*ਮੈਡੀਕਲ ਦੁਕਾਨ ਤੋਂ ਹਜ਼ਾਰਾ ਨਸੀਲਿਆ ਗੋਲੀਆ ਬਰਾਮਦ, ਦੁਕਾਨ ਸੀਲ, ਮਾਲਕ ਗ੍ਰਿਫਤਾਰ*

0
575

ਬੁਢਲਾਡਾ 11 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ) ਨਸਿਆ ਦੇ ਖਿਲਾਫ ਪੁਲਸ ਵੱਲੋਂ ਸੁਰੂ ਕੀਤੀ ਗਈ ਮੁਹਿੰਮ ਅਧੀਨ ਅੱਜ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦਵਾਇਆ ਦੀ ਦੁਕਾਨ ਦੇ ਮਾਲਕ ਨੂੰ ਹਜ਼ਾਰਾਂ ਨਸੀਲਿਆਂ ਗੋਲੀਆਂ ਸਮੇਤ ਕਾਬੂ ਕਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਡਰੱਗ ਕੰਟਰੋਲਰ ਮਾਨਸਾ ਸੀਸਨ ਮਿੱਤਲ ਨੇ ਦੱਸਿਆ ਕਿ ਸਹਿਰ ਦੇ ਕਈ ਮੈਡੀਕਲ ਦੀ ਦੁਕਾਨਾਂ ਦੀ ਸੈਪਲਿੰਗ ਕੀਤੀ ਗਈ ਪਰੰਤੂ ਬਰਾੜ ਮੈਡੀਕਲ ਹਾਲ ਤੇ ਅਚਾਨਕ ਚੈਕਿੰਗ ਦੌਰਾਨ ਵੱਡੀ ਤਦਾਦ ਵਿੱਚ ਨਸੀਲਿਆ ਗੋਲੀਆ ਅਤੇ ਕੈਪਸੂਲ ਬਰਾਮਦ ਕਰਕੇ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਐਸ ਐਚ ਓ ਸਿਟੀ ਤਰਨਦੀਪ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਬਲਜਿੰਦਰ ਸਿੰਘ ਦੇ ਖਿਲਾਫ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ। 

NO COMMENTS