Australia 09,ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਪੀਸੀਐਸ ਪਬਲਿਕ ਸਰਵਿਸ ਵਾਂਗ ਆਸਟਰੇਲੀਆ ਵਿੱਚ ਵੀਪੀਐਸ ਸਟੇਟ ਸੇਵਾਵਾਂ ਹਨ। ਬੀਤੀ 6 ਜੁਲਾਈ ਨੂੰ ਮੁਨੀਸ਼ ਬਾਂਸਲ ਜੀ ਨੇ ਆਪਣੀਆਂ ਸਾਰੀਆਂ ਜ਼ਰੂਰੀ ਟ੍ਰੇਨਿੰਗ ਪੂਰੀ ਕਰਕੇ ਐਮਐਚਐਫਏ ਭਲਾਈ ਅਫਸਰ ਦਾ ਨਿਯੁਕਤੀ ਪੱਤਰ ਪ੍ਰਾਪਤ ਕੀਤਾ. 2020 ਵਿਚ ਵੀ ਬੁਢਲਾਡਾ ਦੇ ਮੁਨੀਸ਼ ਬਾਂਸਲ ਨੂੰ ਆਸਟਰੇਲੀਆਈ ਵਿਕਟੋਰੀਆ ਰਾਜ ਵਿਚ ਕੋਵਿਡ ਮਹਾਂਮਾਰੀ ਰੋਕਣ ਵਿਚ VPS Surveillance ਅਫ਼ਸਰ ਦੇ ਤੌਰ ਤੇ ਨਿਭਾਈ ਸਰਗਰਮ ਭੂਮਿਕਾ ਲਈ ਆਸਟਰੇਲੀਆਈ ਪ੍ਰਧਾਨ ਮੰਤਰੀ ਦਫ਼ਤਰ ਅਧੀਨ ਏਪੀਐਸਸੀ ਵਿਭਾਗ ਤੋਂ ਇਕ ਸਰਕਾਰੀ ਸਨਮਾਨ ਵੀ ਮਿਲਿਆ ਸੀ, ਅਤੇ ਸਾਲ 2020 ਵਿਚ ਹੀ ਵਿਕਟੋਰੀਆ ਰਾਜ ਦੇ ਡੀਐਚਐਚਐਸ ਵਿਭਾਗ ਨੇ ਇਕ ਸਧਾਰਣ ਸਮਾਰੋਹ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਸੀ.
ਆਸਟ੍ਰੇਲੀਆ ਦੇ ਪ੍ਰਾਈਵੇਟ ਸੈਕਟਰ ਵਿੱਚ 14 ਸਾਲ ਦੀ ਨੌਕਰੀ ਵਿੱਚ 2 ਰਾਸ਼ਟਰੀ ਅਵਾਰਡਾਂ ਸਮੇਤ 40 ਤੋਂ ਵੱਧ ਖੇਤਰੀ / ਰਾਜ ਪੁਰਸਕਾਰ ਜਿੱਤਣ ਵਾਲੇ ਉਹ ਆਸਟ੍ਰੇਲੀਆ ਵਿੱਚ ਹੁਣ ਤੱਕ ਇਕਲੋਤੇ ਭਾਰਤੀ ਹਨ.
ਮੁਨੀਸ਼ ਬਾਂਸਲ ਨੇ ਅੱਗੇ ਦੱਸਿਆ ਕਿ ਆਸਟਰੇਲੀਆ ਵਿਚ ਰਹਿੰਦੇ ਹੋਏ ਆਪਣੀ ਦੇਸ਼-ਸੇਵਾ ਦੀ ਭਾਵਨਾ ਲਈ ਪੂਰਾ ਜਜ਼ਬਾ ਅਤੇ ਯਤਨ ਜਾਰੀ ਰੱਖੇ ਹੋਏ ਹਨ. ਦੱਸਣਯੋਗ ਬਣਦਾ ਕਿ ਉਹ ਆਪਣੇ ਆਫ਼ਿਸ ਵਿੱਚ ਛੁੱਟੀ ਵਾਲੇ ਦਿਨ ਵੀ ਕੰਮ ਕਰਦੇ ਦੇਖੇ ਜਾਂਦੇ ਹਨ.
ਮੁਨੀਸ਼ ਬਾਂਸਲ ਆਪਣੇ ਸੇਵਾ ਮੁਕਤ ਮਾਤਾ ਪਿਤਾ ਨਾਲ 2006 ਵਿੱਚ ਮੈਲਬੌਰਨ ਚਲੇ ਗਏ ਸਨ, ਪਰ ਬੁਢਲਾਡਾ ਦੀ ਮਿੱਟੀ ਨਾਲ
ਕਦੇ ਵੀ ਵਿਛੋੜਾ ਨਹੀਂ ਪਾਇਆ.
ਪੂਰੇ ਬੁਢਲਾਡਾ ਸ਼ਹਿਰ ਦਾ ਹੀ ਨਹੀਂ ਸਗੋਂ ਇਸ ਨਾਲ ਸੁਮੱਚੇ ਭਾਰਤੀ ਤੇ ਪੰਜਾਬੀ ਭਾਈਚਾਰੇ ਦਾ ਵਿਦੇਸ਼ੀ ਧਰਤੀ ਤੇ ਮਾਣ ਵਧਿਆ ਹੈ.