*ਮੈਂ ਨਰੇਂਦਰ ਦਾਮੋਦਰ ਦਾਸ ਮੋਦੀ… ਤੀਜੀ ਵਾਰ ਬਣੇ ਪ੍ਰਧਾਨ ਮੰਤਰੀ, NDA 3.0 ਦੀ ਸ਼ੁਰੂਆਤ*

0
70

 09 ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਸਮਾਗਮ ਸ਼ੁਰੂ ਹੋਣ ਜਾ ਰਿਹਾ ਹੈ। ਨਰਿੰਦਰ ਮੋਦੀ ਅੱਜ ਯਾਨੀਕਿ 9 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

PM Oath Ceremony: ਨਿਰਮਲਾ ਸੀਤਾਰਮਨ ਤੋਂ ਬਾਅਦ ਦੂਜੀ ਮਹਿਲਾ ਮੰਤਰੀ ਵਜੋਂ ਅੰਨਪੂਰਨਾ ਦੇਵੀ ਨੇ ਚੁੱਕੀ ਸਹੁੰ

ਪਿਛਲੀ ਸਰਕਾਰ ਵਿੱਚ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਅੰਨਪੂਰਨਾ ਦੇਵੀ ਝਾਰਖੰਡ ਦੀ ਕੋਡਰਮਾ ਸੀਟ ਤੋਂ ਸੰਸਦ ਮੈਂਬਰ ਬਣੀ ਹੈ। ਉਹ ਲਗਾਤਾਰ ਦੂਜੀ ਵਾਰ ਲੋਕ ਸਭਾ ਚੋਣ ਜਿੱਤੇ ਹਨ।

20:21 PM (IST)  •  09 Jun 2024

PM Modi Swearing-In Ceremony Live: ਪ੍ਰਹਿਲਾਦ ਜੋਸ਼ੀ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

ਪਿਛਲੀ ਸਰਕਾਰ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਤੇ ਕਰਨਾਟਕ ਤੋਂ ਲਗਾਤਾਰ ਪੰਜਵੀਂ ਵਾਰ ਚੋਣ ਜਿੱਤਣ ਵਾਲੇ ਪ੍ਰਹਿਲਾਦ ਜੋਸ਼ੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

20:20 PM (IST)  •  09 Jun 2024

PM Modi Oath Ceremony Live: ਕੇ ਰਾਮਮੋਹਨ ਨਾਇਡੂ ਬਣੇ ਸਭ ਯੁਵਾ ਕੈਬਨਿਟ ਮੰਤਰੀ

ਕੇ ਰਾਮਮੋਹਨ ਨਾਇਡੂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਕੇ ਰਾਮਮੋਹਨ ਨਾਇਡੂ ਮੋਦੀ ਮੰਤਰੀ ਮੰਡਲ ਦੇ ਸਭ ਤੋਂ ਯੁਵਾ ਮੰਤਰੀ ਹਨ।

20:19 PM (IST)  •  09 Jun 2024

PM Modi Oath Ceremony Live: ਜੀਤਨਰਾਮ ਮਾਂਝੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

Hindustani Awam Morcha ਦੇ ਮੁਖੀ ਅਤੇ ਸੰਸਦ ਮੈਂਬਰ ਜੀਤਨਰਾਮ ਮਾਂਝੀ ਨੇ ਪਹਿਲੀ ਵਾਰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

19:58 PM (IST)  •  09 Jun 2024

PM Modi Oath Ceremony Live: HD ਕੁਮਾਰਸਵਾਮੀ ਮੋਦੀ 3.0 ਕੈਬਨਿਟ ਵਿੱਚ ਹੋਏ ਸ਼ਾਮਲ

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਮੋਦੀ 3.0 ਕੈਬਨਿਟ ਦੇ ਮੰਤਰੀ ਵਜੋਂ ਸਹੁੰ ਚੁੱਕੀ। ਉਹ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੁੱਤਰ ਹਨ। ਵੋਕਲੀਗਾ ਭਾਈਚਾਰੇ ਤੋਂ ਆਏ ਹਨ। ਕਰਨਾਟਕ ਦੀ ਮਾਂਡਿਆ ਸੀਟ ਤੋਂ ਸੰਸਦ ਮੈਂਬਰ ਬਣੇ ਹਨ।

19:57 PM (IST)  •  09 Jun 2024

PM Oath Ceremony Live: ਐਸ ਜੈਸ਼ੰਕਰ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

ਐੱਸ ਜੈਸ਼ੰਕਰ, ਜੋ ਮੋਦੀ ਸਰਕਾਰ 2.0 ਵਿੱਚ ਵਿਦੇਸ਼ ਮੰਤਰੀ ਸਨ। NDA ਨਵੀਂ ਸਰਕਾਰ ਵਿੱਚ ਉਨ੍ਹਾਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

19:55 PM (IST)  •  09 Jun 2024

PM Modi Oath Ceremony Live: ਨਿਰਮਲਾ ਸੀਤਾਰਮਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ

ਪਿਛਲੀ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੀ ਨਿਰਮਲਾ ਸੀਤਾਰਮਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਸੀਤਾਰਮਨ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ।

19:54 PM (IST)  •  09 Jun 2024

PM Modi Oath Ceremony Live: ਜੇਪੀ ਨੱਡਾ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

19:47 PM (IST)  •  09 Jun 2024

PM Oath Ceremony Live: ਨਿਤਿਨ ਗਡਕਰੀ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

ਭਾਜਪਾ ਆਗੂ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਨਿਤਿਨ ਗਡਕਰੀ ਨੇ ਲਗਾਤਾਰ ਤੀਜੀ ਵਾਰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਗਡਕਰੀ ਪੀਐਮ ਮੋਦੀ ਦੀਆਂ ਪਿਛਲੀਆਂ ਦੋਵੇਂ ਸਰਕਾਰਾਂ ਵਿੱਚ ਕੈਬਨਿਟ ਮੰਤਰੀ ਸਨ।

19:46 PM (IST)  •  09 Jun 2024

PM Modi Oath Ceremony Live: ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ

ਭਾਜਪਾ ਆਗੂ ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਪਿਛਲੀ ਸਰਕਾਰ ਵਿੱਚ ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਸਨ। ਉਹ ਗੁਜਰਾਤ ਵਿੱਚ ਚਾਰ ਵਾਰ ਵਿਧਾਇਕ ਰਹੇ। ਗਾਂਧੀਨਗਰ ਸੀਟ ਤੋਂ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਬਣੇ।

19:45 PM (IST)  •  09 Jun 2024

PM Modi Oath Taking Ceremony Live: ਰਾਜਨਾਥ ਸਿੰਘ ਨੇ ਲਗਾਤਾਰ ਤੀਜੀ ਵਾਰ ਕੈਬਨਿਟ ਮੰਤਰੀ ਵਜੋਂ ਚੁੱਕੀ ਸਹੁੰ

ਰਾਜਨਾਥ ਸਿੰਘ ਨੇ ਮੋਦੀ 3.0 ਕੈਬਨਿਟ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਰਾਜਨਾਥ ਸਿੰਘ ਪਿਛਲੀ ਸਰਕਾਰ ਵਿੱਚ ਰੱਖਿਆ ਮੰਤਰੀ ਸਨ। ਉਹ ਲਖਨਊ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਹਨ।

19:29 PM (IST)  •  09 Jun 2024

ਪ੍ਰਧਾਨ ਮੰਤਰੀ ਮੋਦੀ ਸਹੁੰ ਚੁੱਕ ਸਮਾਗਮ ਲਾਈਵ: ਮੈਂ ਨਰਿੰਦਰ ਦਾਮੋਦਰ ਦਾਸ ਮੋਦੀ ਹਾਂ… ਤੀਜੀ ਵਾਰ ਬਣੇ PM, NDA 3.0 ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।

19:28 PM (IST)  •  09 Jun 2024

PM Modi Oath Toking Ceremony Live: PM ਮੋਦੀ ਦੀ ਕੈਬਨਿਟ ‘ਚ 71 ਮੰਤਰੀ ਚੁੱਕਣਗੇ ਸਹੁੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ‘ਚ 71 ਮੰਤਰੀ ਚੁੱਕਣਗੇ ਸਹੁੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ 72ਵੇਂ ਮੰਤਰੀ ਵਜੋਂ ਸਹੁੰ ਚੁੱਕਣਗੇ। ਮੋਦੀ 3.0 ਕੈਬਨਿਟ ‘ਚ 30 ਕੈਬਨਿਟ ਮੰਤਰੀ, 5 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 36 ਰਾਜ ਮੰਤਰੀ ਸਹੁੰ ਚੁੱਕਣਗੇ।

19:24 PM (IST)  •  09 Jun 2024

PM Modi Swearing-In Ceremony Live: ਮੈਂ ਨਰੇਂਦਰ ਦਾਮੋਦਰ ਦਾਸ ਮੋਦੀ … ਤੀਜੀ ਵਾਰ ਬਣੇ ਪ੍ਰਧਾਨ ਮੰਤਰੀ, NDA 3.0 ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।

19:22 PM (IST)  •  09 Jun 2024

PM Modi Oath Ceremony Live: PM ਮੋਦੀ ਪਹੁੰਚੇ, ਸਹੁੰ ਚੁੱਕ ਸਮਾਗਮ ਜਲਦ ਸ਼ੁਰੂ ਹੋਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕ ਸਮਾਗਮ ਲਈ ਰਾਸ਼ਟਰਪਤੀ ਭਵਨ ‘ਚ ਬਣਾਏ ਗਏ ਮੰਚ ‘ਤੇ ਪਹੁੰਚ ਗਏ ਹਨ। ਸਹੁੰ ਚੁੱਕ ਸਮਾਗਮ ਜਲਦੀ ਹੀ ਸ਼ੁਰੂ ਹੋਵੇਗਾ।

19:20 PM (IST)  •  09 Jun 2024

PM Modi Swearing-In Ceremony Live: ਮਲਿਕਾਰਜੁਨ ਖੜਗੇ ਪਹੁੰਚੇ ਰਾਸ਼ਟਰਪਤੀ ਭਵਨ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਪੁੱਜੇ।

19:20 PM (IST)  •  09 Jun 2024

PM Modi Oath Ceremony Live: ਬਿਹਾਰ ਦੇ CM ਨਿਤੀਸ਼ ਕੁਮਾਰ ਰਾਸ਼ਟਰਪਤੀ ਭਵਨ ਪਹੁੰਚੇ

ਬਿਹਾਰ ਦੇ ਮੁੱਖ ਮੰਤਰੀ ਅਤੇ ਜੇਡੀਯੂ ਨੇਤਾ ਨਿਤੀਸ਼ ਕੁਮਾਰ ਰਾਸ਼ਟਰਪਤੀ ਭਵਨ ਪਹੁੰਚ ਗਏ ਹਨ। ਨਿਤੀਸ਼ ਕੁਮਾਰ ਐਨਡੀਏ ਸਰਕਾਰ ਵਿੱਚ ਇੱਕ ਮਜ਼ਬੂਤ ​​ਭਾਈਵਾਲ ਅਤੇ ਕਿੰਗਮੇਕਰ ਵਜੋਂ ਉਭਰਿਆ ਹੈ।

19:17 PM (IST)  •  09 Jun 2024

PM Modi Swearing-In Ceremony Live: ਸ਼ਾਹਰੁਖ ਖਾਨ ਅਤੇ ਮੁਕੇਸ਼ ਅੰਬਾਨੀ ਪਹੁੰਚੇ ਰਾਸ਼ਟਰਪਤੀ ਭਵਨ

ਫਿਲਮ ਅਭਿਨੇਤਾ ਸ਼ਾਹਰੁਖ ਖਾਨ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪਣੇ ਬੇਟੇ ਅਨੰਤ ਅੰਬਾਨੀ ਨਾਲ ਰਾਸ਼ਟਰਪਤੀ ਭਵਨ ਪੁੱਜੇ ਹਨ।

19:15 PM (IST)  •  09 Jun 2024

PM Modi Oath Toking Ceremony Live: PM ਮੋਦੀ ਦੀ ਕੈਬਨਿਟ ‘ਚ 71 ਮੰਤਰੀ ਚੁੱਕਣਗੇ ਸਹੁੰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ‘ਚ 71 ਮੰਤਰੀ ਚੁੱਕਣਗੇ ਸਹੁੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ 72ਵੇਂ ਮੰਤਰੀ ਵਜੋਂ ਸਹੁੰ ਚੁੱਕਣਗੇ। ਮੋਦੀ 3.0 ਕੈਬਨਿਟ ‘ਚ 30 ਕੈਬਨਿਟ ਮੰਤਰੀ, 5 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 36 ਰਾਜ ਮੰਤਰੀ ਸਹੁੰ ਚੁੱਕਣਗੇ।

19:15 PM (IST)  •  09 Jun 2024

PM Modi Oath Ceremony Live: ਰਾਸ਼ਟਰਪਤੀ ਭਵਨ ਪਹੁੰਚੇ ਅਮਿਤ ਸ਼ਾਹ

ਭਾਜਪਾ ਦੇ ਸੰਸਦ ਮੈਂਬਰ ਅਮਿਤ ਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਪੁੱਜੇ।

18:52 PM (IST)  •  09 Jun 2024

PM Modi Oath Ceremony Live: ਵਿਦੇਸ਼ੀ ਮਹਿਮਾਨ ਰਾਸ਼ਟਰਪਤੀ ਭਵਨ ਪਹੁੰਚਣੇ ਸ਼ੁਰੂ ਹੋ ਗਏ

Oath Ceremony Live: ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ। ਇਸ ਦੌਰਾਨ ਰਾਸ਼ਟਰਪਤੀ ਭਵਨ ‘ਚ ਵਿਦੇਸ਼ੀ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ।

18:50 PM (IST)  •  09 Jun 2024

Narendra Modi Oath Taking Ceremony: ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਹਿਮਾਨ ਪੁੱਜਣੇ ਸ਼ੁਰੂ ਹੋ ਗਏ

Narendra Modi Oath Ceremony: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਹਿਮਾਨ ਪੁੱਜਣੇ ਸ਼ੁਰੂ ਹੋ ਗਏ ਹਨ।

ਸਾਰਾ ਯਹਾਂਤੇ ਸਭ ਤੋਂ ਪਹਿਲਾਂ ਪੰਜਾਬੀ ਵਿਚ ਪੜ੍ਹੋ ਸਾਰੀਆਂ ਤਾਜ਼ੀਆਂ ਤੇ ਵੱਡੀਆ ਖ਼ਬਰਾਂ | ਬਾਲੀਵੁੱਡ, ਖੇਡਾਂ, ਕੋਵਿਡ-19 ਵੈਕਸੀਨ ਅਪਡੇਟਸ ਬਾਰੇ ਸਭ ਲਈ ਸਭ ਤੋਂ ਭਰੋਸੇਮੰਦ ਪੰਜਾਬੀ ਨਿਊਜ਼ ਵੈੱਬਸਾਈਟ ਸਾਰਾ ਯਹਾਂ ਤੇ | ਹੋਰ ਸਬੰਧਤ ਖਬਰਾਂ ਲਈ, ਫੋਲੋ ਕਰੋ :ਸਾਰਾ ਯਹਾਂ

NO COMMENTS