*ਮੇਲਾ ਬਾਬਾ ਭਾਈ ਗੁਰਦਾਸ ਜੀ 31 ਮਾਰਚ ਨੂੰ*

0
210

ਮਾਨਸਾ 29 ਮਾਰਚ(ਸਾਰਾ ਯਹਾਂ/ ਜਗਦੀਸ਼ ਬਾਂਸਲ)- ਹਰ ਸਾਲ ਦੀ ਤਰਾਂ ਇਸ ਵਾਰ ਵੀ ਮੇਲਾ ਬਾਬਾ ਭਾਈ ਗੁਰਦਾਸ ਜੀ 31 ਮਾਰਚ ਦਿਨ ਵੀਰਵਾਰ ਚੇਤਰ ਵਦੀ ਚੋਦਸ ਨੂੰ ਸਮਾਧ ਬਾਬਾ ਭਾਈ ਗੁਰਦਾਸ ਜੀ ਵਿਖੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਬਹੁਤ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆ ਹਨ। ਇਸ ਸਲਾਨਾ ਮੇਲੇ ਦੀਆਂ ਤਿਆਰੀਆਂ ਸਬੰਧੀ ਡੇਰੇ ਦੇ ਗੱਦੀ ਨਸ਼ੀਨ ਮਹੰਤ ਅੰਮ੍ਰਿਤ ਮੁਨੀ ਜੀ ਨੇ ਦੱਸਿਆ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਮੇਲੇ ਵਿੱਚ ਵੱਡੀ ਗਿਣਤੀ ਪਹੁੰਚਣ ਵਾਲੀ ਸੰਗਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਡਾਕਟਰਾਂ ਦੀ ਟੀਮ ਵੀ ਮੇਲੇ ਦੌਰਾਨ ਹਾਜਰ ਹੋਵੇਗੀ ਅਤੇ ਬਲੱਡ ਕੈਂਪ ਵੀ ਲਗਾਇਆ ਜਾਵੇਗਾ।ਇਸ ਮੌਕੇ ਨਗਰ ਕੌਂਸਲ ਦੇ ਈ ਓ ਤਰੁਣ ਕੁਮਾਰ, ਐਮ ਸੀ ਕ੍ਰਿਸ਼ਨ ਕੁਮਾਰ, ਪਵਨ ਕੁਮਾਰ,ਰਾਮਪਾਲ ਦਵਿੰਦਰ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕਮਲ ਗੋਇਲ, ਰਾਜੂ ਦਰਾਕਾਂ, ਗੁਰਪ੍ਰੀਤ ਮੋਨੀ,ਮਲਕੀਤ ਸਿੰਘ ਭਪਲਾ, ਗੂਰੀ ਖੋਖਰ,ਬਿੱਕਰ ਸਿੰਘ, ਬਬਲੂ ਮਾਨਸ਼ਾਹੀਆ,ਬੂਟਾ ਚੋਹਾਨ, ਸੰਤ ਮਨੀਕਰਨ ਦਾਸ ਵੀ ਮੌਜੂਦ ਸਨ।

NO COMMENTS