ਮੇਰੀ ਕਰਤਾਰਪੁਰ ਸਾਹਿਬ ਦੀ ਯਾਤਰਾ—-ਡਾ.ਕੁਲ-ਸੰਦੀਪ ਘੰਡ

0
69

ਮੇਰੀ ਕਰਤਾਰਪੁਰ ਸਾਹਿਬ ਦੀ ਯਾਤਰਾ—-ਡਾ.ਕੁਲ-ਸੰਦੀਪ ਘੰਡ
ਕਰਤਾਰਪੁਰ ਲਾਘਾਂ ਖੁਲੱਣ ਤੋ ਬਾਅਦ ਹਰੇਕ ਵਿਅਕਤੀ ਦੇ ਮਨ ਦੇ ਵਲਵਲੇ ਉਠ ਖੜੇ ਹੋਏ ਕਈਆਂ ਦੇ ਆਪਣੇ ਵਿਛੜਆਂ ਨੂੰ ਮਿੱਲਣ ਦਾ ਸਬੱਬ,ਕਈਆਂ ਦਾ ਗੁਰੁ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਨੂੰ ਦੇਖਣਾ ਅਤੇ ਉਸ ਨੂੰ ਸਿਜਦਾ ਕਰਨਾਂ,ਗੁਆਡੀ ਨੂੰ ਨੇੜੇ ਤੋ ਦੇਖਣਾ ਆਦਿ ਇਸੇ ਲਈ ਧੰਨ ਗੁਰੁ ਨਾਨਕ ਦੇਵ ਜੀ ਦੇ 550 ਸਾਲਾ ਨੂੰ ਸਮਰਪਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਨੂੰ ਮਨ ਲੋਚਿਆ ਬੇਸ਼ਕ ਯਾਤਰਾ ਜਾਂ ਕਿਸੇ ਕਿਸਮ ਦਾ ਸਫਰ ਆਪਣੇ ਆਪ ਵਿੱਚ ਇੱਕ ਨਵਾਂ ਤਜਰਬਾ ਹੁੰਦਾ ਹੈ। ਹਰ ਵਿਅਕਤੀ ਜਿੰਦਗੀ ਵਿੱਚ ਸੁੱਖ ਦੁੱਖ ਜਾਂ ਮਨੋਰੰਜਨ ਲਈ ਵੱਖ ਵੱਖ ਤਰਾਂ ਦੀਆਂ ਯਤਰਾਵਾਂ ਕਰਦਾ ਹੈ ਕਈ ਯਤਰਾਵਾਂ ਵਿਅਕਤੀ ਦੀ ਜਿੰਦਗੀ ਤੇ ਅਮਿਟ ਯਾਦ ਛੱਡ ਜਾਂਦੀਆਂ ਹਨ।ਮੇ ਵੀ ਆਪਨੀ ਜਿੰਦਗੀ ਦੇ ੫੨ ਸਾਲਾਂ ਵਿੱਚ ਕਈ ਧਾਰਿਮਕ ਜਾ ਸ਼ੌਕ ਨੂੰ ਪੂਰਾ ਕਰਨ ਲਈ ਯਤਰਾਵਾਂ ਕੀਤੀਆਂ ਪਰ ਪਿਛਲੇ ਦਿਨੀ ਮੇਰੇ ਵੱਲੋ ਪਰਿਵਾਰ ਨਾਲ ਪਾਕਿਸਤਾਨ ਦੀ ਧਰਤੀ ਤੇ ਕਰਤਾਰਪੁਰ ਦੀ ਯਾਤਰਾ ਨੇ ਵੀ ਮੇਰੀ ਜਿੰਦਗੀ ਤੇ ਅਮਿਟ ਸ਼ਾਪ ਛੱਡੀ।ਪਾਕਸਿਤਾਨ ਦੇ ਨਾਰੋਵਾਲ ਜਿਲੇ ਵਿੱਚ ਸ਼ਥਿਤ ਅਤੇ ਪੰਜਾਬ ਦੇ ਕਸਬੇ ਡੇਰਾ ਬਾਬਾ ਨਾਨਕ ਤੋ ਮਹਿਜ ਚਾਰ ਕਿਲੋਮੀਟਰ ਦੀ ਦੂਰੀ ਤੇ ਸਥਿਤ ਜਗਤ ਗੁਰੁ ਬਾਬਾ ਨਾਨਕ ਦੇਵ ਜੀ ਵੱਲੋ ਜਿੰਦਗੀ ਦਾ ਅਖਰੀਲਾ ਪੜਾਅ ਦੇ 18 ਸਾਲ ਦਾ ਸਮਾਂ ਇਥੇ ਗੁਜਾਰਿਆ।ਇਸ ਸਥਾਨ ਤੇ ਜਾਣ ਲਈ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਵੱਧ ਤੋ ਵੱਧ ਚਾਰ ਤੋ ਪੰਜ ਘੰਟੇ ਦਾ ਸਮਾਂ ਲੱਗਦਾ ਹੇ ਪਰ ਸਰਕਾਰਾਂ ਦੀਆਂ ਕਾਰਜ ਯੋਜਨਾਵਾਂ  ਅਤੇ ਦੋਵੇ ਦੇਸ਼ਾਂ ਦੇ ਵਿਰੋਧੀ ਪ੍ਰਵਿਰਤੀ ਨੇ 70 ਮਿੰਟ ਦੇ ਸਮੇ ਨੂੰ ਸੱਤਰ ਸਾਲ ਵਿੱਚ ਬਦਲ ਦਿੱਤਾ।
ਗੁਰੁ ਨਾਨਕ ਦੇਵ ਜੀ ਦੇ 550 ਸਾਲ ਜਨਮ ਉਤਸਵ ਦੇ ਸਬੰਧ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਅਤੇ ਸਰਕਾਰਾ ਨੇ ਕਈ ਸਮਾਗਮ ਊਲੀਕੇ ਪਰ ਧੰਨ ਗੁਰੁ ਨਾਨਕ ਦੇਵ ਜੀ ਦੀ ਬਖਸ਼ਿਸ਼ ਸਦਕਾ ਅਚਾਨਕ ਪਾਕਿਸਤਾਨ ਵਿੱਚ ਸਰਕਾਰ ਦੀ ਤਬਦੀਲੀ,ਪਾਕਿਸਤਾਨ ਕ੍ਰਿਕਟ ਟੀਮ ਦੇ ਹਰਫਨਮੋਲਾ ਕਪਤਾਨ ਜਨਾਬ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਬਣਨਾ,ਭਾਰਤ ਦੇ ਹਰਫਨਮੋਲਾ ਖਿਡਾਰੀ ਅਤੇ ਰਾਜਨੀਤੀਵਾਨ ਸ਼੍ਰੀ ਨਵਜੋਤ ਸਿਧੂ ਦਾ ਸੁੰਹ ਚੁੱਕਣ ਸਮਾਗਮ ਤੇ ਜਾਣਾ ਅਤੇ ਦੋਸਤੀ ਦੇ ਰੂਪ ਵਿੱਚ ਸਿਧੂ ਵੱਲੋ ਕਰਤਾਰਪੁਰ ਲਾਘਾਂ ਖੋਲਣ ਦੀ ਮੰਗ ਅਤੇ ਉਸ ਨੂੰ ਦੋਨੋ ਦੇਸ਼ਾ ਦੀਆਂ ਸਰਕਾਰਾਂ ਵੱਲੋ ਸਕਾਰਆਤਮਕ ਢੰਗ ਨਾਲ ਸੋਚਿਆ

ਜਿਸ ਨਾਲ ਜਲਦੀ ਹੀ ਕਰਤਾਰਪੁਰ ਲਾਘਾਂ ਖੁੱਲਣ ਨੂੰ ਮੰਨਜਰੂ ਦਾ ਮਿਲਣਾ ਗੁਰੁ ਨਾਨਕ ਦੇਵ ਜੀ ਦੀ ਮਿਹਰ ਅਤੇ ਸੱਚੀ ਨੀਅਤ ਨਾਲ ਸਿਧੂ ਵੱਲੋ,ਕੀਤੇ ਯਤਨਾ ਨਾਲ ਕਰਤਾਰਪੁਰ ਲਾਘਾ ਦਾ ਫੈਸਲਾ ਕੀਤਾ ਗਿਆ। ਜਿਸ ਨਾਲ ਹਰ ਨਾਨਕ ਨਾਮ ਨੂੰ ਪਿਆਰ ਕਰਨ ਵਾਲੇ ਵਿਅਕਤੀ ਨੇ ਇਸ ਦਾ ਸਵਾਗਤ ਕੀਤਾ ਅਤੇ ਦੋਨੋ ਦੇਸ਼ਾ ਦੀ ਸਰਕਾਰ ਨੇ ਗੁਰੁ ਨਾਨਕ ਦੇਵ ਜੀ ਦੇ ੫੫੦ ਸਾਲਾਂ ਜਨਮ ਉਤਸਵ ਕਾਰਨ ਰਿਕਾਰਡ ਸਮੇ ਵਿੱਚ ਇਸ ਨੂੰ ਪੂਰਾ ਕਰ ਦਿੱਤਾ।ਕਰਤਾਰਪੁਰ ਸਾਹਿਬ ਜਾਣ ਲਈ ਦੋਨੋ ਸਰਕਾਰ ਵੱਲੋ ਕੀਤੇ ਫੇਸਲੇ ਅੁਨਸਾਰ ਲੋਕਾਂ ਵਿੱਚ ਜਲਦੀ ਤੋ ਜਲਦੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਤਾਘ ਸੀ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਸਿਖਆਵਾਂ ਵਿੱਚ ਅਥਾਹ ਸ਼ਰਧਾ ਹੋਣ ਕਾਰਨ ਮੇਰਾ ਮਨ ਵੀ ਜਲਦੀ ਤੋ ਜਲਦੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀ ਤਾਂਘ ਕਰਨ ਲੱਗਿਆ ਅਤੇ  ਇਸ ਨੂੰ ਅਸੀ ਆਪਣੇ ਪਰਵਾਰ ਨਾਲ ਸਾਝਾ ਕੀਤਾ ਤਾ ਅਸੀ ਜਲਦੀ ਹੀ ਜਾਣ ਦਾ ਫੈਸਲਾ ਕੀਤਾ ਮੇਰੇ ਬੇਟੇ ਹਰਮਨਦੀਪ ਨੇ ਆਨ ਲਾਈਨ ਰਜਿਸ਼ਰੇਸ਼ਨ ਕਰਵਾ ਦਿੱਤੀ ਅਤੇ ਅਗਲੇ ਦਿਨ ਹੀ ਪੁਲੀਸ਼ ਅਤੇ ਸੀ.ਆਈ.ਡੀ.ਦਾ ਵੈਰੀਫਿਕੇਸ਼ਨ ਲਈ ਫੋਨ ਆ ਗਿਆ ਅਸੀ ਵੀ ਜਲਦੀ ਹੀ ਚਾਰ ਜਿੰਮੇਵਾਰ ਵਿਅਕਤੀ ਸਾਝ ਕੇਦਰ ਲਿਜਾ ਕੇ ਪੁਲੀਸ ਵੈਰੀਫੇਸ਼ਨ ਕਰਵਾ ਦਿੱਤੀ।ਸਾਝ ਕੇਦਰ ਦੇ ਮਨਪ੍ਰੀਤ ਸਿੰਘ ਅਤੇ ਮੈਡਮ ਪਰਮਜੀਤ ਨੇ  ਅਤੇ ਸੀ.ਆਈ.ਡੀ ਦੇ ਇੰਸਪੈਕਟਰ ਨੇ ਵੀ ਬੜੇ ਹੀ ਸਤਿਕਾਰ ਨਾਲ ਹਰ ਗਲ ਬਾਤ ਪੁੱਛ ਕੇ ਸਾਡੀ ਫਾਈਲ ਵੈਰੀਫਿਕੇਸ਼ਨ ਕਰਕੇ ਭੇਜ ਦਿੱਤੀ।ਸਾਡੇ ਵੱਲੋ ਨਵੰਬਰ ਦੀ 30 (ਤੀਹ)ਤਾਰੀਕ ਜਾਣ ਲਈ ਰਜਿਸਰੇਸ਼ਨ ਕਰਵਾਈ ਗਈ ਸੀ।ਪੁਲੀਸ ਵੈਰੀਫਿਕੇਸ਼ਨ ਤੋ ਬਾਅਦ ਅਸੀ ਬੜੀ ਬੇਸਬਰੀ ਨਾਲ ਆਪਨੀ

ਤਾਰੀਖ ਦੀ ਉਡੀਕ ਕਰਨ ਲੱਗੇ।
ਆਖਰ ੨੬ ਨਵੰਬਰ ਨੂੰ ਸਾਡੇ ਜਾਣ ਤੋ ਚਾਰ ਦਿੰਨ ਪਹਿਲਾ ਸਾਨੂੰ ਈ-ਮੇਲ ਅਤੇ ਮੋਬਾਈਲ ਸੁਨੇਹੇ ਰਾਂਹੀ ਸਾਡੀ ਰਜਿਸਟਰੇਸ਼ਨ ਪੱਕੀ ਹੋਣ ਦੀ ਸੂਚਨਾ ਮਿਲ ਗਈ।ਈ-ਮੇਲ ਰਾਂਹੀ ਦਿੱਤੇ ਰਜਿਸਟਰੇਸ਼ਨ ਨੰਬਰ ਰਾਂਹੀ ਅਸੀ ਸਰਕਾਰ ਦੀ ਵੈਬਸਾਈਟ ਤੋ ਆਪਣਾ ਯਾਤਰਾ ਸਾਰਟੀਫਿਕੇਟ ਵੀ ਡਾਅੁਨ ਲਾਊਡ ਕੀਤਾ ਅਤੇ ਉਸ ਦਾ ਮਿਲਾਣ ਪਾਸਪੋਰਟ ਨਾਲ ਵੀ ਕਰ ਲਿਆ ਤੋ ਜੋ ਇੰਮੀਗਰੇਸ਼ਨ ਸਮੇ ਕੋਈ ਮੇਸ਼ਕਲ ਨਾ ਆਵੇ।ਜਾਣ ਲਈ ਅਸੀ ਜਸਬੀਰ ਸਿੰਘ ਯਾਤਰੀ ਦੀ ਗੱਡੀ ਵੀ ਬੁੱਕ ਰਕਵਾ ਦਿੱਤੀ ਜਦੁ ਉਸ ਨੁੰ ਦੱਸਿਆ ਕਿ ਅਸੀ ਇਸ ਤਰਾਂ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਤਾਂ ਉਸ ਦਾ ਵੀ ਚਾਅ ਦੇਖਣ ਯੋਗ ਸੀ ਉਸ ਨੇ ਕਿਹਾ ਕਿ ਉਸ ਕੋਲ ਵੀ ਪਾਸਪੋਰਟ ਹੈ ਅਤੇ ਉਹ ਵੀ ਜਾਣਾ ਚਾਹੁੰਦਾ ਹੈ ਪਰ ਜਦੋ ਉਸ ਨੂੰ ਦੱਸਿਆ ਕਿ ਉਥੇ ਜਾਣ ਲਈ ਪਹਿਲਾ ਰਜਿਸਟਰੇਸ਼ਨ ਕਰਵਾਉਣੀ ਪੈਦੀ ਹੈ ਪਰ ਉਸ ਦੀ ਵੀ ਜਾਣ ਦੀ ਪੂਰੀ ਤਾਘ ਨੂੰ ਦੇਖਦੇ ਹੋਏ ਉਸ ਨਾਲ ਵਾਅਦਾ ਕੀਤਾ ਕਿ ਜਨਵਰੀ ਮਹੀਨੇ ਵਿੱਚ ਜਦੋ ਸਿਮਰਨ ਕਨੇਡਾ ਤੋ ਆਇਆ ਤਾ ਉਦੋ ਤੇਰੀ ਵੀ ਰਜਿਸਟਰੇਸ਼ਨ ਕਰਵਾ ਦੇਵਾਗੇ ਅਤੇ ਤੇਨੂੰ ਵੀ ਦਰਸ਼ਨ ਕਰਵਾ ਦੇਵਾਗੇ।
ਮਿੱਤੀ 30 ਨਵੰਬਰ ਨੂੰ ਸਵੇਰੇ ਚਾਰ ਵਜੇ ਅਸੀ ਮੋੜ ਮੰਡੀ ਤੋ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਏ ਰਸਤੇ ਵਿੱਚ ਬਾਬਾ ਨਾਨਕ ਜੀ ਦੀਆਂ ਸਿਖਿਆਵਾਂ,ਜੀਵਨੀ ਦੀ ਚਰਚਾ ਕਰਦਿਆ ਅਸ਼ੀ ਠੀਕ 9 ਵਜੇ ਡੇਰਾ ਬਾਬਾ ਨਾਨਕ ਤੇ ਸਰਕਾਰ ਵੱਲੋ ਬਣਾਏ ਟਰਮੀਨਲ ਤੇ ਪੁਹੰਚ ਗਏ।ਉਥੇ ਬੀ.ਐਸ਼.ਐਫ.ਦੇ ਜਵਾਨ ਹਰ ਆਏ ਵਿਅਕਤੀ ਨੂੰ ਬੜੇ ਪਿਆਰ ਨਾਲ ਲੋਕਾਂ ਨੂੰ ਚੰਗੀ ਤਰਾਂ ਚੈਕ ਕਰਕੇ ਅੰਦਰ ਭੇਜ ਰਹੇ ਸਨ।ਇੰਮੀਗਰੇਸ਼ਨ ਦੇ ਕਈ ਕਾਉਟਰ ਲੱਗੇ ਹੋਏ ਸਨ ਅਸੀ ਵੀ ਇੱਕ ਕਾਉਟਰ ਤੇ ਜਾਕੇ ਲਾਈਨ ਵਿੱਚ ਲੱਗ ਗਏ ਸਾਡੈ ਤੋ ਅੋਗੇ ੪-੫ ਵਿਅਕਤੀ ਹੋਰ ਸਨ ਹਰ ਵਿਅਕਤੀ ਦੇ ਚਿਹਰੇ ਤੋ ਕਰਤਾਰਪੁਰ ਸ਼ਾਹਿਬ ਜਾਣ ਅਤੇ ਬਾਬਾ ਜੀ ਦੀ ਦੇ ਦਰਸ਼ਨ ਕਰਨ ਦੀ ਤਾਂਘ ਦੀ ਖੁਸ਼ੀ ਸਾਫ ਝੱਲਕ ਰਹੀ ਸੀ।ਕੁਝ ਸਮੇ ਵਿੱਚ ਅਸੀ ਵੀ ਵਾਰੀ ਵਾਰੀ ਆਪਣਾ ਆਪਣਾ ਪਾਸਪੋਰਟ ਅਤੇ ਯਾਤਰਾ ਸਾਰਟੀਫਿਕੇਟ ਇਮੀਗਰੇਸ਼ਨ ਅਧਿਕਾਰੀ ਨੂੰ ਦਿੱਤਾ ਜਿਸ ਨੇ ਸਾਡੇ ਉਗਲੀਆਂ,ਅਗੂੰਠੇ ਦੇ ਨਿਸ਼ਾਨ ਲੇ ਕੇ ਯਾਤਰਾ ਸਾਰਟੀਫਿਕੇਟ ਤੇ ਮੋਹਰ ਲਗਾ ਕੇ ਅੱਗਲੀ ਕਾਰਵਾਈ ਲਈ ਭੇਜ ਦਿੱਤਾ।ਫਿਰ ਇੰਮੀਗਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਸਾਡਾ ਘੌਸ਼ਣਾ ਪੱਤਰ ਜਿਸ ਵਿੱਚ ਬੈਗਾਂ ਦੀ ਗਿਣਤੀ,ਸਮਾਨ ਦਾ ਵੇਰਵਾ ਅਤੇ ਕਰੰਸੀ ਦਾ ਵਰੇਵਾ ਸੀ ਭਰਵਾਇਆ ਗਿਆਂ ਬੀ ਐਸ.ਐਫ.ਦੇ ਨੋਜਵਾਨਾ ਨੇ ਹਰ ਵਿਅਕਤੀ ਦੀ ਬੜੀ ਬਾਰੀਕੀ ਨਾਲ ਤਲਾਸ਼ੀ ਲਈ ਪਰ ਉਹ ਹਰ ਵਿਅਕਤੀ ਨਾਲ ਬੜੇ ਹੀ ਹਲੀਮੀ ਅਤੇ ਪਿਆਰ

ਨਾਲ ਪੇਸ਼ ਆ ਰਹੇ ਸੀ।ਇਥੇ ਆਕੇ ਮੇਨੂੰ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਨਿਰਅਧਾਰ ਲੱਗੀਆਂ ਜਿਸ ਵਿੱਚ ਲਿਖਿਆ ਸੀ ਕਿ ਇੰਮੀਗਰੇਸ਼ਨ ਦੇ ਅਧਿਕਾਰੀਆਂ ਦਾ ਵਰਤਾਰਾ ਲੋਕਾਂ ਨਾਲ ਠੀਕ ਨਹੀ ਸੀ।ਸਾਰਾ ਕੂਝ ਕਲੀਅਰ ਹੋਣ ਤੋ ਬਾਅਦ ਬੈਟਰੀ ਵਾਲਾ ਰਿਕਸ਼ਾਂ ਸਾਨੂੰ ਪਾਕਿਸਤਾਨ-ਭਾਰਤ ਦੀ ਜੀਰੋ ਲਾਈਨ ਤੋ ਛੱਡ ਆਇਆ ਜਿਥੋ ਫਿਰ ਪਾਕਿਸਤਾਨ ਦੇ ਰੈਜਰਾਂ ਨੈ ਸਾਡਾ ਸਤਿ ਸ਼੍ਰੀ ਅਕਾਲ ਬੁਲਾ ਕੇ ਸਵਾਗਤ ਕੀਤਾ ਅਤੇ ਬੈਟਰੀ ਵਾਲਾ ਰਿਕਸ਼ਾ ਸਾਨੂੰ ਦੋ ਮਿੰਟਾਂਵਿੱਚ ਹੀ ਪਾਕਿਸਤਾਨ ਦੀ ਇੰਮੀਗਰੇਸ਼ਨ ਕੋਲ ਲੇ ਗਿਆ।ਇਥੇ ਆਕੇ ਅਸੀ ਪਹਿਲਾ ਫੀਸ ਭਰਨ ਲਈ ਭਾਰਤ ਦੀ ਕਰੰਸੀ ਦੇ ਕੇ ਅਮਰੀਕਾਂ ਦੀ ਕਰੰਸੀ ਵੀਹ ਡਾਲਰ ਲਈ ਕਿਉਕਿ ਫੀਸ ਕੇਵਲ ਅਮਰੀਕੀ ਡਾਲਰ ਵਿੱਚ ਹੀ ਭਰੀ ਜਾ ਸਕਦੀ ਸੀ।ਡਾਲਰਾਂ ਦੀ ਤਬਦੀਲੀ ਅਤੇ ਭਾਰਤੀ ਕਰੰਸੀ ਦੀ ਤਬਦੀਲੀ ਤੋ ਬਾਅਦ ਸਾਨੂੰ ਗਾਈਡ ਕਰ ਰਹੇ ਸਰਦਾਰ ਲੜਕੇ ਨੇ ਸਾਨੂੰ ਇੰਮੀਗਰੇਸ਼ਨ ਅਧਿਕਾਰੀਆਂ ਪਾਸ ਭੇਜ ਦਿੱਤਾ ਉਹਨਾਂ ਵੱਲੋ ਕੀਤੇ ਸਵਾਗਤ ਨਾਲ ਅਸੀ ਬਾਗੋਬਾਗ ਹੋ ਗਏ ਸਾਨੂੰ ਬਿਲਕੁਲ ਹੀ ਅਜਿਹਾ ਨਹੀ ਲੱਗਿਆ ਕਿ ਅਸੀ ਦੁਸ਼ਮਨ ਦੇਸ਼ ਵਿੱਚ ਹਾਂ।ਕਰੰਸੀ ਦੀ ਤਬਦੀਲੀ ਸਮੇ ਸਾਨੂੰ ਇੱਕ ਗੱਲ ਬੜੀ ਚੰਗੀ ਲੱਗੀ ਕਿ ਕਰੰਸੀ ਦੀ ਤਬਦੀਲੀ ਤੇ ਭਾਰਤੀ ਕਰੰਸੀ ਸੋ ਰੁਪਏ ਦੇ ਸਾਨੂੰ ਇੱਕ ਸੋ ਪਜੱਤਰ (175) ਰੁਪਏ ਦਿੱਤੇ ਗਏ ਅਸੀ ਆਪਨੇ ਆਪ ਨੁੰ ਅਮੀਰ ਦੇਸ਼ ਦੇ ਨਾਗਿਰਕ ਮਹਿਸੂਸ ਕਰ ਰਹੇ ਸੀ।
ਇੰਮੀਗਰੇਸ਼ਨ ਅਧਿਕਾਰੀਆਂ ਦੀ ਕਾਰਵਾਈ ਤੋ ਬਾਅਦ ਗੁਰੁ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਕਦਮ ਰੱਖੇ ਧਰਤੀ ਦੀ ਮਿੱਟੀ ਨੂੰ ਮੱਥੇ ਨਾਲ ਲਗਾਇਆ।ਫਿਰ ਸਾਨੂੰ ਦੋ ਸਰਦਾਰ ਲੜਕੀਆਂ ਸਰਬਜੀਤ ਕੋਰ ਅਤੇ ਜਸਮੇਲ ਕੋਰ ਜੋ ਕਿ ਪਾਕਿਸਤਾਨ ਦੇ ਸਿੱਖ ਪਰਿਵਾਰਾਂ ਨਾਲ ਸਬੰਧਤ ਸੀ ਅਤੇ ਬਤੋਰ ਗਾਈਡ ਸੇਵਾਵਾਂ ਦੇ ਰਹੀਆਂ ਸਨ ਸਾਨੂੰ ਬੜੇ ਹੀ ਪਿਆਰ ਅਤੇ ਸਲੀਕੇ ਨਾਲ ਗੁਰੂਦੁਆਰਾ ਸਾਹਿਬ ਦੇ ਇਤਹਾਸ ਬਾਰੇ ਜਾਣਕਾਰੀ ਦਿੱਤੀ ਸਰੋਵਰ ਵਿੱਚ ਇਸ਼ਨਾਨ ਕਰਨ ਤੋ ਬਾਅਦ ਅਸੀ ਬਾਬਾ ਨਾਨਕ ਜੀ ਦੇ ਗੁਰੂਘਰ ਵੱਲੋ ਚਾਲੇ ਪਾ ਦਿੱਤੇ।ਤਲਾਬ ਦਾ ਪਾਣੀ ਬੜਾ ਹੀ ਠੰਡਾਂ ਸੀ ਜਿਸ ਨਾਲ ਸਾਡੀ ਸਵੇਰ ਦੇ ਸ਼ਫਰ ਦੀ ਸਾਰੀ ਥਕਾਵਟ ਦੂਰ ਕਰ ਦਿੱਤੀ।ਸਭ ਤੋ ਪਹਿਲਾ ਧੰਨ ਗੁਰੁ ਨਾਨਕ ਦੇਵ ਜੀ ਦੀ ਸਮਾਧ ਜਿਥੇ ਗੂਰੂ ਨਾਨਕ ਦੇਵ ਜੀ ਦੇ ਜੋਤੀਜੋਤ ਦੇ ਸਮੇ ਪਾਕਿਸਤਾਨ ਦੇ ਮੁਸਲਮਾਨ ਭਰਾਵਾਂ ਨੇ ਗੁਰੁ ਨਾਨਕ ਦੇਵ ਜੀ ਦੀ ਚਾਦਰ ਅਤੇ ਫੁੱਲਾਂ ਨੂੰ ਦਫਨਾਇਆ ਸੀ ਸਮਾਧ ਤੇ ਸਿਜਦਾ ਕਰਨ ਤੋ ਬਾਅਦ ਗੁਰੂਦੁਆਰਾ ਸਾਹਿਬ ਦੀ ਦੂਸਰੀ ਮੰਜਿਲ ਤੇ ਜਿਥੇ ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਉਥੇ ਗੁਰੁ ਜੀ ਨੂੰ ਮੱਥਾ ਟੇਕਿਆ ਅਤੇ ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਅਤੇ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਧਰਤੀ ਤੇ ਬੇਠ ਕੇ ਨਾਮ ਸਿਮਰਨ ਕੀਤਾ ਮਨ ਨੂੰ ਇਹਨਾ ਸ਼ਕੂਂਨ ਮਿਲਿਆ ।ਜਿਸ ਨੂੰ ਸ਼ਬਦਾ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ।ਗੁਰੁ ਜੀ ਦੇ ਦਰਸ਼ਨ ਦਿਦਾਰ ਤੋ ਬਾਅਦ ਲੰਗਰ ਘਰ ਵਿੱਚ ਜਾ ਕੇ ਲੰੰਗਰ ਦਾ ਆਨੰਦ ਮਾਣਿਆ ਪਾਕਿਸਤਾਨ ਦੇ ਲੋਕ ਲੰਗਰ ਵਿੱਚ ਵੀ ਬੜੀ ਸ਼ਰਧਾ ਨਾਲ ਸੇਵਾ ਕਰ ਰਹੇ ਸਨ।ਪਰ ਇੱਕ ਗੱਲ ਜਿਸ ਨੇ ਮਨ ਨੂੰ ਦੁੱਖੀ ਕੀਤਾ ਕਿ ਉੱਥੇ ਲੰਗਰ ਵਿੱਚ ਪਾਕਿਸਤਾਨ ਲੋਕ ਲੰਗਰ ਨਹੀ ਛੱਕ ਸਕਦੇ ਪੱਤਾ ਲੱਗਿਆ ਕਿ ਮੁਸਲਮਾਨ ਲੋਕ ਲੰਗਰ ਵਿੱਚ ਸਿੱਖ ਮਰਿਆਦਾ ਦਾ ਪੂਰਾ ਖਿਆਲ ਨਹੀ ਰੱਖਦੇ।
ਲੰਗਰ ਛੱਕਣ ਬਾਅਦ ਘੁੰਮ ਫਿਰ ਕੇ ਸ਼ਾਨਦਾਰ ਗੁਰੂਦੁਆਰਾ ਸਾਹਿਬ ਦੇਖਿਆ।ਮੁਸਲਮਾਨ ਭਰਾਵਾਂ ਤੋ ਪੱਤਾ ਲੱਗਿਆ ਕਿ ਇਹ ਸ਼ਾਨਦਾਰ ਇਮਾਰਤ ਜੋ ਤੁਸੀ ਦੇਖ ਰਹੇ ਹੋ ਅੁਗ ਕਰਤਾਰਪੁਰ ਲਾਘਾ ਖੁਲੱਣ ਤੋ ਬਾਅਦ ਹੀ ਬਣੀ ਹੈ।ਮਨ ਖੁਸ਼ ਹੋਇਆ ਕਿ ਪਾਕਿਸਤਾਨ ਸਰਕਾਰ ਨੇ ਵੀ ਗੁਰੂਦੁਆਰਾ ਸਾਹਿਬ ਦੀ ਸੁਦੰਰਤਾ ਲਈ ਕੋਈ ਕਸਰ ਨਹੀ ਛੱਡੀ ਸ਼ਾਨਦਾਰ ਸਗਮਰਰ ਪੱਥਰ ਸ਼ਾਨਦਾਰ ਮੀਨਾਕਾਰੀ ਅਤੇ ਸਾਫ ਸਫਾਈ ਵਿੱਚ ਅੁਗ ਭਾਰਤੀ ਗੁਰੂਦੁਆਰਾ ਦੀ ਸਾਫ ਸਫਾਈ ਤੋ ਵੀ ਨੰਬਰ ਲੇ ਗਏ।
ਪਾਕਿਸਤਾਨ ਦੀ ਤਰਫੋ ਵੀ ਬਹੁਤ ਲੋਕ ਆਏ ਹੋਏ ਸਨ ਜਿੰਨਾਂ ਵਿੱਚ ਸਕੂਲਾਂ ਦੇ ਬੱਚਿਆਂ ਦੀ ਗਿਣਤੀ ਜਿਆਦਾ ਸੀ।ਬੱਚੇ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਜਾਂ ਸਲਾਮ ਬੁਲਾ ਰਹੇ ਸਨ।
ਦਰਸ਼ਨ ਕਰਨ ਤੋ ਬਾਅਦ ਮਿੰਨੀ ਮਾਰਕੀਟ ਜਿਸ ਨੂੰ ਬਾਬਾ ਜੀਤਾ ਸਿੰਘ ਮਾਰਕੀਟ ਦਾ ਨਾਮ ਦਿੱਤਾ ਗਿਆ ਹੈ ਵਿੱਚ ਖਰੀਦੋ ਫਰੋਖਤ ਕਰਨ ਲਈ ਚਾਲੇ ਪਾ ਦਿੱਤੇ ਜਿਸ ਵਿੱਚ ਲੇਡੀਜ ਸੂਟ ਦੀ ਦੁਕਾਨ ਤੇ ਬਹੁਤ ਜਿਆਦਾ ਰਸ਼ ਸੀ ਜਿਥੇ ਹੱਥੀ ਕਢਾਈ,ਪੇਟਿੰਗ ਦੇ ਸ਼ੂਟ ਸਨ। ਉਹਨਾਂ ਦੀ ਵਿਸ਼ੇਸਤਾ ਇਹ ਸੀ ਇਹ ਸਾਰੇ ਸੂਟ ਵੱਖ ਵੱਖ ਸੈਲਫ ਹੈਲਪ ਗਰੁੱਪਾਂ ਦੁਆਰਾ ਤਿਆਰ ਕੀਤੇ ਗਏ ਸਨ ਅਤੇ ਇਸ ਦਾ ਲਾਭ ਵੀ ਸੈਲਫ ਹੈਲਪ ਗਰੁੱਪ ਦੀਆਂ ਮੈਬਰ ਵਿੱਚ ਹੀ ਵਰਤਿਆ ਜਾਂਦਾ ਸੀ ਭਾਵ ਕਿ ਅੋਰਤ ਸਸ਼ਕਤੀਕਰਣ ਦਾ ਵੱਧੀਆਂ ਉਦਰਾਹਣ ਪੇਸ਼ ਕਰ ਰਿਹਾ ਸੀ।ਪਾਕਿਸਤਾਨ ਵਿੱਚ ਦੁਕਾਨਦਾਰੀ ਕਰਨ ਸਮੇ ਵੱਡੀ ਉਲਝਣ ਇਹ ਹੀ ਰਹਿੰਦੀ ਹੈ ਕਿ ਕਦੇ ਦੁਕਾਨਦਾਰ ਰੇਟ ਪਾਕਿਸਤਾਨ ਦਾ ਦਸ ਦਿੰਦੇ ਹਨ ਕਦੇ ਭਾਰਤ ਦਾ ਇਸ ਕਾਰਨ ਪਾਕਿਸਤਾਨ ਦੇ ਦੁਕਾਨਦਾਰ ਵੀ ਲੋਕਾਂ ਨਾਲ ਠੱਗੀ ਮਾਰ ਜਾਂਦੇ ਹਨ। ਪਰ ਹਰ ਦੁਕਾਨਦਾਰ ਹਰ ਭਾਰਤੀ ਨਾਲ ਠੇਠ ਪੰਜਾਬੀ ਅਤੇ ਬੜੇ ਹੀ ਸਲੀਕੇ ਨਾਲ ਬੋਲਦੇ ਹਨ।ਉਥੋ ਦੇ ਲੋਕਾਂ ਨੇ ਦੱਸਿਆ ਕਿ ਜਲਦੀ ਹੀ ਇਥੇ ਵੱਡੀ ਮਾਰਕੀਟ ਬਣ ਜਾਵੇਗੀ ਪਰ ਇਹ ਤਾਂ ਹੀ ਸੰਭਵ ਹੈ ਜੇ ਕਰ ਸਭ ਕੁਝ ਠੀਕ ਚਲਦਾ ਰਹਿੰਦਾ ਹੈ।
ਜਿਵੇ ਲੋਕ ਕਹਿੰਦੇ ਹਨ ਕਿ ਉਥੇ ਖਾਲਿਸਤਾਨ ਦੀ ਗੱਲ ਕਰਦੇ ਹਨ ਅਜਿਹਾ ਕੁਝ ਨਹੀ ਅਸੀ ਬਹੁਤ ਲੋਕਾਂ ਨਾਲ ਗੱਲ ਕੀਤੀ ਪਰ ਕਿਸੇ ਨੇ ਵੀ ਅਜਿਹੀ ਗੱਲ ਨਹੀ ਕੀਤੀ ਪਰ ਸਿੱਖ ਵਿਅਕਤੀ ਦੀ ਉਹ ਬਹੁਤ ਇੱਜਤ ਕਰਦੇ ਹਨ ਮੇਰੇ ਪਤੀ ਦੇ ਪੱਗ ਬਨੀ ਹੋਣ ਕਾਰਨ ਇੱਕ ਪਰਿਵਾਰ ਜੋ ਪਾਕਿਸਤਾਨ ਦਾ ਸੀ ਅਤੇ ਉਹ ਵੀ ਦਰਸ਼ਨ ਕਰਨ ਆਇਆ ਸੀ ਨੇ ਆ ਕੇ ਸਾਨੂੰ ਕਿਹਾ ਕਿ ਸਾਡੀ ਬੇਟੀ ਜੋ ਕਿ ਡਾਕਟਰੀ ਕਰ ਰਹੀ ਹੈ ਉਹ ਸਰਦਾਰ ਜੀ ਨਾਲ ਗੱਲ ਕਰਨਾ ਚਾਹੁੰਦੀ ਹੈ।ਉਹ ਵਾਰ ਵਾਰ ਕਹਿ ਰਹੇ ਸਨ ਸਰਦਾਰ ਜੀ ਸਾਨੂੰ ਵੀ ਪੱਗ ਬਣਨੀ ਸਿਖਾ ਦਿਉ। ਫਿਰ ਮੇਰੇ ਪਤੀ ਨੇ ਉਹਨਾਂ ਨੂੰ ਪੱਗੜੀ ਦੀ ਅਹਿਮਅਤ ਅਤੇ ਇਸ ਦਸਤਾਰ ਲਈ ਗੁਰੁ ਸਹਿਬਾਨਾਂ ਵੱਲੋ ਕੀਤੀਆਂ ਕੁਰਬਾਨੀਆਂ ਬੁਰੇ ਦੱਸਿਆ ਤਾਂ ਉਹ ਬਹੂਤ ਪ੍ਰਭਾਵਿਤ ਹੋਏ ਕਿ ਇਹ ਦਸਤਾਰ ਕਿੱਡਾ ਵੱਡਾ ਮੁੱਲ ਤਾਰ ਕੇ ਮਿਲੀ ਹੈ।ਜਦੋ ਉਹਨਾਂ ਨੇ ਮੇਰੇ ਕੰਮ ਬੁਰੇ ਪੁੱਛਿਆਂ ਤਾਂ ਮੈ ਦੱਸਿਆ ਕਿ ਮੈ ਕਿੱਤੇ ਵਜੋ ਡਾਕਟਰ ਹਾਂ ਮੇਰਾ ਬੇਟਾ ਵੀ ਦੰਦਾ ਦਾ ਡਾਕਟਰ ਹੈ ਤਾਂ ਇਹ ਜਾਣ ਖੈ ਹੇਰਾਨੀ ਹੋਈ ਕਿ ਉਹ ਸਾਰਾ ਪਰਿਵਾਰ ਦੇ ਲੋਕ ਹੀ ਡਾਕਟਰ ਸਨ ਅਤੇ ਨਾਰੋਵਾਲ ਦੇ ਨੇੜੇ ਹੀ ਪ੍ਰਕੇਟਿਸ ਕਰਦੇ ਹਨ।ਉਹਨਾਂ ਨੇ ਕੁਝ ਤਸਵੀਰਾਂ ਵੀ ਸਾਡੇ ਨਾਲ ਸਾਝੀਆਂ ਕੀਤੀਆਂ। ਜੇਕਰ ਮੇਰੇ ਪਤੀ ਜਾਂ ਮੈ ਥੋੜਾ ਜਿਹਾ ਵੀ ਹਿੰਦੀ ਵਿੱਚ ਬੋਲਣ ਦੀ ਕੋਸ਼ਿਸ ਕਰਦੇ ਤਾਂ aੁਹ ਤਰੁੰਤ ਟੋਕ ਦਿੰਦੇ ਕਿ ਪੰਜਾਬੀ ਵਿੱਚ ਗੱਲ ਕਰੋ ਅਸੀ ਪੰਜਾਬੀ ਹੀ ਬੋਲਦੇ ਹਾਂ ਤਾਂ ਮੈਨੂ ਉਥੇ ਪੰਜਾਬੀ ਦੀ ਅਹਿਮਤ ਪੱਤਾ ਚਲੀ ਕਿ ਸਾਡੇ ਲੋਕ ਪੰਜਾਬੀ ਸਾਡੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਨ ਪਰ ਉਹਨਾਂ ਲੋਕਾਂ ਨੇ ਪੰਜਾਬੀ ਨੂੰ ਕਿਵੇ ਸਾਭ ਕੇ ਰੱਖਿਆਂ ਹੈ।
ਫਿਰ ਅਸੀ ਦੁਆਰਾ ਫਿਰ ਉਹੀ ਕਾਰਵਾਈਆਂ ਚੋ ਲੰਗਦੇ ਹੋਏ ਬੜੇ ਹੀ ਖੁਸ਼ੀ ਅਤੇ ਨਵੀਆਂ ਆਸਾਂ ਨਾਲ ਦੁਆਰਾ ਭਾਰਤ ਦੀ ਧਰਤੀ ਤੇ ਕਦਮ ਰੱਖਿਆ। ਇਸ ਤਰਾਂ ਜਿਸ ਤਰਾਂ ਅਸੀ ਕਾਫੀ ਲੰਮੇ ਸੰਮੇ ਬਾਅਦ ਆਪਣੀ ਮਾਤ ਭੂਮੀ ਤੋ ਪੈਰ ਰੱਖਿਆ ਹੋਵੇ ਪਰ ਇੱਕ ਬਿੰਨਾ ਹੱਲ ਕੀਤੀ ਸਮੱਸਿਆ ਨਾਲ ਕਿ ਦੋਵੇ ਮੁਲਕਾ ਦੇ ਲੋਕ ਪ੍ਰੇਮ ਪਿਆਰ ਚਾਹੁਦੇ ਹਨ ਉਹ ਵੀ ਚਾਹੁੰਦੇ ਹਨ ਕਿ ਉਹਨਾਂ ਲਈ ਸ਼੍ਰੀ ਹਰਮੰਦਰ ਸਾਹਿਬ ਦੇ ਰਸਤੇ ਖੋਲੇ ਜਾਣ ਉਹਨਾਂ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਦੀ ਬੜੀ ਵੱਡੀ ਤਾਂਘ ਹੈ ਕਾਸ਼ ਸਰਕਾਰਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਦੋਵੇ ਦੇਸ਼ ਪ੍ਰੇਮ ਪਿਆਰ ਨਾਲ ਇੱਕ ਦੁਸਰੇ ਮੁਲਕ ਵਿੱਚ ਜਾ ਸਕਣ।ਕੁੱਲ ਮਿਲਾਕੇ ਕਈ ਖੱਟੀਆਂ ਮਿੱਠੀਆ ਗੱਲਾਂ ਨਾਲ ਅਸੀ ਕਰਤਾਰਪੁਰ ਸਾਹਿਬ ਦੀ ਯਾਤਰਾ ਪੂਰੀ ਕੀਤੀ।

LEAVE A REPLY

Please enter your comment!
Please enter your name here