ਮਾਨਸਾ 7 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਆਲ ਇੰਡੀਆ ਸਟੇਟ ਗੌਰਮਿੰਟ ਅੰਮਪਲਾਇਜ ਫੈਡਰੇਸ਼ਨ ਵੱਲੋਂ ਦਿੱਤੇ ਹੋਏ ਸੱਦੇ ਅਨੁਸਾਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਜ਼ਿਲ੍ਹਾ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਅਗਵਾਈ ਹੇਠ ਕਾਲੇ ਬਿੱਲੇ ਲਗਾ ਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਮਾਣਯੋਗ A.D.C ਸਾਹਿਬ ਮਾਨਸਾ ਰਾਹੀਂ ਦਿੱਤਾ ਗਿਆ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ P.F, R,D.A ਬਿੱਲ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਰੈਗੂਲਰ ਭਰਤੀ ਕੀਤੀ ਜਾਵੇ ਸਾਰੇ ਕੰਟਰੈਕਟ ਤੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਕੀਤਾ ਜਾਵੇ ਪਬਲਿਕ ਸੈਕਟਰ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਹਰ ਪੰਜ ਸਾਲ ਬਾਅਦ ਪੇ ਕਮਿਸ਼ਨ ਬਣਾਇਆ ਜਾਵੇ ਪੈਂਡੂ ਭੱਤਾ ਬਾਰਡਰ ਭੱਤਾ 4.9.14 ਏ ਸੀ ਪੀ ਸਕੀਮ ਲਾਗੂ ਕੀਤੀ ਜਾਵੇ ਪੰਜਾਬ ਵਿੱਚ ਕੇਂਦਰੀ ਤਨਖਾਹ ਕਮਿਸ਼ਨ ਦੀ ਥਾਂ ਤੇ ਪੰਜਾਬ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਜ਼ੋ ਵੀ ਸੰਘਰਸ਼ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਉਲੀਕਿਆ ਜਾਵੇਗਾ ਉਸ ਵਿੱਚ ਜ਼ਿਲ੍ਹਾ ਮਾਨਸਾ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ ਅੱਜ ਦੇ ਮੰਗ ਪੱਤਰ ਦੇਣ ਸਮੇਂ ਹਿੰਮਤ ਸਿੰਘ ਦੂਲੋਵਾਲ ਗੁਰਸੇਵਕ ਸਿੰਘ ਭੀਖੀ ਜਸਪ੍ਰੀਤ ਸਿੰਘ ਮਾਨਸਾ ਰਾਮ ਸਿੰਘ ਪ੍ਰਧਾਨ ਆਈ,ਬੀ ਜਸਪ੍ਰੀਤ ਸਿੰਘ ਮਾਖਾ ਸੁਖਵਿੰਦਰ ਸਿੰਘ ਅਲੀਸ਼ੇਰ ਆਗੂ ਸਾਥੀ ਸ਼ਾਮਲ ਸਨ