*ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਦੂਲਗੜ੍ਹ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਅਤੇ ਖਾਣ ਪੀਣ ਦਾ ਸਾਮਾਨ ਵੰਡਿਆ*

0
11

ਮਾਨਸਾ, 19 ਜੁਲਾਈ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਚੇਅਰਪਰਸਨ-ਕਮ-ਜਿਲ੍ਹਾ ਸ਼ੈਸਨ ਜੱਜ ਮਿਸ. ਪ੍ਰੀਤੀ ਸਾਹਨੀ ਦੇ ਨਿਰਦੇਸ਼ਾਂ ’ਤੇ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਦੂਲਗੜ੍ਹ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ. ਗੁਰਜੀਤ ਕੌਰ ਢਿੱਲੋਂ ਅਤੇ ਸਬ ਡਵੀਜਨ ਦੇ ਜੱਜ ਸਾਹਿਬਾਨ ਮਿਸ. ਹਰਪ੍ਰੀਤ ਕੌਰ ਨਾਫਰਾ ਵੱਲੋਂ ਆਸਰਾ ਲੋਕ ਸੇਵਾ ਕਲੱਬ ਦੀ ਸਹਾਇਤਾ ਦੇ ਨਾਲ ਲੋਕਾਂ ਨੂੰ ਰਾਸ਼ਨ ਅਤੇ ਖਾਣ-ਪੀਣ ਦਾ ਹੋਰ ਸਮਾਨ ਵੰਡਿਆ ਗਿਆ।


ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਗੁਰਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਮਦਦ ਲਈ ਜੋ ਵੀ ਸੰਭਵ ਹੋਵੇਗਾ, ਉਹ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਕਰਨ ਲਈ ਯਤਨਸ਼ੀਲ ਰਹੇਗੀ।


ਇਸ ਮੌਕੇ ਆਸਰਾ ਲੋਕ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਤਰਸੇਮ ਸਿੰਘ ਸੇਮੀ, ਰਤਨ ਕੁਮਾਰ ਮਾਸਟਰ, ਸ੍ਰੀਮਤੀ ਬਲਵੀਰ ਕੌਰ ਪੈਨਲ ਐਡਵੋਕੇਟ, ਮਿਸ ਰਾਜਵਿੰਦਰ ਕੌਰ ਪੈਨਲ ਐਡਵੋਕਟ, ਬਾਰ ਐਸੋਸੀਏਸ਼ਨ ਪ੍ਰਧਾਨ ਸਰਦੂਲਗੜ੍ਹ  ਹਾਜਰ ਸਨ

NO COMMENTS