ਮੂਕਲ ਮਾਧਵ ਫਾਊਡੇਸਨ ਦੇ ‘ਗਿਵ ਵਿੱਦ ਡਿਗਨਟੀ’ ਅਭਿਆਨ ਦੀ ਕੀਤੀ ਸੁਰੂਆਤ

0
18

ਬਰੇਟਾ ,06 ਨਵੰਬਰ (ਸਾਰਾ ਯਹਾ /ਰੀਤਵਾਲ) ਪਿਛਲੇ ਸਮੇ ਤੋ ਚੱਲ ਰਹੀ ਮਹਾਮਾਰੀ ਸਦਕਾ
ਪ੍ਰਭਾਵਿਤ ਹੋਏ ਜਰੂਰਤ ਮੰਦਾਂ ਦੀ ਸਹਾਇਤਾ ਹਿੱਤ ਮੂਕਲ ਮਾਧਵ ਫਾਊਡੇਸਨ
ਦੇ ਮਿਸ਼ਨ ਗਿਵ ਵਿੱਦ ਡਿਗਨਟੀ ਦੇ ਤਹਿਤ ਫਿਨੋਲੈਕਸ ਪਾਇਪ ਵੱਲੋ ਸਥਾਨ
ਡਿਸਟੀਬਿਊਟਰ ਸ੍ਰੀ ਗਨੇਸ ਪੀ.ਵੀ.ਸੀ. ਪਾਇਪਸ ਬਰੇਟਾ ਵੱਲੋ ਅਰੰਭੇ ਗਏ ਵਿਸੇਸ
ਉਪਰਾਲੇ ਅਧੀਨ ਬਰੇਟਾ ਅਤੇ ਲਾਗੇ ਦੇ ਪਿੰਡਾਂ ਦੇ ਲੋੜਵੰਦ ੩੦੦ ਦੇ ਕਰੀਬ
ਪਰਿਵਾਰਾਂ ਨੂੰ ਇੱਕ ਰਾਸ਼ਨ ਕਿੱਟ ਅਤੇ ਘਰੇਲੂ ਜਰੂਰਤ ਦੇ ਸਮਾਨ ਦੀਆਂ ਕਿੱਟਾ
ਮੁਹੱਈਆ ਕਰਵਾਈਆ ਗਈਆ। ਗਿਵ ਵਿੱਦ ਡਿਗਨਟੀ ਅਭਿਆਨ ਦੀ ਸੁਰੂਆਤ
ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ, ਨਾਇਬ ਤਹਿਸੀਲਦਾਰ ਗੁਰਜੀਤ ਸਿੰਘ
ਢਿਲੋਂ ਬਰੇਟਾ ਵੱਲੋ ਕੀਤੀ ਗਈ। ਇਸ ਅਭਿਆਨ ਤਹਿਤ ਆਰਥਿਕ ਤੋਰ ਤੇ ਕਮਜੋਰ
ਪਰਿਵਾਰਾਂ ਨੂੰ ਰਾਸਨ ਮੁਹੱਇਆ ਕਰਵਾਇਆ ਗਿਆ। ਕੰਪਨੀ ਵੱਲੋ ਜੋਨਲ ਹੈਡ
ਸੋਰਵ ਸਰਮਾ ਦੀ ਰਹਿਨੁਮਾਈ ਹੇਠ ਏਰੀਆ ਹੈਡ ਦਿਨੇਸ ਕੁਮਾਰ ਵਿਸ਼ੇਸ ਤੌਰ
ਤੇ ਪਹੁੰਚੇ।ਉਹਨਾ ਦੱਸਿਆ ਕਿ ਮੁਕਲ ਮਾਧਵ ਫਾਊਡੇਸਨ ਜੋ ਕਿ ਇੱਕ


ਨਾਮਵਰ ਪੀ.ਵੀ.ਸੀ. ਫਿਨੋਲੈਕਸ ਪਾਇਪ ਦਾ ਸੀ.ਐਸ.ਆਰ. ਪਾਰਟਨਰ ਹੈ ਅਤੇ
ਕਰੋਨਾ ਮਹਾਮਾਰੀ ਦੇ ਸਮੇ ਦੌਰਾਨ ਮੁਕਲ ਮਾਧਵ ਫਾਊਡੇਸਨ ਦੁਆਰਾ
ਭਾਰਤ ਦੇ ੨੪ ਰਾਜਾ ਦੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾ
ਵੰਡੀਆ ਜਾਣਗੀਆ। ਉਹਨਾ ਦੱਸਿਆ ਕਿ ਇਸ ਨਾਲ ਜਰੂਰਤਮੰਦ ਲੋਕਾਂ ਨੂੰ ਆਪਣਾ
ਜੀਵਨ ਬਤੀਤ ਕਰਨ ਵਿੱਚ ਕੁਝ ਮੱਦਦ ਹੋ ਰਹੀ ਹੈ ਅਤੇ ਇਸ ਨੇਕ ਕੰਮ ਲਈ ਅਨੇਕਾਂ
ਕਾਰਪੋਰੇਟ, ਐਮ.ਐਨ.ਸੀ. ਅਤੇ ਚੰਗੀ ਸੋਚ ਵਾਲੇ ਸਾਥੀਆਂ ਤੋ ਸਹਾਇਤਾ
ਮਿਲ ਰਹੀ ਹੈ। ਇਹ ਜਾਣਕਾਰੀ ਦੇਣ ਦੇ ਨਾਲ ਨਾਲ ਸਥਾਨਕ ਡਿਸਟੀਬਿਊਟਰ ਦੇ


ਸਚਾਲਕਾਂ ਗਿਰਧਾਰੀ ਲਾਲ ਸਿੰਗਲਾ, ਐਡਵੋਕੇਟ ਰਾਕੇਸ਼ ਕੁਮਾਰ, ਰੋਸ਼ਨ ਲਾਲ, ਦੇ
ਇਸ ਸਹਾਇਤਾ ਵੰਡ ਉਪਰਾਲੇ ਦੇ ਪ੍ਰਬੰਧਾਂ ਦਾਧੰਨਵਾਦ ਕੀਤਾ। ਇਸ ਸਮੇ
ਲਲਿਤ ਸਰਮਾ, ਬਘਰੀਥ ਲਾਲ, ਸਾਬਕਾ ਕੌਸਲਰ ਸਿਕੰਦਰ ਸਿੰਘ ਜੈਲਦਾਰ ਹਾਜਰ ਸਨ।

NO COMMENTS