ਮੁਹਿੰਮ ਦੇ 6ਵੇ. ਦਿਨ ਮਾਨਸਾ ਪੁਲਿਸ ਵੱਲੋਂ 16 ਸੈਮੀਨਾਰ/ਮੀਟਿੰਗਾਂ ਕਰਕੇ ਪਬਲਿਕ ਨੂੰ ਕੀਤਾ ਗਿਆ ਜਾਗਰੂਕ

0
55

ਮਾਨਸਾ, 02—03—2021  (ਸਾਰਾ ਯਹਾਂ /ਮੁੱਖ ਸੰਪਾਦਕ)  : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ
ਜਨਰਲ ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ ਼ਾ ਤਹਿਤ ਜਿਲਾ ਮਾਨਸਾ ਅੰਦਰ ਨਸਿ਼ਆ ਦੀ
ਰੋਕਥਾਮ ਕਰਨ ਲਈ ਵਿਸ ੇਸ਼ ਮੁਹਿੰਮ ਆਰ ੰਭੀ ਗਈ ਹੈ। ਜਿਲਾ ਅੰਦਰ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ
ਵੱਖ ਵੱਖ ਥਾਵਾਂ ਤੇ ਮੀਟਿ ੰਗਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਨਸਿ਼ਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ
ਰਿਹਾ ਹੈ। ਇਸੇ ਲੜੀ ਤਹਿਤ ਗਜਟਿਡ ਅਫਸਰਾਨ ਦੀ ਨਿਗਰਾਨੀ ਹੇਠ ਮੁੱਖ ਅਫਸਰਾਨ ਥਾਣਾ ਅਤੇ
ਐਸ.ਟੀ.ਵੀ. ਟੀਮ ਮਾਨਸਾ ਵੱਲੋ ਂ ਪਿੰਡ ਜੁਵਾਹਰਕੇ, ਐਲਪਾਈਨ ਸਕੂਲ ਮਾਨਸਾ, ਦਸਮੇਸ਼ ਸਕੂਲ ਮਾਨਸਾ,
ਪਿੰਡ ਖੋਖਰ ਖੁਰਦ, ਪਿੰਡ ਜੋਗਾ, ਪਿੰਡ ਟਿੱਬੀ ਹਰੀ ਸਿੰਘ, ਪਿ ੰਡ ਸਰਦੂਲੇਵਾਲਾ, ਸਰਕਾਰੀ ਸਕੂਲ ਝੁਨੀਰ,
ਪਿੰਡ ਜੌੜਕੀਆਂ, ਪਿੰਡ ਕਲੀਪੁਰ, ਬੁਢਲਾਡਾ ਕਾਲਜ, ਪਿੰਡ ਗੁਰਨੇ ਖੁਰਦ, ਸਰਕਾਰੀ ਗਰਲਜ ਸਕੂਲ ਬੋਹਾ,
ਸਰਕਾਰੀ ਸਕੂਲ ਹਾਕਮਵਾਲਾ ਅਤੇ ਪਿੰਡ ਬਖਸ਼ੀਵਾਲਾ ਵਿਖੇ ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ/ਸੈਮੀਨਰ ਕੀਤੇ
ਗਏ ਹਨ।

ਮਾਨਸਾ ਪੁਲਿਸ ਵੱਲੋਂ ਲੋਕਾਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆ ਦੱਸਿਆ
ਜਾ ਰਿਹਾ ਹੈ ਕਿ ਨਸ਼ੇ ਸਾਡੀ ਜਿ ੰਦਗੀ ਨੂੰ ਤਬਾਹ ਕਰ ਰਹੇ ਹਨ। ਨਸਿ਼ਆਂ ਤੋਂ ਹੋਣ ਵਾਲੇ ਸਰੀਰਕ ਅਤੇ
ਆਰਥਿਕ ਨੁਕਸਾਨਾਂ ਬਾਰੇ ਹਾਜਰ਼ੀਨ ਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ੇ ਤਰਾ
ਸਕੂਲਾਂ/ਕਾਲਜਾਂ ਅੰਦਰ ਜਾ ਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸਿ ਼ਆਂ ਦੀ ਬਜਾਏ ਪੜ੍ਹਾਈ ਵੱਲ ਧਿਆਨ ਦੇਣ
ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਨੂੰ ਯਕੀਨੀ ਬਣਾਇਆ ਜਾ
ਸਕੇ। ਮਾਨਸਾ ਪੁਲਿਸ ਵੱਲੋਂ ਕੋਵਿਡ—19 ਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਜਿਲਾ ਅੰਦਰ ਅੱਜ
ਵੱਖ ਵੱਖ ਥਾਵਾਂ ਤੇ 16 ਐਂਟੀ ਡਰੱਗ ਅਵੇਰਨੈਂਸ ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨ ੂੰ
ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

NO COMMENTS