*ਮੁੱਖ ਮੰਤਰੀ ਚੰਨੀ ਵੱਲੋਂ ਯੂਨੀਵਰਸਿਟੀ ਫੀਸਾਂ ਘਟਾਉਣ ਦੀ ਪੈਰਵਾਈ*

0
22

ਅੰਮ੍ਰਿਤਸਰ 07,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਚੇਅਰਜ ਭਗਵਾਨ ਵਾਲਮੀਕਿ ਚੇਅਰ, ਡਾ. ਭੀਮ ਰਾਓ ਅੰਬੇਦਕਰ ਚੇਅਰ, ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਚੇਅਰ, ਸੰਤ ਕਬੀਰ ਚੇਅਰ ਤੇ ਭਾਈ ਮੱਖਣ ਸ਼ਾਹ ਲੁਬਾਣਾ ਚੇਅਰ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਚੰਨੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗਰਾਊਂਡ ‘ਚ ਬਣੇ ਹੈਲੀਪੈਡ ‘ਤੇ ਉੱਤਰੇ ਤੇ ਯੂਨੀਵਰਸਿਟੀ ਦੇ ਦਸ਼ਮੇਸ਼ ਆਡੀਟੋਰੀਅਮ ‘ਚ ਸ਼ਮੂਲੀਅਤ ਕੀਤੀ।

ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਯੂਨੀਵਰਸਿਟੀ ‘ਚੋਂ ਬਾਬੇ ਨਾਨਕ ਦਾ ਫਲਸਫਾ ਲਾਗੂ ਹੋਵੇ ਤਾਂ ਸਾਡੇ ਨੌਜਵਾਨ ਬਾਹਰ ਕਿਉਂ ਜਾਣ। ਨੌਜਵਾਨ ਸਾਡਾ ਸਰਮਾਇਆ ਹਨ। ਇਨ੍ਹਾਂ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਜਿੰਮੇਵਾਰੀ ਮੈਂ ਨਿਭਾਉਂ, ਕੁਰਸੀਆਂ ਦੀ ਕੋਈ ਪ੍ਰਵਾਹ ਨਹੀਂ

ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਫੀਸਾਂ ਦੀ ਨਜ਼ਰਸਾਨੀ ਕਰਨ। ਫੀਸਾਂ ਘਟਾ ਦੇਣੀਆਂ ਚਾਹੀਦੀਆਂ ਹਨ। ਪੜ੍ਹਾਈ ਤੋਂ ਬਗੈਰ ਕੋਈ ਸੂਬਾ ਅੱਗੇ ਨਹੀਂ ਵਧ ਸਕਦਾ। ਸਸਤੀ ਤੇ ਮੁਫਤ ਸਿੱਖਿਆ ਦੇਣੀ ਚਾਹੀਦੀ ਹੈ। ਫੀਸ ਦੇਖ ਕੇ ਮਾਪਿਆਂ ਨੂੰ ਆਟੇ ਦਾ ਫਿਕਰ ਪੈ ਜਾਂਦਾ ਹੈ। ਰਾਹਤ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਫੀਸਾਂ ਘਟਾ ਦਿਓ ਅਸੀਂ 200 ਦੀ ਬਜਾਏ 250 ਕਰੋੜ ਦੇ ਦਿਆਂਗੇ। ਸਾਰੀਆਂ ਯੂਨੀਵਰਸਿਟੀਆਂ ਦੀਆਂ ਫੀਸਾਂ ਦਾ ਲੈਵਲ ਇੱਕ ਹੋਵੇ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 72 ਸਾਲ ਦੇ ਇਤਿਹਾਸ ‘ਚ ਦਲਿਤ ਮੁੱਖ ਮੰਤਰੀ ਬਣਾ ਕੇ ਦਿੱਤਾ ਹੈ। ਪੰਜਾਬੀ ਉਸ ਦਿਨ ਜਿੱਤੇਗਾ ਜਦ ਕਿਸਾਨ ਖੁਸ਼ ਹੋਵੇਗਾ, ਛੋਟੇ ਵਪਾਰੀ ਖੁਸ਼ ਹੋਣਗੇ। ਉਨ੍ਹਾਂ ਕਿਹਾ ਹੈ ਕਿ ਟਿਫਨ ਬੰਬ ਵਗੈਰਾ ਚੋਣਾਂ ਦੇ ਨੇੜੇ ਹੀ ਕਿਉਂ ਆਉਂਦੇ ਹਨ। ਇਹ ਸਭ ਕੋਝੀਆਂ ਸਿਆਸਤਾਂ ਹਨ।

ਉਨ੍ਹਾਂ ਕਿਹਾ ਕਿ ਜਿਸ ਦਿਨ ਚੋਰੀ ਰੁਕੂ, ਖਜਾਨਾ ਭਰ ਜਾਊ। ਇਸ ਵੇਲੇ 30 40 ਹਜ਼ਾਰ ਕਰੋੜ ਦੀ ਚੋਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ PTU ਜਲੰਧਰ ‘ਚ ਡਾ. ਅੰਬੇਦਕਰ ਦੇ ਨਾਮ ‘ਤੇ ਮਿਊਜੀਅਮ ਬਣਾ ਰਹੇ ਹਾਂ। ਇਹ ਸਮਝਣ ਦੀ ਲੋੜ ਹੈ ਕਿ ਯੂਨੀਵਰਸਿਟੀਆਂ ਨੂੰ ਘਾਟੇ ਕਿਉਂ ਪੈ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦਾ ਸਾਰਾ ਕਰਜ਼ਾ ਅਸੀਂ ਲੈ ਲਿਆ ਹੈ।

NO COMMENTS