ਮੁੱਖ ਸਕੱਤਰ ਸਿਹਤ ਅਤੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਨੇ ਮੁੱਖ ਸਕੱਤਰ ਪੰਜਾਬ ਦੀ ਹਾਜਰੀ ਵਿੱਚ ਸਿਵਲ ਹਸਪਤਾਲ ਮੁਹਾਲੀ ਵਿਖੇ ਲਗਵਾਇਆ ਕੋਵਿਸ਼ੀਲਡ ਟੀਕਾ

0
11

ਮੁਹਾਲੀ / ਚੰਡੀਗੜ, 5 ਫਰਵਰੀ (ਸਾਰਾ ਯਹਾਂ /ਮੁੱਖ ਸੰਪਾਦਕ): “ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਸੂਬੇ ਦੇ ਜਿਨਾਂ ਦੋ ਫਰੰਟਲਾਈਨ ਯੋਧਿਆਂ ਨੇ ਕੋਰੋਨਾ ਮਹਾਂਮਾਰੀ ਫੈਲਣ ਦੀ ਸੁਰੂਆਤ ਤੋਂ ਹੀ ਇਸ ਵਿਰੁੱਧ ਲੜਾਈ ਦੀ ਰਣਨੀਤੀ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ, ਦਾ ਅੱਜ ਟੀਕਾਕਰਨ ਕੀਤਾ ਗਿਆ। ਮੈਂ ਉਨਾਂ ਨੂੰ ਅਤੇ ਸਮੁੱਚੇ ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਕੋਵਿਡ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੇ ਸਫਲ ਆਯੋਜਨ ਲਈ ਸੁੱਭਕਾਮਨਾਵਾਂ ਦਿੰਦੀ ਹਾਂ।” ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਆਪਣੇ ਦੌਰੇ ਦੌਰਾਨ ਕੀਤਾ।ਉਹ ਵਿਸੇਸ ਤੌਰ ‘ਤੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਆਏ ਸਨ ਜਿਨਾਂ ਨੇ ਸਿਵਲ ਹਸਪਤਾਲ ਵਿਖੇ ਕੋਵੀਸਲਿਡ ਦੇ ਟੀਕੇ ਲਗਵਾਏ। ਅੱਜ ਟੀਕਾ ਲਗਵਾਉਣ ਵਾਲਿਆਂ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ ਕੇ ਤਿਵਾੜੀ ਸਾਮਲ ਸਨ। ਇਸ ਮੌਕੇ ਡਿਪਟੀ ਕਮਿਸਨਰ ਗਿਰੀਸ ਦਿਆਲਨ ਵੀ ਮੌਜੂਦ ਸਨ। ਮੁੱਖ ਸਕੱਤਰ ਨੇ ਕਿਹਾ, “ਵੱਡੀ ਗਿਣਤੀ ਵਿੱਚ ਸਿਵਲ, ਪੁਲਿਸ ਅਧਿਕਾਰੀ ਅਤੇ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਲਈ ਅੱਗੇ ਆਉਣ ਨਾਲ ਲੋਕਾਂ ਦੇ ਮਨਾਂ ਵਿੱਚ ਪਏ ਭੁਲੇਖੇ ਦੂਰ ਹੋ ਜਾਣਗੇ ਅਤੇ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।”ਹੁਣ ਤੱਕ ਸੂਬੇ ਭਰ ਵਿਚ 65345 ਹੈਲਥ ਕੇਅਰ ਵਰਕਰਾਂ ਅਤੇ 2516 ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਮੁਕੰਮਲ ਹੋਇਆ ਹੈ।
ਮੁਹਾਲੀ ਸਿਵਲ ਹਸਪਤਾਲ ਸੀਨੀਅਰ ਸਿਵਲ ਅਫਸਰਾਂ ਅਤੇ ਵਿਜੀਲੈਂਸ ਅਧਿਕਾਰੀਆਂ ਦੇ ਟੀਕਾਕਰਨ ਲਈ ਆਉਣ ਨਾਲ ਅੱਜ ਹਾਈ ਪ੍ਰੋਫਾਈਲ ਆਵਾਜਾਈ ਦਾ ਕੇਂਦਰ ਬਣਿਆ ਰਿਹਾ। ਲਕਸ਼ਮੀ ਕਾਂਤ ਯਾਦਵ ਆਈਜੀ, ਵੀਬੂਰਾਜ ਆਈਜੀ, ਅਸ਼ੀਸ਼ ਕਪੂਰ ਐਸਪੀ, ਐਚਐਸ ਭੁੱਲਰ ਐਸਪੀ, ਈਸ਼ਵਰ ਸਿੰਘ ਏਡੀਜੀਪੀ ਸਮੇਤ 133 ਫਰੰਟਲਾਈਨ ਵਰਕਰਾਂ ਦਾ ਅੱਜ ਐਸ.ਏ.ਐਸ. ਨਗਰ ਵਿਖੇ ਟੀਕਾਕਰਨ ਹੋਇਆ।    —————–

NO COMMENTS