*ਮੀੰਹ ਕਾਰਨ ਪਿੰਡ ਕਰੰਡੀ ਵਿਖੇ ਭਾਰੀ ਨੁਕਸਾਨ*

0
33

ਸਰਦੂਲਗੜ 31 ਜੁਲਾਈ (ਸਾਰਾ ਯਹਾਂ/ਬੀ.ਪੀ.ਅਸ) : ਹਰਿਆਣਾ ਹੱਦ ਤੇ ਸਥਿਤ ਪਿੰਡ ਕਰੰਡੀ ਵਿਖੇ ਲੱਗਭਗ ਤਿੰਨ ਦਰਜਨ ਮਕਾਨ ਅਤੇ 1500 ਏਕੜ ਫਸਲ ਬਾਰਸ਼ ਕਾਰਨ ਬੁਰੀ ਤਰ੍ਹਾਂ ਤਬਾਹ ਗਏ। ਇਸ ਤੋਂ ਇਲਾਵਾ ਪਸ਼ੂ ਡੰਗਰ ਦੇ ਹਰੇ ਚਾਰੇ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਪਾਣੀ ਦੀ ਚਪੇਟ ਵਿੱਚ ਆਉਣ ਵਾਲੇ ਲੋਕਾਂ ਨੂੰ ਪੰਚਾਇਤ ਦੇ ਸਹਿਯੋਗ ਨਾਲ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ, ਐਸ.ਡੀ.ਐਮ ਸਰਦੂਲਗੜ੍ਹ ਅਤੇ ਤਹਿਸੀਲਦਾਰ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਦੌਰਾਨ ਪਿੰਡ ਦੇ ਲੋਕਾਂ ਅਤੇ ਸਰਪੰਚ ਨੇ ਗ਼ਰੀਬ ਲੋਕਾਂ ਲਈ ਪੱਕੇ ਸਥਾਈ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਕਿਸੇ ਉੱਚੀ ਥਾਂ ਤੇ ਪੰਚਾਇਤੀ ਜਗ੍ਹਾ ਵਿਚ ਪਲਾਟ ਕੱਟ ਕੇ ਦਿੱਤੇ ਜਾਣ ਅਤੇ

ਹਰਿਆਣਾ ਦੇ ਪਿੰਡਾਂ ਵੱਲੋਂ ਆ ਰਹੇ ਪਾਣੀ ਨੂੰ ਰੋਕਣ ਦੇ ਪ੍ਰਬੰਧ ਕੀਤਾ ਜਾਵੇ। ਚੇਅਰਮੈਨ ਮੋਫਰ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਸਥਾਈ ਹੱਲ ਕੀਤਾ ਜਾਵੇਗਾ। ਐੱਸਡੀਐੱਮ ਮੈਡਮ ਮਨੀਸ਼ਾ ਰਾਣਾ ਨੇ ਕਿਹਾ ਕਿ ਸਬੰਧਤ ਮਹਿਕਮੇ ਅਤੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਪਸ਼ੂਆਂ ਨੂੰ ਖਾਣ ਪੀਣ ਦੇ ਪ੍ਰਬੰਧ ਕੀਤੇ ਜਾਣ।

NO COMMENTS