*ਮੁੱਖ ਮੰਤਰੀ ਵੱਲੋਂ 4 ਦਿਨਾਂ ਵਿੱਚ ਮਸਲਾ ਹੱਲ ਕਰਨ ਦੇ ਦਿੱਤੇ ਭਰੋਸੇ ਨੂੰ ਰੱਦ ਕਰਦਿਆਂ ਵਿਧਾਇਕਾਂ ਦੇ ਘਰਾਂ ਅੱਗੇ ਸ਼ੁਰੂ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ*

0
19

ਮਾਨਸਾ 20 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਝੋਨੇ ਦੀ ਖਰੀਦ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ 4 ਦਿਨਾਂ ਵਿੱਚ ਮਸਲਾ ਹੱਲ ਕਰਨ ਦੇ ਦਿੱਤੇ ਭਰੋਸੇ ਨੂੰ ਰੱਦ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਧਾਇਕਾਂ ਦੇ ਘਰਾਂ ਅੱਗੇ ਸ਼ੁਰੂ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਮਾਨਸਾ ਵਿੱਚ ਐਮ.ਐਲ.ਏ. ਵਿਜੈ ਸਿੰਗਲਾ ਦੇ ਘਰ ਅੱਗੇ ਲੱਗੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਤੇ ਬਿਆਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਝੋਨੇ ਦੀ ਖਰੀਦ ਵਿੱਚ ਜਿਸ ਦਾ ਸੰਕਟ ਸਰਕਾਰਾਂ ਨੇ ਜਾਣ-ਬੁੱਝ ਕੇ ਖੜਾ ਕੀਤਾ ਹੈ ਉਸ ਨੂੰ ਸੰਘਰਸ਼ਾਂ ਤੋਂ ਬਿਨ੍ਹਾ ਕਿਸੇ ਨੇ ਹੱਲ ਨਹੀਂ ਕਰਨਾ। ਜਿਹੜਾ ਕੰਮ ਮੁੱਖ ਮੰਤਰੀ ਪੰਜਾਬ ਚਾਰ ਦਿਨਾਂ ਵਿੱਚ ਹੱਲ ਕਰਨ ਦੀਆਂ ਗੱਲਾਂ ਕਰ ਰਿਹਾ ਹੈ। ਇਹੀ ਕੰਮ ਸਰਕਾਰ ਨੂੰ ਘੱਟੋ ਘੱਟ ਤਿੰਨ ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਜੋ ਸੈਲਰਾਂ ਵਿੱਚ ਚੋਲ ਦਾ ਸਟਾਕ ਪਿਆ ਹੈ। ਉਸ ਨੂੰ ਪਹਿਲਾਂ ਚੁੱਕਵਾ ਕੇ ਖਾਲੀ ਕਿਉ ਨਹੀਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਅਣਗੌਹਿਲਿਆ ਨਾ ਕਰੇ ਸਗੋਂ ਝੋਨੇ ਦੀ ਖਰੀਦ ਸਬੰਧੀ ਕੇਂਦਰ ਸਰਕਾਰ ਨਾਲ ਮਿਲਕੇ ਠੋਸ ਹੱਲ ਕਰੇ। ਮੰਡਿਆ ਵਿੱਚ ਫਸਲ ਦੀ ਤੁਰੰਤ ਖਰੀਦ ਕਰਕੇ ਨਾਲ ਨਾਲ ਚੁਕਾਈ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦੱਸਿਆ ਕਿ ਹਲਕਾ ਵਿਧਾਇਕ ਬੁਢਲਾਡਾ ਬੁੱਧ ਰਾਮ ਅਤੇ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਘਰ ਅੱਗੇ ਧਰਨੇ ਜਾਰੀ ਹਨ। ਇਸ ਮੌਕੇ ਭੋਲਾ ਸਿੰਘ ਮਾਖਾ, ਭਾਨ ਸਿੰਘ ਬਰਨਾਲਾ, ਸਾਧੂ ਸਿੰਘ ਅਕਲੀਆ, ਬਿੰਦਰ ਸਿੰਘ ਝੰਡਾ ਕਲਾਂ, ਉਨਤ ਸਿੰਘ ਰਾਮਾਨੰਦੀ ਨੇ ਸੰਬੋਧਨ ਕੀਤਾ।

NO COMMENTS