*ਮੁੱਖ ਮੰਤਰੀ ਦੇ ਪਿੰਡ ਨੂੰ ਜਾਣ ਵਾਲੀ ਬੱਸ ਹਾਦਸਾ ਗ੍ਰਸਤ, ਸਵਾਰੀਆਂ ਬਾਲ ਬਾਲ ਬਚੀਆ*

0
100

ਬੁਢਲਾਡਾ 20 ਫਰਵਰੀ  (ਸਾਰਾ ਯਹਾਂ/ਮਹਿਤਾ ਅਮਨ) ਮੁੱਖ ਮੰਤਰੀ ਪੰਜਾਬ ਦੇ ਪਿੰਡ ਸਤੋਜ ਨੂੰ ਜਾਣ ਵਾਲੀ ਬੁਢਲਾਡਾ ਤੋਂ ਸੰਗਰੂਰ ਬਾਇਆ ਰੂਟ ਦੀ ਬੱਸ ਅਚਾਨਕ ਪਿੰਡ ਦੌਦੜਾ ਵਿਖੇ ਖੇਤਾਂ ਵਿੱਚ ਜਾ ਉਤਰੀ। ਜਿੱਥੇ 30 ਦੇ ਕਰੀਬ ਸਵਾਰੀਆਂ ਨੂੰ ਛੁਟ ਪੁੱਟ ਝਰੀਟਾਂ ਨਾਲ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਡਰਾਈਵਰ ਜਗਤਾਰ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਨੂੰ ਪਾਸ ਕਰਨ ਤੋਂ ਬਾਅਦ ਇੱਕ ਕਾਰ ਨੂੰ ਬਚਾਉਂਦਿਆਂ ਬੱਸ ਅਚਾਨਕ ਖੇਤਾਂ ਵਿੱਚ ਉਤਰ ਗਈ। ਜਿਸ ਵਿੱਚ 30 ਦੇ ਕਰੀਬ ਸਵਾਰੀਆਂ ਨੇ ਚੀਕਾ ਰੋਲੀ ਪਾ ਦਿੱਤੀ। ਪ੍ਰੰਤੂ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਪਰੋਕਤ ਦੁਰਘਟਨਾ ਦਾ ਕਾਰਨ ਸੜਕ ਦੇ ਕਿਨ੍ਹਾਰੇ ਬਰਮ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੇ ਹਨ। ਸਿੰਗਲ ਰੋਡ ਹੋਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੱਕੀ ਸਰਪੰਚ ਦੌਦੜਾ, ਜਗਸੀਰ ਸਿੰਘ ਸੀਰਾਂ, ਜੀਤ ਸਿੰਘ ਭੋਲਾ ਨੇ ਕਿਹਾ ਕਿ ਸੜਕ ਦੇ ਸਾਇਡਾਂ ਤੇ ਬਰਮਾ ਦੀ ਖਸਤਾ ਹਾਲਤ ਹੋਣ ਕਾਰਨ ਅਕਸਰ ਹੀ ਵਹੀਕਲ ਸੜਕ ਤੋਂ ਉਤਰ ਜਾਂਦੇ ਹਨ। ਉਨ੍ਹਾਂ ਸੜਕਾਂ ਦੇ ਬਰਮ ਨਵੇਂ ਸਿਰੇ ਤੋਂ ਬਨਾਉਣ ਦੀ ਮੰਗ ਕੀਤੀ ਗਈ। 

NO COMMENTS