*ਮੀਡੀਆ ਕਲੱਬ ਦੀ ਹੋਈ ਚੋਣ, ਗੁਰਜੀਤ ਸੰਧੂ ਬਣੇ ਪ੍ਰਧਾਨ*

0
78

ਸਰਦੂਲਗੜ, 15 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਸਥਾਨਕ ਮੀਡੀਆ ਕਲੱਬ ਦੇ ਦਫਤਰ ਵਿਖੇ ਪ੍ਰਧਾਨ ਰਣਜੀਤ ਗਰਗ ਦੀ ਪ੍ਰਧਾਨਗੀ ਹੇਠ ਕਲੱਬ ਦੀ ਇਕੱਤਰਤਾ ਹੋਈ ਜਿਸ ਦੌਰਾਨ ਕਲੱਬ ਦੀਆ ਗਤੀਵਿਧੀਆ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਦੌਰਾਨ ਕਲੱਬ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਗੁਰਜੀਤ ਸਿੰਘ ਸੰਧੂ ਪ੍ਰਧਾਨ ਬਣਾਇਆ ਗਿਆ,ਕੁਲਵਿੰਦਰ ਸਿੰਘ ਕੜਵਲ ਉੱਪ ਪ੍ਰਧਾਨ,ਸੁਖਵਿੰਦਰ ਸਿੰਘ ਨਿੱਕੂ ਸੈਕਟਰੀ ਅਤੇ ਨਰਾਇਣ ਗਰਗ ਨੂੰ ਕੈਸ਼ੀਅਰ ਚੁਣੀਆ ਗਿਆ ।ਇਸ ਮੌਕੇ ਸੰਜੀਵ ਕੁਮਾਰ ਸਿੰਗਲਾ, ਬੁਧਰਾਮ ਬਾਂਸਲ ,ਦਲਜੀਤ ਸਿੰਘ ਸੰਘਾ ਹਾਜ਼ਰ ਸਨ ਅਤੇ ਇਸ ਤੋਂ ਇਲਾਵਾ ਧਰਮ ਚੰਦ ਸਿੰਗਲਾ,ਸੁਖਵਿੰਦਰ ਸਿੰਘ ਸੁੱਖੀ ਆਪਣੇ ਘਰੇਲੂ ਕੰਮ-ਕਾਰ ਹੋਣ ਕਰਨ ਮੀਟਿੰਗ ਚ ਹਾਜਰ ਨਹੀਂ ਹੋ ਸਕੇ ਅਤੇ ਉਹਨਾਂ  ਦੀ ਫੋਨ ਰਾਹੀਂ ਸਹਿਮਤੀ ਲਈ ਗਈ ਇਸ ਦੌਰਾਨ ਇਕੱਠੇ ਹੋਏ ਮੈਂਬਰਾਂ ਨੇ ਵੱਖ ਵੱਖ ਮੁਦਿਆਂ ‘ਤੇ ਵਿਚਾਰ ਚਰਚਾ ਕਰਦੇ ਹੋਏ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦੀ ਗੱਲ ਕਹੀ। ਕਲੱਬ ਦੇ ਨਵੇਂ ਚੁਣੇ ਪ੍ਰਧਾਨ ਅਤੇ ਆਹੁਦੇਦਾਰਾਂ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ।

NO COMMENTS