*”ਮੇਰਾ ਵਾਤਾਵਰਨ-ਮੇਰੀ ਜ਼ਿੰਮੇਵਾਰੀ” ਤਹਿਤ ਰੁੱਖ ਲਗਾਓ*

0
20

ਮਾਨਸਾ 12 ਜੁਲਾਈ(ਸਾਰਾ ਯਹਾਂ/ਵਿਨਾਇਕ ਸ਼ਰਮਾ)

 ਡੀਏਬੀ ਸਕੂਲ ਮਾਨਸਾ ਦੇ ਈਕੋ ਕਲੱਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਿੰਡ ਰਮਦਾਤਾ ਵਿੱਚ ਬੂਟੇ ਲਗਾਏ। ਸਕੂਲ ਦੇ ”ਮੇਰਾ ਵਾਤਾਵਰਣ-ਮੇਰੀ ਜ਼ਿੰਮੇਵਾਰੀ” ਮਿਸ਼ਨ ਤਹਿਤ ਬੱਚਿਆਂ ਨੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਟੇਡੀਅਮ ਦੇ ਆਲੇ-ਦੁਆਲੇ 200 ਤੋਂ ਵੱਧ ਲੰਬੀ ਉਮਰ ਅਤੇ ਛਾਂ ਦੇਣ ਵਾਲੇ ਪੌਦੇ ਲਗਾਏ। ਪਿ੍ੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਪ੍ਰਦੂਸ਼ਣ, ਅੱਤ ਦੀ ਗਰਮੀ ਅਤੇ ਧਰਤੀ ਹੇਠਲੇ ਪਾਣੀ ਦੀ ਗਿਰਾਵਟ ਕਾਰਨ ਜੀਵਨ ਖ਼ਤਰੇ ਵਿਚ ਹੈ | ਪੰਛੀਆਂ ਦੀਆਂ ਕਈ ਕਿਸਮਾਂ ਲੁਪਤ ਹੋ ਚੁੱਕੀਆਂ ਹਨ ਅਤੇ ਹੋਰ ਢੁਕਵੇਂ ਨਿਵਾਸ ਸਥਾਨ ਦੀ ਘਾਟ ਕਾਰਨ ਅਲੋਪ ਹੋਣ ਜਾ ਰਹੀਆਂ ਹਨ। ਇਸ ਸਭ ਦਾ ਕਾਰਨ ਬਿਨਾਂ ਕਿਸੇ ਕਾਰਨ ਦਰੱਖਤਾਂ ਦੀ ਕਟਾਈ ਹੈ। ਆਉਣ ਵਾਲੇ ਸਮੇਂ ਵਿੱਚ ਧਰਤੀ ਉੱਤੇ ਜੀਵਨ ਦੀ ਹੋਂਦ ਨੂੰ ਕਾਇਮ ਰੱਖਣ ਲਈ ਸਾਨੂੰ ਸਾਰਿਆਂ ਨੂੰ ਅੱਜ ਹੀ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਬਚਾਉਣ ਦੀ ਸਮੂਹਿਕ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਸਥਾਨਕ ਸੰਤ ਬਾਬਾ ਕਿਸ਼ਨ ਦਾਸ ਸਪੋਰਟਸ ਕਲੱਬ ਦੇ ਮੈਂਬਰਾਂ ਕਾਲਾ ਸਿੰਘ, ਜੀਵਨ ਸਿੰਘ, ਬਿੱਟੂ ਸਿੰਘ, ਮਨਪ੍ਰੀਤ ਸਿੰਘ, ਸਰਪੰਚ ਵਚਿਤਰ ਸਿੰਘ ਅਤੇ ਸਾਥੀ ਕਰਨੈਲ ਸਿੰਘ, ਉਗਰਾਹਾਂ ਕਿਸਾਨ ਯੂਨੀਅਨ ਦੇ ਆਗੂ ਹਰਵਿੰਦਰ ਸਿੰਘ ਕਾਕਾ ਅਤੇ ਸਮੂਹ ਪਿੰਡ ਵਾਸੀਆਂ ਦਾ ਇਸ ਵਾਤਾਵਰਨ ਸੰਭਾਲ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਨਿੱਜੀ ਤੌਰ ‘ਤੇ ਸਕੂਲ ਨੂੰ ਬੂਟੇ ਪ੍ਰਦਾਨ ਕੀਤੇ

NO COMMENTS