ਮੁੱਖ ਮੰਤਰੀ ਪੰਜਾਬ ਵੱਲੋਂ ਫੇਸਬੁੱਕ ਲਾਈਵ ਦੌਰਾਨ ਬੁਢਲਾਡਾ ਐਸ.ਡੀ.ਐਮ. ਸਾਗਰ ਸੇਤੀਆ ਦੀ ਸ਼ਲਾਘਾ

0
129

ਮਾਨਸਾ, 22 ਅਗਸਤ  (ਸਾਰਾ ਯਹਾ,ਜੋਨੀ ਜਿੰਦਲ) : ਜ਼ਿਲ੍ਹਾ ਮਾਨਸਾ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਹਫ਼ਤੇ ਕੀਤੇ ਜਾਂਦੇ ਫੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੇ 16ਵੇਂ ਅਡੀਸ਼ਨ ਵਿੱਚ ਬੀਤੀ ਸ਼ਾਮ ਬੁਢਲਾਡਾ ਦੇ ਐਸ.ਡੀ.ਐਮ. ਸ਼੍ਰੀ ਸਾਗਰ ਸੇਤੀਆ ਦੀ ਸ਼ਲਾਘਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸ਼੍ਰੀ ਸੇਤੀਆ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆਵਲ  ਬਣਾਉਣ ਲਈ ਪ੍ਰੋਜੈਕਟਰ ਉਲੀਕੀਆ ਗਿਆ ਹੈ ਜਿਸ ਦੇ ਸਾਕਾਰ ਹੋਣ ਨਾਲ ਇਸ ਇਲਾਕੇ ਦੀ ਨੁਹਾਰ ਬਦਲ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਐਸ.ਡੀ.ਐਮ.ਬੁਢਲਾਡਾ ਚੌਗਿਰਦੇ ਲਈ ਚੰਗਾ ਕੰਮ ਕਰ ਰਹੇ ਹਨ।
ਉਨ੍ਹਾਂ ਐਸ.ਡੀ.ਐਮ. ਨੂੰ ਇਸ ਕੰਮ ਪ੍ਰਤੀ ਸਲਾਹ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿਖੇ ਡਾ. ਰੰਧਾਵਾ ਵੱਲੋਂ ਕਈ-ਕਈ ਕਿਸਮ ਦੇ ਦਰੱਖਤ ਲਗਾਏ ਗਏ ਹਨ, ਉਸ ਤਰ੍ਹਾਂ ਉਹ ਆਪਣੇ ਇਲਾਕੇ ਦੇ ਪੌਣ-ਪਾਣੀ ਦੇ ਹਿਸਾਬ ਨਾਲ ਵੱਖ-ਵੱਖ ਕਿਸਮ ਦੇ ਦਰਖੱਤ ਲਗਾਉਣ।ਉਨ੍ਹਾਂ ਨਾਲ ਹੀ ਕਿਹਾ ਕਿ ਜਿੱਥੇ ਚੰਗੇ ਬਗੀਚੇ, ਬੂਟੇ, ਦਰਖੱਤ ਵਧਣ-ਫੂਲਣ ਲੱਗ ਜਾਂਦੇ ਹਨ, ਉਸ ਸ਼ਹਿਰ ਦੀ ਦਿੱਖ ਵਿੱਚ ਵੀ ਸੁੰਦਰਤਾ ਆਉਂਦੀ ਹੈ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੰਮ ਵਿੱਚ ਨੌਜਵਾਨ ਐਸ.ਡੀ.ਐਮ. ਦਾ ਸਹਿਯੋਗ ਕਰਨ।
ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬਰੇਟਾ ਦੇ ਇੱਕ ਵਾਸੀ ਜਗਤਾਰ ਸਿੰਘ ਵੱਲੋਂ ਪੁੱਛੇ ਗਏ ਸਵਾਲ ਕਿ ਸਾਡਾ ਇਲਾਕਾ ਰੇਲਵੇ ਲਾਈਨ ਦੇ ਵਿੱਚੋਂ ਹੋ ਕੇ ਜਾਂਦਾ ਹੈ ਜਿਸ ਨਾਲ ਇੱਕ ਪਾਸਾ ਸ਼ਹਿਰੀ ਅਤੇ ਇੱਕ ਪਾਸ ਦਿਹਾਤੀ ਹੈ ਅਤੇ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ।ਇਸ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਲਈ ਯੋਗ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਦੱਸੀਆਂ ਜਾਂਦੀਆਂ ਸਿਹਤ ਸਾਵਧਾਨੀਆਂ ਜਿਵੇਂ ਮਾਸਕ ਲਗਾਉਣਾ, ਸਮਾਜਿਕ ਦੂਰੀ ਅਤੇ ਆਪਣੇ ਹੱਥਾ ਨੂੰ ਵਾਰ-ਵਾਰ ਧੋਣਾ ਵਰਗੇ ਨਿਯਮਾਂ ਦੀ ਜ਼ਰੂਰ ਪਾਲਣਾ ਕੀਤੀ ਜਾਵੇ।

NO COMMENTS