ਮੁਲਾਜ਼ਮਾ ਲਈ ਖੁਸ਼ਖਬਰੀ! ਸਰਕਾਰ ਅੱਗਲੇ ਸਾਲ ਲਾਗੂ ਕਰੇਗੀ ਅਗਲੀ ‘ਪੇ ਕਮਿਸ਼ਨ’

0
96
-ਸਰਕਾਰ ਅਗਲੀ ਪੇ ਕਮਿਸ਼ਨ ‘ਤੇ ਕੰਮ ਸ਼ੁਰੂ ਕਰ ਰਹੀ ਹੈ।
-ਇਸ ਨੂੰ ਅਗਲੇ ਸਾਲ ਤੱਕ ਲਾਗੂ ਕਰ ਦਿੱਤਾ ਜਾਵੇਗਾ। ਇਹ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਮੰਗ ਸੀ।

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਅਗਲੀ ਪੇ ਕਮਿਸ਼ਨ ‘ਤੇ ਕੰਮ ਸ਼ੁਰੂ ਕਰ ਰਹੀ ਹੈ ਅਤੇ ਇਸ ਨੂੰ ਅਗਲੇ ਸਾਲ ਤੱਕ ਲਾਗੂ ਕਰ ਦਿੱਤਾ ਜਾਵੇਗਾ। ਇਹ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਮੰਗ ਸੀ।

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਬੋਲਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਜਾਰੀ ਰਹੇਗੀ ਅਤੇ ਰਾਜ ਵਿੱਚ ਬਿਜਲੀ ਦੀ ਸਥਿਤੀ ਬਾਰੇ ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇਗੀ।

ਉਨ੍ਹਾਂ ਕਿਹਾ ਕਿ “ਸਾਡੇ ਕੋਲ ਕਿਸੇ ਵੀ ਰਾਜ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਤਕ ਨਹੀਂ ਹੈ। ਅਸੀਂ ਮਰ ਜਾਵਾਂਗੇ ਪਰ ਕਿਸੇ ਹੋਰ ਰਾਜ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵਾਂਗੇ।”

ਇਸ ਦੇ ਨਾਲ ਹੀ ਨਸ਼ੇ ਖਿਲਾਫ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸ੍ਰੀ ਗੁਟਕਾ ਸਾਹਿਬ ਹੱਥ ‘ਚ ਫੜ ਕੇ ਨਸ਼ੇ ਦਾ ਲੱਕ ਤੋੜਣ ਦੀ ਸਹੁੰ ਖਾਦੀ ਸੀ ਤੇ ਮੈਂ ਇਹ ਕੀਤਾ ਵੀ ਹੈ। ਉਨ੍ਹਾਂ ਕਿਹਾ ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਇਹ ਝੂਠ ਬੋਲ ਲੈਂਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਟਾਸਕ ਫੋਰਸ ਲਾਈ ਗਈ ਹੈ ਤੇ ਪੁਲਿਸ ਨਾਲ ਮਿਲ ਕੇ ਨਸ਼ੇ ਖਿਲਾਫ ਕੰਮ ਕਰ ਰਹੇ ਹਨ। ਤਿੰਨ ਸਾਲਾ ਅੰਦਰ 34,373 ਮਾਮਲੇ ਦਰਜ ਕੀਤੀ ਗਏ ਹਨ। 42 ਹਜ਼ਾਰ ਦੇ ਕਰੀਬ ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਸ ਦੌਰਾਨ 974 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, 193 ਨਸ਼ਾ ਛਡਾਉ ਕੇਂਦਰ ਖੋਲ੍ਹੇ ਹਨ।

NO COMMENTS