ਮੁੱਖ ਮੰਤਰੀ ਨੂੰ ਲੱਭਣ ਨਿਕਲੇ ‘ਆਪ’ ਲੀਡਰ ਪੁਲਿਸ ਹਿਰਾਸਤ ‘ਚ

0
3

ਚੰਡੀਗੜ੍ਹ 04 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਨਿਕਲੇ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਪੁਲਿਸ ਨੇ ਹਿਰਾਸਤ ‘ਚ ਲੈ ਲਏ। ਇਨ੍ਹਾਂ ਜ਼ਹਿਰੀਲੀ ਸ਼ਰਾਬ ਨਾਲ ਹੋਇਆ ਮੌਤਾਂ ਦੇ ਰੋਸ ਵਜੋਂ ਸੀਐਮ ਦੀ ਕੋਠੀ ਦਾ ਘਿਰਾਓ ਕਰਨਾ ਸੀ।

ਆਪ ਲੀਡਰਾਂ ਨੇ ਫ਼ਿਲਮੀ ਸਟਾਇਲ ‘ਚ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਕਾਮ ਰਹੇ। ਪੁਲਿਸ ਨੇ ਮੁੱਲਾਪੁਰ ਬੈਰੀਅਰ ‘ਤੇ ਹੀ ਉਨ੍ਹਾਂ ਨੂੰ ਰੋਕ ਲਿਆ।

 ਆਮ ਆਦਮੀ ਪਾਰਟੀ ਇਹ ਰੋਸ ਪ੍ਰਦਰਸ਼ਨ ਸੂਬੇ ‘ਚ ਨਕਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਕਰ ਰਹੀ ਹੈ।

ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿਚ 12 ਵਿਧਾਇਕਾਂ ਨੇ ‘ਮੁੱਖ ਮੰਤਰੀ ਲਾਪਤਾ’ ਮੁਹਿੰਮ ਚਲਾਈ ਸੀ। ਮੁਹਾਲੀ ਦੇ ਸੈਕਟਰ 71 ਤੋਂ ਭਗਵੰਤ ਮਾਨ ਦੇ ਨਾਲ ਬਾਕੀ ਵਿਧਾਇਕਾਂ ਤੇ ਲੀਡਰਾਂ ਨੇ ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਕੂਚ ਕੀਤੀ।

ਰਸਤੇ ਵਿਚ ਮੁੱਲਾਪੁਰ ਬੈਰੀਅਰ ਤੇ ਹੀ ਇਕੱਠ ਨੂੰ ਰੋਕ ਲਿਆ ਗਿਆ।ਜਿਸ ਤੋਂ ਬਾਅਦ ਵਿਧਾਇਕਾਂ ਤੇ ਲੀਡਰਾਂ ਨੇ ਸੜਕ ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਿਸ ਦੇ ਨਾਲ ਧੱਕਾਮੁੱਕੀ ਵੀ ਹੋਈ ਤੇ ਉਨ੍ਹਾਂ ਬੈਰੀਕੇਟ ਤੋੜ ਕੇ ਲੰਘਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਵੱਲੋਂ ਵੀ ਜ਼ੋਰ ਅਜਮਾਇਸ਼ ਕੀਤੀ ਗਈ ਜਿਸ ਤੋਂ ਬਾਅਦ ਮਾਹੌਲ ਵਿਗੜਦਾ ਦੇਖ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।

NO COMMENTS