ਮਾਨਸਾ 24,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) :> ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਬਾਰਸ਼ਾ ਦੇ ਪਾਣੀ ਦੀ ਢੁੱਕਵੀ ਵਰਤੋ ਕਰਨ “ਮੀਂਹ ਦਾ ਪਾਣੀ ਇਕੱਤਰ ਕਰੋ ਇਹ ਜਿੱਥੇ ਪੈਂਦਾ ਹੈ,ਇਹ ਜਦੋਂ ਪੈਂਦਾ ਹੈ” ਸਿਰਲੇਖ ਹੇਠ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ ।ਜਿਸ ਦੀ ਸ਼ਰੂਆਤ ਪਿਛਲੇ ਦਿਨੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋ ਜਾਗਰੁਕ ਕਰਨ ਵਾਲੇ ਪੋਸਟਰ ਅਤੇ ਸਟਿੱਕਰ ਰਲੀਜ ਕਰਕੇ ਕੀਤੀ ਸੀ।
ਇਸ ਸਬੰਧੀ ਅੱਜ ਇਸ ਮੁਹਿੰਮ ਵਿੱਚ ਭਾਗ ਲੈਣ ਵਾਲੇ ਸਮੂਹ ਵਲੰਟੀਅਰਜ ਦੀ ਮੀਟਿੰਗ ਜਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਉਹਨਾਂ ਸਮੂਹ ਵਲੰਟੀਅਰਜ ਨੂੰ ਇਸ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਪਾਣੀ ਦਾ ਸੰਕਟ ਦਿਨੋ ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਪਾਣੀ ਦਾ ਪੱਧਰ ਵੀ ਦਿਨੋ ਦਿਨ ਹੇਠਾਂ ਵੱਲ ਜਾ ਰਿਹਾ ਹੈ। ਇਸ ਲਈ ਪਾਣੀ ਦੀ ਬੱਚਤ ਕਰਕੇ ਅਤੇ ਬਾਰਸ਼ਾਂ ਦੇ ਦਿਨਾਂ ਵਿੱਚ ਇਸ ਨੂੰ ਭੰਡਾਰ ਕਰਕੇ ਹੀ ਇਸ ਦੀ ਸਚੁੱਜੀ ਵਰਤੋਂ ਕਰ ਸਕਦੇ ਹਾਂ।ਉਹਨਾਂ ਇਸ ਮੌਕੇ ਸਮੂਹ ਵਲੰਟੀਅਰਜ ਨੂੰ ਪਾਣੀ ਦੀ ਬੱਚਤ ਕਰਨ ਸਬੰਧੀ ਸਹੁੰ ਵੀ ਚੁਕਾਈ ਅਤੇ ਵਲੰਟੀਅਰ ਨੂੰ ਪੋਸਟਰ ਅਤੇ ਸਟਿੱਕਰ ਦੇਕੇ ਪਿੰਡਾਂ ਨੂੰ ਰਵਾਨਾ ਕੀਤਾ।
ਇਸ ਪ੍ਰਾਜੈਕਟ ਬਾਰੇ ਹੋਰ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਅਗਲੇ ਦੋਰ ਵਿੱਚ ਜਿਲ੍ਹੇ ਦੇ ਬਾਕੀ ਪਿੰਡਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਯੂਥ ਕਲੱਬਾਂ ਦੇ ਸਹਿਯੋਗ ਨਾਲ ਘਰ ਘਰ ਜਾਕੇ ਮੀਹ ਦੇ ਪਾਣੀ ਨੂੰ ਸਟੋਰ ਕਰਨ ਅਤੇ ਉਸ ਨੂੰ ਫਿਲਟਰ ਕਰਕੇ ਦੁਆਰਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਗੇ।ਸ਼੍ਰੀ ਘੰਡ ਨੇ ਕਿਹਾ ਕਿ ਇਸ ਤੋ ਇਲਾਵਾ ਨੁੱਕੜ ਨਾਟਕਾਂ ਰਾਂਹੀ ਵੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ।ਇਸ ਤੋ ਇਲਾਵਾ ਐਨ.ਐਸ.ਐਸ.ਵਲੰਟੀਅਰਜ ਦੇ ਸਹਿਯੋਗ ਨਾਲ ਰੈਲੀਆਂ ਅਤੇ ਸਕੂਲਾਂ ਵਿੱਚ ਬੱਚਿਆਂ ਦੇ ਪੇਟਿੰਗ,ਕੁਇੱਜ ਅਤੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਜਾਣਗੇ।ਵੱਖ ਵੱਖ ਪਾਣੀ ਦੀ ਬੱਚਤ ਦੇ ਮਾਹਰਾਂ ਵੱਲੋਂ ਵੀ ਖੁੱਲੀਆਂ ਵਿਚਾਰ ਚਰਚਾ ਕੀਤੀਆਂ ਜਾਣਗੀਆਂ।
ਇਸ ਮੁਹਿੰਮ ਲਈ ਮਨੋਜ ਕੁਮਾਰ ਨੋਡਲ ਅਧਿਕਾਰੀ ਅਤੇ ਮਨਦੀਪ ਕੌਰ ਦਲੇਲ ਵਾਲਾ,ਸੰਦੀਪ ਸਿੰਘ ਘੁਰੱਕਣੀ,ਸੁਖਵਿੰਦਰ ਸਿੰਘ ਚਕੇਰੀਆਂ,ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ,ਜਸਪਪਾਲ ਸਿੰਘ ਅਕਲੀਆਂ,ਲਵਪ੍ਰੀਤ ਕੌਰ ਬੁਰਜ ਝੱਬਰ,ਸ਼ੀਤਲ ਕੌਰ,ਗੁਰਵਿੰਦਰ ਸਿੰਘ ਮਾਨਸਾ ਅਤੇ ਅਰਸ਼ਦੀਪ ਸਿੰਘ ਖਵਿਾ ਮੀਹਾਂ ਸਿੰਘ ਵਾਲਾ ਸਮੂਹ ਵਲੰਟੀਅਰਜ ਦੀ ਡਿਉਟੀ ਲਗਾਈ ਗਈ ਹੈ।