*ਮੁੜ ਸੱਤਾ ਵਿੱਚ ਆਵੇਗੀ ਮੋਦੀ ਸਰਕਾਰ:ਸਰੂਪ ਚੰਦ ਸਿੰਗਲਾ*

0
27

ਮਾਨਸਾ 24 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ):ਦੇਸ਼ ਅੰਦਰ ਨਕਸਲਵਾਦ, ਅੱਤਵਾਦ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਹੀ ਨੱਥ ਪਾਈ ਹੈ।  ਜਦੋਂ ਕਿ ਕਾਂਗਰਸ ਇਸ ਨੂੰ ਹਵਾ ਦਿੰਦੀ ਰਹੀ ਹੈ।  ਅੱਜ ਦੇਸ਼ ਆਰਥਿਕ ਅਤੇ ਸੁਰੱਖਿਅਤ ਤੌਰ ਤੇ ਇਨ੍ਹਾ ਮਜਬੂਤ ਹੋਇਆ ਹੈ ਕਿ ਵਿਦੇਸ਼ਾਂ ਵਿੱਚ ਵੀ ਭਾਰਤ ਦੀ ਗੱਲ ਚੱਲ ਉੱਠੀ ਹੈ।  ਇਹ ਗੱਲ ਸ਼ੁੱਕਰਵਾਰ ਨੂੰ ਮਾਨਸਾ ਵਿਖੇ ਭਾਜਪਾ ਦੇ ਦਫਤਰ ਪੁੱਜੇ ਜਿਲ੍ਹਾ ਬਠਿੰਡਾ ਭਾਜਪਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।  ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬਿਜਲੀ, ਪਾਣੀ, ਰਾਮ ਮੰਦਰ, ਵਿਕਾਸ ਕਰਕੇ ਅਤੇ ਦੇਸ਼ ਵਿੱਚੋਂ 370 ਧਾਰਾ ਤੋੜੀ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਤੋਰਿਆ।  ਪਰ ਕਾਂਗਰਸ ਕੋਲ ਉਸ ਨੂੰ ਭੰਡਣ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਤੀਜੀ ਵਾਰ ਵੀ ਮੋਦੀ ਸਰਕਾਰ ਹੀ ਸੱਤਾ ਵਿੱਚ ਆਵੇਗੀ ਅਤੇ ਪੰਜਾਬ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ।  ਸਰੂਪ ਚੰਦ ਸਿੰਗਲਾ 22 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਵਿਸ਼ਾਲ ਯਾਤਰਾ ਸੰਬੰਧੀ ਅੱਜ ਮਾਨਸਾ ਵਿਖੇ ਪਹੁੰਚੇ ਸਨ।  ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ 22 ਦਸੰਬਰ ਤੋਂ ਭਾਜਪਾ ਦੀ ਵਿਸ਼ਾਲ ਯਾਤਰਾ ਸ਼ੁਰੂ ਹੋ ਰਹੀ ਹੈ, ਜੋ 24, 25 ਅਤੇ 26 ਦਸੰਬਰ ਨੂੰ ਰਾਮ ਮੰਦਰ ਅਯੁੱਧਿਆ ਵਿਖੇ ਪਹੁੰਚੇਗੀ।  ਇਸ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਦੇ ਸ਼ਰਧਾਲੂ ਮੰਦਰ ਦੇ ਦਰਸ਼ਨਾਂ ਲਈ ਪਹੁੰਚਣਗੇ।  ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਾਨਸਾ ਤੋਂ ਰੇਲ ਫਰੀ ਵਿੱਚ ਚੱਲੇਗੀ ਅਤੇ ਇਸ ਵਿੱਚ ਵੱਡੀ ਗਿਣਤੀ ਸੰਗਤ ਅਤੇ ਸ਼ਰਧਾਲੂ ਜਾਣਗੇ।  ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸਤੀਸ਼ ਗੋਇਲ ਨੇ ਸ਼ਹਿਰ ਦੇ ਸੀਵਰੇਜ, ਸਫਾਈ ਅਤੇ ਹੋਰ ਮੁੱਦਿਆਂ ਤੇ ਜਿਕਰ ਕਰਦਿਆਂ ਕਿਹਾ ਕਿ ਅੱਜ ਮਾਨਸਾ ਵਿਕਾਸ ਪੱਖੋਂ ਪੱਛੜ ਗਿਆ ਅਤੇ ਅੱਜ ਇੰਝ ਲੱਗਦਾ ਹੈ ਜਿਵੇਂ ਉਸ ਦਾ ਕੋਈ ਬਾਲੀ ਵਾਰਿਸ ਨਾ ਹੋਵੇ।  ਉਨ੍ਹਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸੀਵਰੇਜ ਅਤੇ ਹੋਰ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ।  ਇਸ ਮੌਕੇ ਜਿਲ੍ਹਾ ਜਰਨਲ ਸਕੱਤਰ ਵਿਨੋਦ ਕਾਲੀ, ਮੰਡਲ ਪ੍ਰਧਾਨ ਯਸ਼ਪਾਲ ਕਾਕਾ, ਸਟੇਟ ਮੈਂਬਰ ਮੱਖਣ ਲਾਲ, ਅਮਰਜੀਤ ਸਿੰਘ ਕਟੋਦੀਆ, ਸਟੇਟ ਮੈਂਬਰ ਸਤੀਸ਼ ਗੋਇਲ, ਸੁਨੀਲ ਸ਼ਰਮਾ, ਸਮੀਰ ਛਾਬੜਾ ਆਦਿ ਹਾਜਰ ਸਨ।

NO COMMENTS