ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਆਈਪੀਐਲ ਵੈਨਿਊ ‘ਚੋਂ ਬਾਹਰ ਕੱਢਣ ‘ਤੇ ਕੈਪਟਨ ਹੈਰਾਨ

0
35

ਚੰਡੀਗੜ੍ਹ 02,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਸੀਸੀਆਈ ਦੇ ਉਸ ਫੈਸਲੇ ‘ਤੇ ਹੈਰਾਨੀ ਜਤਾਈ ਹੈ ਜਿਸ ‘ਚ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਆਉਣ ਵਾਲੇ ਆਈਪੀਐਲ ਦੇ ਵੈਨਿਊ ‘ਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਨਾਲ ਹੀ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਸਟੇਡੀਏਮ ‘ਚ ਟੀ-20 ਟੂਰਨਾਮੈਂਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਹੋਸਟ ਕੀਤਾ ਗਿਆ ਸੀ ਤੇ ਸੁਰੱਖਿਆ ਪੱਖੋਂ ਵੀ ਸਾਰੇ ਪੁਖਤਾ ਪ੍ਰਬੰਧ ਸਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੋਹਾਲੀ ਕ੍ਰਿਕਟ ਸਟੇਡੀਅਮ ਨੂੰ ਆਈਪੀਐਲ ਦੇ ਵੈਨਿਊ ‘ਚੋਂ ਬਾਹਰ ਕੱਢ ਦਿੱਤਾ ਗਿਆ।

ਕੈਪਟਨ ਨੇ ਟਵੀਟ ਕੀਤਾ ਕਿ ਮੁਹਾਲੀ ਕ੍ਰਿਕਟ ਸਟੇਡੀਅਮ ਨੂੰ ਆਈਪੀਐਲ ਵੈਨਿਊ ‘ਚੋਂ ਬਾਹਰ ਕੱਢਣ ਦਾ ਕੋਈ ਕਾਰਨ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਸਰਕਾਰ ਟੂਰਨਾਮੈਂਟ ਲਈ ਹਰ ਤਰ੍ਹਾਂ ਦੇ ਇੰਤਜਾਮ ਕਰਨ ‘ਚ ਸਮਰੱਥ ਹੈ।

ਇਸ ਤੋਂ ਪਹਿਲਾਂ, ਭਾਰਤ ਦੇ ਸਾਬਕਾ ਕਪਤਾਨ ਅਤੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ, ਮੁਹੰਮਦ ਅਜ਼ਹਰੂਦੀਨ ਨੇ ਕਿਹਾ ਸੀ ਕਿ ਹੈਦਰਾਬਾਦ ਇਸ ਸਾਲ ਪ੍ਰੀਮੀਅਰ ਲੀਗ ਕਰਾਉਣ ਦੇ ਸਮਰੱਥ ਹੈ।

NO COMMENTS