ਬੁਢਲਾਡਾ 10, ਜੂਨ (ਸਾਰਾ ਯਹਾ/ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਚਲਦਿਆਂ ਲਗਭਗ ਪਿਛਲੇ ਦੋ ਮਹੀਨਿਆ ਤੋਂ ਜਿੱਥੇ ਲਾਕਡਾਊਨ, ਕਰਫਿਊ ਕਾਰਨ ਲੋਕਾਂ ਦੇ ਕੰਮ ਕਾਜ ਬੰਦ ਪਏ ਹਨ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਪੈ ਰਿਹਾ ਹੈ। ਇਸ ਤੋਂ ਬਾਅਦ ਅਨਲਾਕ 1 ਦੌਰਾਨ ਵੀ ਲੋਕਾਂ ਨੂੰ ਆਪਣੇ ਕੰਮ ਕਾਜ ਪਹਿਲਾ ਨਾਲੋਂ ਬਿੱਲਕੁਲ ਅਧੂਰੇ ਹੀ ਚਲਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਪ੍ਰਾਇਵੇਟ ਸਕੂਲਾਂ ਵੱਲੋਂ ਵਿਿਦਆਰਥੀਆਂ ਦੇ ਮਾਪਿਆਂ ਤੇ ਨਵੇ ਸ਼ੈਸ਼ਨ ਦੌਰਾਨ ਦਾਖਲਿਆਂ ਅਤੇ ਮਹੀਨਾਵਾਰ ਫੀਸਾਂ ਆਨਲਾਇਨ ਪੜਾਈ ਕਰਵਾਉਣ ਦੇ ਨਾਮ ਤੇ ਮੰਗ ਕੇ ਤੰਗ ਪੈ੍ਰਸ਼ਾਨ ਕੀਤਾ ਜਾ ਰਿਹਾ ਹੈ ਉੱਥੇ ਸ਼ਹਿਰ ਦੇ ਇੱਕ ਪ੍ਰਾਇਵੇਟ ਸਕੂਲ ਮੂਨ ਲਾਇਟ ਹਾਈ ਸਕੂਲ ਵੱਲੋਂ ਵਿਿਦਆਰਥੀਆਂ ਦੀ ਅਪੈ੍ਰੇਲ ਅਤੇ ਮਈ ਦੋ ਮਹੀਨਿਆ ਦੀ ਪੂਰੀ ਫੀਸ ਮੁਆਫ ਕੀਤੀ ਗਈ ਹੈ। ਸਕੂਲ ਦੇ ਮੁੱਖੀ ਅਰਚਨਾ ਕਾਸਲ ਅਤੇ ਕੋਆਰਡੀਨੇਟਰ ਗੁਰਪ੍ਰਤਾਪ ਸਿੰਘ ਅਤੇ ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜਿੱਥੇ ਲੋਕ ਤੰਗੀ ਵਿੱਚੋਂ ਗੁਜ਼ਰ ਰਹੇ ਹਨ ਉੱਥੇ ਫੀਸ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਫੈਸਲਾ ਲੈਣ ਨਾਲ ਵਿਿਦਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਅਤੇ ਨਵੇ ਦਾਖਲੇ ਪਹਿਲਾ ਨਾਲੋ ਵੀ ਵੱਧ ਹੋ ਰਹੇ ਹਨ। ਇਸ ਮੋਕੇ ਨਗਰ ਸੁਧਾਰ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਸ਼ੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਇਹ ਫੈਸਲਾ ਬਹੁਤ ਹੀ ਵਧੀਆ ਅਤੇ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਤਰਜ਼ ਤੇ ਚਲਦਿਆਂ ਬਾਕੀ ਪ੍ਰਾਇਵੇਟ ਸਕੂਲਾਂ ਵੱਲੋਂ ਵੀ ਤਿੰਨ ਤਿੰਨ ਮਹੀਨਿਆ ਦੀ ਫੀਸ ਮੁਆਫ ਕਰਨੀ ਚਾਹੀਦੀ ਹੈ ਤਾਂ ਜੋ ਵਿਿਦਆਰਥੀਆਂ ਦੇ ਮਾਪਿਆਂ ਤੇ ਕੋਈ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਸਕੂਲਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਪ੍ਰਾਇਵੇਟ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਬਾਕੀ ਸਟਾਫ ਦੀਆਂ ਬਕਾਇਆ ਰਹਿੰਦੀਆਂ ਅਤੇ ਇਸ ਮਹੀਨੇ ਦੀਆਂ ਤਨਖਾਹਾਂ ਤੁਰੰਤ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਆਪਣੇ ਘਰਾਂ ਦਾ ਗੁਜਾਰਾ ਚਲਾ ਸਕਣ। ਨਗਰ ਸੁਧਾਰ ਸਭਾ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਕੂਲਾਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਬਣਦੀਆ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆ। ਜਿਸ ਸੰਬੰਧੀ ਉਨ੍ਹਾਂ ਵੱਲੋਂ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਗਈ ਕਿ ਕਰਮਚਾਰੀਆਂ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਤਨਖਾਹਾਂ ਜਾਰੀ ਕਰ ਦੇਣੀਆਂ ਚਾਹੀਦੀਆਂ ਹਨ।