*ਮੀਂਹ ਦੇ ਪਾਣੀ ਨਾਲ ਭਰਿਆ ਤਹਿਸੀਲ਼ ਤੇ ਐਸ.ਡੀ.ਐਮ ਦਾ ਵਿਹੜਾ, ਲੋਕ ਪ੍ਰੇਸ਼ਾਨ*

0
54

ਮਾਨਸਾ 29 ਜੁਲਾਈ –(ਸਾਰਾ ਯਹਾਂ/ ਮੁੱਖ ਸੰਪਾਦਕ )— ਹਰ ਵਾਰ ਮੀਂਹ ਦੇ ਮੌਸਮ ਵਿੱਚ ਥੌੜ੍ਹਾ ਜਿਹਾ ਮੀਂਹ ਪੈਣ ਤੇ ਹੀ ਤਹਿਸੀਲ ਦਾ ਵਿਹੜਾ ਨੱਕੋ-ਨੱਕ ਪਾਣੀ ਨਾਲ ਭਰ ਜਾਂਦਾ ਹੈ।  ਜਿਸ ਕਾਰਨ ਤਹਿਸੀਲ ਵਿੱਚ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਇਸ ਵੱਲ ਜਿਲ੍ਹਾ ਪ੍ਰਸ਼ਾਸ਼ਨ ਨੇ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ।  ਲੋਕਾਂ ਦਾ ਕਹਿਣਾ ਹੈ ਕਿ ਅਫਸਰ ਗੱਡੀਆਂ ਵਿੱਚ ਬਹਿ ਕੇ ਆਉਂਦੇ ਤੇ ਚਲੇ ਜਾਂਦੇ ਹਨ।  ਪਰ ਤਹਿਸੀਲ ਵਿੱਚ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਲਈ ਮੀਂਹ ਦਾ ਪਣੀ ਮੁਸ਼ਕਿਲ ਬਣ ਜਾਂਦਾ ਹੈ।  ਜਿਸ ਦੀ ਨਿਕਾਸੀ ਕਈ-ਕਈ ਨਹੀਂ ਹੁੰਦੀ।  ਐਡਵੋਕੇਟ ਭੁਪਿੰਦਰ ਸਿੰਘ ਬੀਰਬਾਲ, ਕਾਲਾ ਗੋਇਲ, ਸੰਜੀਵ ਕੁਮਾਰ ਮੋਨੂੰ, ਗੁਰਮੀਤ ਸਿੰਘ ਆਦਿ ਨੇ ਕਿਹਾ ਹੈ ਕਿ ਲੰਮੇ ਸਮੇਂ ਤੋਂ ਤਹਿਸੀਲ ਅਤੇ ਐੱਸ.ਡੀ.ਐੱਮ ਦਫਤਰ ਦਾ ਵਿਹੜਾ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ।  ਇਹ ਜਗ੍ਹਾ ਨੀਵੀ ਹੋਣ ਕਾਰਨ ਉੱਥੇ ਅਕਸਰ ਹੀ ਮੀਂਹ ਦੇ ਪਾਣੀ ਦਾ ਛੱਪੜ ਬਣ ਜਾਂਦਾ ਹੈ।   ਜਿਸ ਦੀ ਨਿਕਾਸੀ ਕਈ-ਕਈ ਦਿਨ ਨਹੀਂ ਹੁੰਦੀ।  ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਹਰ ਦਿਨ ਹਜਾਰਾਂ ਵਿਅਕਤੀ ਆਪਣੇ ਕੰਮ-ਕਾਜ ਲਈ ਅਧਿਕਾਰੀ ਆਪਣੀ ਡਿਊੇਟੀ ਦੇਣ ਆਉਂਦੇ ਹਨ।  ਪਰ ਕਿਸੇ ਨੇ ਵੀ ਅੱਜ ਤੱਕ ਇਸ ਦਾ ਊਤਾ ਨਹੀਂ ਵਾਚਿਆ।  ਉਨ੍ਹਾਂ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸ਼ਨ ਇਸ ਵੱਲ ਧਿਆਨ ਦੇਵੇ।  ਇਨ੍ਹਾਂ ਕਿਹਾ ਕਿ ਜਦੋਂ ਜਿਲ੍ਹਾ ਅਧਿਕਾਰੀਆਂ ਤੋਂ ਸਰਕਾਰੀ ਦਫਤਰ ਦਾ ਕੰਮ-ਕਾਜ ਅਤੇ ਲੋੜੀਂਦੇ ਵਿਕਾਸ ਕੰਮ ਨਹੀਂ ਹੁੰਦੇ ਤਾਂ ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਇਸ ਵਿਹੜੇ ਨੂੰ ਉੱਚਾ ਚੁੱਕ ਕੇ ਇੱਥੇ ਮੀਂਹ ਦਾ ਪਾਣੀ ਖੜ੍ਹਣ ਤੋਂ ਰੋਕਿਆ ਜਾਵੇ ਤਾਂ ਜੋ ਦਫਤਰਾਂ ਵਿੱਚ ਕੰਮ-ਕਾਜ ਲਈ ਆਉਂਦੇ ਲੋਕਾਂ ਨੂੰ ਇਸ ਦੀ ਮੁਸ਼ਕਿਲ ਨਾ ਆਵੇ।  ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਕੋਈ ਹੱਲ ਨਾ ਦਿੱਤਾ ਗਿਆ ਤਾਂ ਲੋਕਾਂ ਵੱਲੋਂ ਇਸ ਤੇ ਸੰਘਰਸ਼ ਵੀ ਕੀਤਾ ਜਾ ਸਕਦਾ ਹੈ।  ਉਨ੍ਹਾਂ ਕਿਹਾ ਕਿ ਇਹ ਮਾਮਲਾ ਅਤੇ ਲੋੜੀਂਦੇ ਵਿਕਾਸ ਕੰਮਾਂ ਪ੍ਰਤੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਗੱਲਬਾਤ ਕਰਨਗੇ।  ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਤਹਿਸੀਲ ਵਿੱਚ ਕੰਮ-ਕਾਜ ਲਈ ਆਉਂਦੇ ਲੋਕ, ਉੱਥੇ ਕੰਮ ਕਰਦੇ ਕਾਮੇ ਅਤੇ ਆਮ ਲੋਕਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਹਨ।  ਉਸ ਵੱਲ ਫੋਰੀ ਧਿਆਨ ਦਿੱਤਾ ਜਾਵੇ। ਉਨ੍ਹਾ ਦੱਸਿਆ ਕਿ ਇੱਥੇ ਤਹਿਸੀਲ ਦਫਤਰ, ਖਜਾਨਾ ਦਫਤਰ, ਫਰਦ ਕੇਂਦਰ, ਐੱਸ.ਡੀ.ਐੱਮ ਦਫਤਰ ਅਤੇ ਹੋਰ ਦਫਤਰਾਂ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਵਕੀਲ, ਨੋਟਰੀ, ਟਾਈਪਿਸਟ, ਵਸੀਕਾਨਵੀਸ, ਫੋਟੋਗ੍ਰਾਫਰ ਆਦਿ ਬੈਠਦੇ ਹਨ, ਪਰ ਇੱਥੇ ਸਹੂਲਤਾਂ ਨਾ ਮਾਤਰ ਹੀ ਹਨ।  ਇਸ ਲਈ ਇਸ ਵੱਲ ਧਿਆਨ ਦੇ ਕੇ ਇਸ ਨੂੰ ਪੰਜਾਬ ਸਰਕਾਰ ਦੇ ਵਿਕਾਸ ਏਜੰਡੇ ਵਿੱਚ ਸ਼ਾਮਿਲ ਕੀਤਾ ਜਾਵੇ।

NO COMMENTS