*ਮੇਅਰ ਦੀ ਚੋਣ ਨੂੰ ਲੈ ਕੇ ਮਾਣਯੋਗ ਹਾਈਕੋਰਟ ਨੇ ਦਿੱਤੇ ਆਰਡਰ*

0
16

 ਫਗਵਾੜਾ 25 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਫਗਵਾੜਾ ਵਾਸੀਆਂ ਲਈ 25 ਜਨਵਰੀ ਦਾ ਦਿਨ ਬੇਹੱਦ ਹੀ ਖਾਸ ਦਿਨ ਹੋਣ ਜਾ ਰਿਹਾ ਹੈ। ਕਿਉਂ ਕਿ ਕਈ ਸਾਲਾ ਬਾਅਦ ਫਗਵਾੜਾ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲਣ ਜਾ ਰਿਹਾ ਹੈ। ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆ ਮਿਤੀ 25 ਜਨਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 4 ਵਜੇ ਨਵੇਂ ਕੌਸਲਰਾਂ ਦੀ ਇੱਕ ਮੀਟਿੰਗ ਕਰਵਾਈ ਜਾਵੇ। ਉਨਾਂ ਨਾਲ ਹੀ ਇਸ ਚੋਣ ਦੋਰਾਨ ਜਿਲਾ ਕਪੂਰਥਲਾ ਦੇ ਐੱਸ.ਐੱਸ.ਪੀ ਨੂੰ ਵੀ ਮੌਕੇ ਤੇ ਰਹਿਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਇਸ ਮੀਟਿੰਗ ਵਿੱਚ ਆਉਣ ਵਾਲੇ ਨਵੇਂ ਕੌਸਲਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਇਹ ਪੱਕਾ ਕੀਤਾ ਜਾਵੇ ਕਿ ਇਸ ਮੀਟਿੰਗ ਦੋਰਾਨ ਆਲੇ ਦੁਆਲੇ ਕੋਈ ਵੀ ਰੁਕਾਵਟ ਪਾਉਣ ਜਾ ਫਿਰ ਦਹਿਸ਼ਤ ਦਾ ਮਾਹੋਲ ਨਾਲ ਬਣ ਸਕੇ। ਮਾਣਯੋਗ ਹਾਈਕੋਰਟ ਨੇ ਇਹ ਵੀ ਕਿਹਾ ਕਿ ਇਹ ਚੋਣ ਪੂਰੇ ਪਾਰਦਰਸ਼ੀ ਤਰੀਕੇ ਨਾਲ ਅਤੇ ਬਿਨਾਂ ਕਿਸੇ ਡਰ ਅਤੇ ਭੈਅ ਦੇ ਕਰਵਾਈ ਜਾਵੇ। ਉਨਾਂ ਨਾਲ ਹੀ ਇਹ ਵੀ ਦੱਸਿਆ ਕਿ ਇਸ ਸਾਰੀ ਚੋਣ ਦੀ ਵੀਡਿਓ ਗ੍ਰਾਫੀ ਵੀ ਕਰਵਾਏ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਫਗਵਾੜਾ ਤੋਂ ਕਾਂਗਰਸੀ ਕੌਸਲਰ ਬਿਕਰਮ ਸਿੰਘ ਵੱਲੋ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਉਨਾਂ ਫਗਵਾੜਾ ਤੋਂ ਪੰਜਾਬ ਸਰਕਾਰ ਦੇ ਨੁਮੰਦਿਆਂ ਉਪਰ ਉਸ ਨੂੰ ਜਬਰਦਸਤੀ ਆਪ ਪਾਰਟੀ ਵਿੱਚ ਸ਼ਾਮਲ ਕਰਨ ਦਾ ਦਵਾਬ ਪਾਇਆ ਜਾ ਰਿਹਾ ਸੀ ਤੇ ਨਾਲ ਹੀ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਜਿਸ ਤੋਂ ਬਾਅਦ ਹੀ ਮਾਣਯੋਗ ਹਾਈਕੋਰਟ ਨੇ ਨੌਟੀਫਿਕੇਸ਼ਨ ਜਾਰੀ ਕਰ ਪੁਲਿਸ ਪ੍ਰਸ਼ਾਸ਼ਨ ਨੂੰ ਇਹ ਚੋਣ ਪੂਰੇ ਪਾਰਦਰਸ਼ੀ ਤੇ ਬਿਨਾ ਕਿਸੇ ਭੈਅ ਦੇ ਕਰਵਾਉਣ ਲਈ ਕਿਹਾ ਹੈ।

NO COMMENTS