*ਮੁੜੇ ਨਵਜੋਤ ਸਿੱਧੂ, ਕੈਪਟਨ ਦੀ ਪ੍ਰੈੱਸ ਕਾਨਫਰੰਸ ਵੇਲੇ ਕੀਤੇ ਤਾਬੜ-ਤੋੜ ਹਮਲੇ*

0
121

ਚੰਡੀਗੜ੍ਹ 27,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਹਮਲੇ ਜਾਰੀ ਹਨ। ਅੱਜ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਪ੍ਰੈੱਸ ਕਾਨਫ਼ਰੰਸ ਕਰ ਰਹੇ ਸੀ ਤੇ ਇਸੇ ਦੌਰਾਨ ਨਵਜੋਤ ਸਿੱਧੂ ਵੱਲੋਂ ਟਵੀਟ ਹਮਲੇ ਕੀਤੇ ਗਏ।

ਸਿੱਧੂ ਨੇ ਕਿਹਾ ਕਿ ਕੈਪਟਨ ਭਾਜਪਾ ਦੇ ਵਫ਼ਾਦਾਰ ਹਨ। ਕੈਪਟਨ ਨੇ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ। ਸਿੱਧੂ ਨੇ ਕਿਹਾ,‘ ਕੈਪਟਨ ਨੇ ਮੇਰੇ ਲਈ ਪਾਰਟੀ ਦੇ ਬੂਹੇ ਬੰਦ ਕਰਨ ਲਈ ਪੂਰੀ ਵਾਹ ਲਗਾਈ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਉਠਾਉਂਦਾ ਸੀ। ਕੈਪਟਨ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ ਤੇ ਉਸ ਦਾ ਹਸ਼ਰ ਸਾਰੇ ਜਾਣਦੇ ਹਨ। ਪੰਜਾਬ ਦੇ ਲੋਕ ਹੁਣ ਦੁਬਾਰਾ ਸਬਕ ਸਿਖਾਉਣ ਲਈ ਤਿਆਰ ਹੈ।

NO COMMENTS