ਮੈਡਮ ਅਮਰਪ੍ਰੀਤ ਸੰਧੂ ਆਈ.ਏ.ਐਸ. ਨੇ ਜਿਲ੍ਹਾ ਪ੍ਰੀਸ਼ਦ ਵਿਖੇ ਕਰਮਚਾਰੀਆਂ ਨਾਲ ਮਿਲਕੇ ਮਨਾਈ ਲੋਹੜੀ

0
35

ਮਾਨਸਾ 14, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ)—- ਅੱਜ ਪੰਜਾਬ ਰਾਜ ਦਿਹਾਤੀ ਆਜਿਵੀਕਾ ਮਿਸ਼ਨ ਮਾਨਸਾ ਜਿਲ੍ਹਾ ਪ੍ਰੀਸ਼ਦ ਦਫਤਰ ਮਾਨਸਾ ਵਿਖੇ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ (ਆਈ.ਏ.ਐਸ) ਦੀ ਰਹਿਨੁਮਾਈ ਹੇਠ ਲੋਹੜੀ ਦਾ ਜਸ਼ਨ ਮਨਾਇਆ ਗਿਆ। ਮੈਡਮ ਸੰਧੂ (ਆਈ.ਏ.ਐਸ) ਨੇ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜੋ ਕਿ ਗਰੀਬ ਪੇਂਡੂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਹਨ। ਮੌਕੇ ਤੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹਨਾਂ ਸਕੀਮਾਂ ਨੂੰ ਸੁਚਾਰੂ ਰੂਪ ਨਾਲ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤਾਂ ਕਿ ਕੋਈ ਵੀ ਗਰੀਬ ਪੇਂਡੂ ਔਰਤਾਂ ਇਸ ਸਕੀਮ ਤੋਂ ਵਾਂਝੇ ਨਾ ਰਹਿ ਸਕਣ। ਇਸ ਮੌਕੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਰਾਜਵਿੰਦਰ ਕੌਰ ਨੇ ਹਾਜਰ ਸਾਰੇ ਕਰਮਚਾਰੀਆਂ ਨੂੰ ਮੈਡਮ ਸੰਧੂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਜਾਰੀ ਕੀਤੀ। ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ, ਜਿਲ੍ਹਾ ਏ.ਪੀ.ਓ. ਮਲਕੀਤ ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਰਾਜਵਿੰਦਰ ਕੌਰ, ਬਲਾਕ ਪ੍ਰੋਗਰਾਮ ਮੈਨੇਜਰ ਸ੍ਰੀਮਤੀ ਸਰਬਜੀਤ ਕੌਰ ਝੁਨੀਰ, ਜਿਲ੍ਹਾ ਲੇਖਾਕਾਰ ਮਨਦੀਪ ਕੌਰ, ਕਲਸਟਰ ਕੁਆਰਡੀਨੇਟਰ ਹਰਪ੍ਰੀਤ ਕੌਰ, ਕਲਸਟਰ ਕੁਆਰਡੀਨੇਟਰ ਲਲਿਤ ਜਿੰਦਲ ਮਾਨਸਾ, ਐਮ.ਆਈ.ਐਸ. ਭੀਖੀ ਪ੍ਰਦੀਪ ਕੁਮਾਰ, ਐਮ.ਆਈ.ਐਸ. ਝੁਨੀਰ ਵੀਰਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੀ.ਐਸ.ਆਰ.ਐਲ.ਐਮ. ਦੇ ਕੇਡਰ ਦੀਆਂ ਸੀ.ਆਰ.ਪੀਜ, ਬੈਂਕ ਸਖੀਆਂ ਤੋਂ ਇਲਾਵਾ ਏ.ਡੀ.ਸੀ.ਡੀ. ਸਟਾਫ ਦੇ ਕਰਮਚਾਰੀ ਹਾਜਰ ਸਨ।

NO COMMENTS