾਅਦਾ ਯਾਦ ਕਰਵਾੳਣ ਅਤੇ ਸਿਹਤ ਵਿਭਾਗ ਵੱਲੋਂ ਪੰਜਾਬ ਅੰਦਰ ਨਜਾਇਜ ਤੰਗ ਪੇ੍ਸ਼ਾਨ ਕਰਨ ਖਿਲਾਫ ਜਿਲਾ ਪੱਧਰੀ ਰੁਜਗਾਰ, ਸਾਡਾ ਅਧਿਕਾਰ ਮਿਸ਼ਨ ਤਹਿਤ ” ਕਿੱਤਾ ਬਚਾਓ ਰੈਲੀ ” ਦੀ ਰਾਖੀ ਲਈ 11 ਦਸੰਬਰ ਨੂੰ ਰੇਲਵੇ ਮਾਲ ਗੁਦਾਮ ‘ਤੇ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕਰਨ ਦਾ ਫੈਸ਼ਲਾ ਵੀ ਕੀਤਾ ਗਿਆ। ਰੈਲੀ ਵਿੱਚ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਜੋਸ਼ੋ ਖਰੋਸ਼ ਨਾਲ ਸਾਮਲ ਹੋਣ ਦਾ ਸੱਦੇ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ । ਇਸ ਸਮੇਂ ਸੂਬਾ ਪ੍ਧਾਨ ਧੰਨਾ ਮੱਲ ਗੋੲਲ ਅਤੇ ਜਿਲਾ ਪ੍ਧਾਨ ਸੱਤ ਪਾਲ ਰਿਸ਼ੀ ਨੇ ਐਲਾਨ ਕੀਤਾ ਕਿ ਉਨਾਂ ਦੀ ਜਥੇਬੰਦੀ, ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਗਏ 26 ਤੋਂ 28 ਦਸੰਬਰ ਤੱਕ ਚੰਡੀਗੜ ਧਰਨੇ ਦੀ ਪੁਰਜੋਰ ਹਮਾਇਤ ਕਰਦੀ ਹੈ । ਇਸ ਸਮੇ ਬਲਾਕ ਮਾਨਸਾ ਦੇ ਪ੍ਧਾਨ ਪੇ੍ਮ ਗਰਗ, ਭੀਖੀ ਬਲਾਕ ਦੇ ਸਤਵੰਤ ਸਿੰਘ ਮੋਹਰਸਿੰਘ ਵਾਲਾ ,ਅਸੋਕ ਕੁਮਾਰ ਗਾਮੀ ਵਾਲਾ , ਮੈਂਗਲ ਸਿੰਘ ਮਾਨਸਾ , ਬਰੇਟਾ ਦੇ ਪੇ੍ਮ ਸਿੰਘ ਕਿਸ਼ਨਗੜ , ਬੁਢਲਾਡਾ ਦੇ ਗੁਰਜੀਤ ਸਿੰਘ ਬਰੇ , ਬੋਹਾ ਦੇ ਸੁਖਪਾਲ ਸਿੰਘ ਹਾਕਮਵਾਲਾ , ਸਰਦੂਲਗੜ ਦੇ ਦੀਪਕ ਬਜਾਜ , ਝੁਨੀਰ ਦੇ ਸਕੱਤਰ ਜਸਬੀਰ ਸਿੰਘ ਝੰਡੂਕੇ ਅਤੇ ਕੈਸ਼ੀਅਰ ਰਾਜ ਸਿੰਘ ਝੰਡੂਕੇ , ਹਰਬੰਸ ਸਿੰਘ ਦਿਅਾਲ ਪੁਰਾ , ਮਨੋਜ ਕੁਮਾਰ ਖਿਅਾਲਾ , ਲਾਭ ਸਿੰਘ ਮਾਨਸਾ , ਪਾਲ ਸਿੰਘ ਦਲੇਲ ਸਿੰਘ ਵਾਲਾ , ਮਨਜੀਤ ਸਿੰਘ ਅਤਲਾ , ਸਤੀਸ ਕੁਮਾਰ ਬਰੇਟਾ, ਨਾਇਬ ਸਿੰਘ ਅਹਿਮਦਪੁਰ , ਲੱਖਾ ਸਿੰਘ , ਹਰਬੰਸ ਸਿੰਘ ਭੀਮੜਾ , ਕੇਵਲ ਸਿੰਘ ਬੋਹਾ, ਸੁਖਜਿੰਦਰ ਸਿੰਘ ਸਰਦੂਲਗੜ ਆਦਿ ਆਗੂਆਂ ਨੇ ਭਰਾਤਰੀ ਜਥੇਬੰਦੀਆਂ , ਇਨਸ਼ਾਫ ਪਸੰਦ ਲੋਕਾਂ ਅਤੇ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਸਮੂਲੀਅਤ ਕਰਨ ਦੀ ਕੀਤੀ ਪੁਰਜੋਰ ਅਪੀਲ ।

NO COMMENTS