*ਮੁਲਾਜ਼ਮਾਂ ਦੇ ਵਿਰੋਧ ਮਗਰੋਂ ਬੋਲੇ ਮੰਤਰੀ ਰੰਧਾਵਾ, ਇਹ ਬਾਦਲਾਂ ਦੇ ਭੇਜੇ ਵਰਕਰ ਹੋਣੇ, ਮੁਲਾਜ਼ਮ ਤਾਂ ਨਹੀਂ ਲੱਗਦੇ..*

0
27

ਸ਼੍ਰੀ ਮੁਕਤਸਰ ਸਾਹਿਬ 26,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਮੁਜ਼ਹਰਾ ਕਰ ਰਹੇ ਮੁਲਾਜ਼ਮਾਂ ਨਾਲ ਔਖੇ-ਸੌਖੇ ਹੋਣ ਮਗਰੋਂ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਇਹ ਬਾਦਲਾ ਦੇ ਭੇਜੇ ਹੋਏ ਵਰਕਰ ਹੋਣੇ ਹਨ। ਇਨ੍ਹਾਂ ਵਿੱਚ ਮੈਨੂੰ ਕੋਈ ਕਰਮਚਾਰੀ ਨਹੀਂ ਲੱਗਿਆ। ਰੰਧਾਵਾ ਨੇ ਕਿਹਾ ਕਿ ਦੋ ਮੰਤਰੀ ਗੱਡੀ ਵਿੱਚੋਂ ਉੱਤਰ ਕੇ ਉਨ੍ਹਾਂ ਕੋਲ ਪੈਦਲ ਗਏ। ਅਸੀਂ ਉਨ੍ਹਾਂ ਦੀਆਂ ਮੰਗਾਂ ਸੁਣਨ ਲਈ ਗਏ ਪਰ ਪ੍ਰਦਰਸ਼ਨ ਕਰਨ ਵਾਲੇ ਅੱਗੋਂ ਕਹਿ ਰਹੇ ਸੀ ਕਿ ਤੁਹਾਡੇ 15 ਦਿਨ ਰਹਿ ਗਏ ਹਨ।

ਰੰਧਾਵਾ ਨੇ ਕਿਹਾ ਕਿ ਜਿਨ੍ਹਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ, ਉਹ ਉਨ੍ਹਾਂ ਦਾ ਹੱਕ ਹੈ ਪਰ ਸਰਕਾਰੀ ਮੁਲਾਜ਼ਮ ਛੁੱਟੀ ਲੈ ਕੇ ਪ੍ਰਦਰਸ਼ਨ ਕਰਨ। ਉਨ੍ਹਾਂ ਕਿਹਾ ਕਿ ਇਹ ਬਾਦਲਾਂ ਦੇ ਭੇਜੇ ਹੋਏ ਵਰਕਰ ਹੋਣੇ ਹਨ, ਮੈਨੂੰ ਕੋਈ ਕਰਮਚਾਰੀ ਨਹੀਂ ਲੱਗਿਆ। ਜੇ ਕੋਈ ਕਰਮਚਾਰੀ ਹੁੰਦਾ ਤਾਂ ਇਸ ਤਰੀਕੇ ਨਾਲ ਗੱਲ ਨਾ ਕਰਦਾ।

ਦੱਸ ਦਈਏ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਤੇ ਰਾਜਾ ਵੜਿੰਗ ਦਾ ਜਬਰਦਸਤ ਵਿਰੋਧ ਹੋਇਆ। ਇਸ ਦੌਰਾਨ ਰੰਧਾਵਾ ਪ੍ਰਦਰਸ਼ਨਕਾਰੀਆਂ ‘ਤੇ ਭੜਕ ਗਏ। ਸੁਖਜਿੰਦਰ ਰੰਧਾਵਾ ਨੇ ਡੀਸੀ ਮੁਕਸਤਰ ਨੂੰ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਸਸਪੈਂਡ ਕਰੋ।

ਅੱਜ ਮੁਕਤਸਰ ਸਾਹਿਬ ਵਿਖੇ ਸੁਖਜਿੰਦਰ ਰੰਧਾਵਾ ਪਹੁੰਚੇ ਸੀ। ਉਨ੍ਹਾਂ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਵੀ ਸੀ। ਜਿਵੇਂ ਹੀ ਰੰਧਾਵਾ ਦਾ ਕਾਫਲਾ ਡੀਸੀ ਦਫਤਰ ਮੁਕਤਸਰ ਵਿਖੇ ਪਹੁੰਚਿਆ ਤਾਂ ਐਨਐਚਐਮ ਮਲਟੀਪਰਪਸ ਵਰਕਰ ਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਕਰਮਚਾਰੀ ਕਾਲੇ ਝੰਡੇ ਲੈ ਕੇ ਪਹੁੰਚ ਗਏ ਤੇ ਵਿਰੋਧ ਕੀਤਾ।

ਪ੍ਰਦਰਸ਼ਨਕਾਰੀਆਂ ਦਾ ਵਿਰੋਧ ਦੇਖਦੇ ਹੋਏ ਸੁਖਜਿੰਦਰ ਰੰਧਾਵਾ ਆਪਣੀ ਗੱਡੀ ਤੋਂ ਉੱਤਰੇ ਤੇ ਪ੍ਰਦਰਸ਼ਨਕਾਰੀਆ ਤੇ ਲਾਲ ਪੀਲੇ ਹੋ ਗਏ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਪ੍ਰਦਰਸ਼ਨ ਕਰ ਰਹੇ ਕੱਚੇ ਕਰਮਚਾਰੀਆਂ ‘ਤੇ ਭੜਕ ਗਏ।

NO COMMENTS