ਮੁੱਖ ਚੋਣ ਅਧਿਕਾਰੀ ਪੰਜਾਬ ਨੇ ਪਟਿਆਲਾ ਡਿਵੀਜ਼ਨ ਸਵੀਪ ਗਤੀਵਿਧੀਆਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

0
18

ਚੰਡੀਗੜ੍ਹ, 13 ਅਕਤੂਬਰ  (ਸਾਰਾ ਯਹਾ / ਬਲਜੀਤ ਸ਼ਰਮਾ):ਇਕ ਟੀਮ ਵਜੋਂ ਵੱਡੇ ਪੱਧਰ ‘ਤੇ ਭੂਗੋਲਿਕ ਖਿੱਤੇ ਵਿਚ ਕੰਮ ਕਰਦਿਆਂ, ਸਾਰਿਆਂ ਨਾਲ ਤਾਲਮੇਲ ਬਣਾਈ ਰੱਖਣਾ ਅਤੇ ਮਿੱਥੇ ਟੀਚੇ ਨਾਲ ਜੋੜਨਾ ਅਤਿ ਜ਼ਰੂਰੀ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਨੇ ਅੱਜ ਖੇਤਰੀ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਕੀਤੀ ਜਿਸ ਵਿਚ ਚੋਣ ਤਹਿਸੀਲਦਾਰ ਅਤੇ ਪਟਿਆਲਾ ਡਿਵੀਜ਼ਨ (ਫਤਿਹਗੜ੍ਹ ਸਾਹਿਬ, ਸੰਗਰੂਰ, ਲੁਧਿਆਣਾ, ਬਰਨਾਲਾ ਅਤੇ ਪਟਿਆਲਾ) ਦੇ ਸਵੀਪ ਨੋਡਲ ਅਫ਼ਸਰ ਸ਼ਾਮਲ ਸਨ। ਇਸ ਮੀਟਿੰਗ ਦੀ ਪ੍ਰਧਾਨਗੀ ਵਧੀਕ ਮੁੱਖ ਚੋਣ ਅਧਿਕਾਰੀ ਨੇ ਕੀਤੀ। ਇਹ ਮੀਟਿੰਗ ਪਿਛਲੀ ਤਿਮਾਹੀ (ਜੁਲਾਈ ਤੋਂ ਸਤੰਬਰ) ਵਿੱਚ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟ੍ਰੋਰਲ ਪਾਰਟੀਸੀਪੇਸ਼ਨ (ਸਵੀਪ) ਸਬੰਧੀ ਗਤੀਵਿਧੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਅਤੇ ਅਗਲੀ ਤਿਮਾਹੀ ਦੀ ਯੋਜਨਾ ਬਾਰੇ ਵਿਚਾਰ ਵਟਾਂਦਰਾ ਕਰਨ ਹਿੱਤ ਰੱਖੀ ਗਈ ਸੀ।ਇਸ ਤੋਂ ਇਲਾਵਾ, ਵੋਟਰ ਸੂਚੀਆਂ ਵਿਚ ਚੱਲ ਰਹੀ ਵਿਸ਼ੇਸ਼ ਸੁਧਾਈ ਦੀ ਪ੍ਰਗਤੀ ਦੀ 01-01-2021 ਦੇ ਸਬੰਧ ਵਿਚ ਸਮੀਖਿਆ ਕੀਤੀ ਗਈ। ਇਸ ਦਾ ਉਦੇਸ਼ ਤਕਨੀਕ ਦੀ ਪ੍ਰਭਾਵਸ਼ਾਲੀ ਵਰਤੋਂ ਨਾਲ ਸਮੁੱਚੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਵਲੋਂ ਸਰੀਰਕ ਤਸਦੀਕ ਨਾਲ ਜੁੜੇ ਉੱਭਰ ਰਹੇ ਮੁੱਦਿਆਂ ਨੂੰ ਹੱਲ ਕਰਨਾ ਹੈ।ਜ਼ਿਕਰਯੋਗ ਹੈ ਕਿ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਪੱਧਰ ‘ਤੇ ਸੀਈਓ, ਪੰਜਾਬ ਦੇ ਟੋਲ ਫ੍ਰੀ ਨੰਬਰ 1950 ਦੇ ਕਾਲ ਸੈਂਟਰ ਕਰਮਚਾਰੀਆਂ ਨੂੰ ਪਹਿਲਾਂ ਹੀ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਨੂੰ ਤਸਦੀਕ ਦੇ ਕੰਮ ਵਿਚ ਸਹਾਇਤਾ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਫੀਲਡ ਪੱਧਰ ‘ਤੇ ਅਧਿਕਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਵੱਲ ਧਿਆਨ ਦਿੰਦੇ ਹੋਏ ਵਧੀਕ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਭਰੋਸਾ ਦਿੱਤਾ ਕਿ ਮੁੱਖ ਦਫ਼ਤਰ ਲੋੜ ਪੈਣ ‘ਤੇ ਹਮੇਸ਼ਾ ਸਾਥ ਦੇਵੇਗਾ ਪਰ ਫੀਲਡ ਅਫਸਰਾਂ ਨੂੰ 2021 ਤੱਕ ਵਿਸ਼ੇਸ਼ ਸੋਧ ਦੇ ਨਿਰਵਿਘਨ ਅਮਲ ਨੂੰ ਯਕੀਨੀ ਬਣਾਉਣ ਲਈ ਤੇਜ਼ ਅਤੇ ਸਰਗਰਮ ਕਾਰਵਾਈ ਕਰਨ ਦੇ ਨਾਲ ਨਾਲ ਵਿਸ਼ੇਸ਼ ਵਰਗਾਂ ਜਿਵੇਂ ਟ੍ਰਾਂਸਜੈਂਡਰ, ਪ੍ਰਵਾਸੀ ਕਾਮੇ, ਦਿਵਿਆਂਗ ਵਿਅਕਤੀ (ਪੀ.ਡਬਲਯੂ.ਡੀ.), ਨਵੇਂ ਵੋਟਰ (18-19 ਸਾਲ) ਅਤੇ ਐਨ.ਆਰ.ਆਈ. ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਦਾਖਲੇ ਵਧਾਉਣ ਲਈ ਢੰਗ ਲੱਭਣੇ ਚਾਹੀਦੇ ਹਨ। ਵਧੀਕ ਮੁੱਖ ਚੋਣ ਅਧਿਕਾਰੀ ਨੇ ਵਿਸ਼ੇਸ਼ ਸੋਧ ਸੂਚੀ ਦੇ ਸ਼ਡਿਊਲ ਨੂੰ ਮੁੜ ਦੁਹਰਾਇਆ ਅਤੇ ਫੀਲਡ ਅਧਿਕਾਰੀਆਂ ਨੂੰ ਇਸ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਪ੍ਰੀ-ਰੀਵਿਜ਼ਨ ਗਤੀਵਿਧੀਆਂ ਦੀ ਸਮਾਂ-ਸੀਮਾ ਦੇ ਸਖ਼ਤੀ ਨਾਲ ਪਾਲਣ ਸਬੰਧੀ ਨਿਰਦੇਸ਼ ਦਿੱਤੇ। ਇਹ ਯਾਦ ਰੱਖਣਯੋਗ ਹੈ ਕਿ ਡਰਾਫਟ ਸੂਚੀ ਦੇ ਪ੍ਰਕਾਸ਼ਨ ਨਾਲ 16.11.2020 ਤੋਂ ਸੁਧਾਈ ਗਤੀਵਿਧੀਆਂ ਸ਼ੁਰੂ ਹੋਣਗੀਆਂ। ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ 16.11.2020 ਤੋਂ 15.12.2020 ਵਿਚਕਾਰ ਰੱਖੀ ਗਈ ਹੈ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 05.01.2021 ਤਕ ਕੀਤਾ ਜਾਵੇਗਾ ਅਤੇ ਅੰਤਮ ਚੋਣ ਸੂਚੀ 15.01.2021 ਨੂੰ ਪ੍ਰਕਾਸ਼ਤ ਕੀਤੀ ਜਾਵੇਗੀ।

NO COMMENTS