ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ ਪਰਿਵਾਰ ਵਾਲ-ਵਾਲ ਬੱਚਿਆ

0
28

ਸਰਦੂਲਗੜ੍ਹ ,10,ਜਨਵਰੀ (ਸਾਰਾ ਯਹਾ /ਬਲਜੀਤ ਪਾਲ) : ਪਿਛਲੇ ਦੋ ਦਿਨਾਂ ਤੋ ਲਗਾਤਾਰ ਮੀਂਹ ਪੈਣ ਕਾਰਨ ਵਾਰਡ ਨੰਬਰ 7 ਵਾਸੀ ਸਰਦੂਲਗੜ੍ਹ ਦੇ ਬਾਬੂ ਲਾਲ ਪੇਂਟਰ ਦੇ ਮਕਾਨ ਦੀ ਛੱਤ ਡਿੱਗ ਪਈ। ਜਿਸ ਕਾਰਨ ਕਮਰੇ ਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ ਪਰ ਪਰਿਵਾਰਕ ਮੈਬਰਾਂ ਦਾ ਕਮਰੇ ਚ ਨਾ ਹੋਣ ਕਰਕੇ ਜਾਨੀ ਨੁਕਸਾਨ ਤੋ ਬਚਾ ਬਚਾਅ ਰਿਹਾ। ਬਾਬੂ ਲਾਲ ਪੇਂਟਰ ਨੇ ਦੱਸਿਆ ਕਿ ਪਿਛਲੀ ਰਾਤ ਮੈਂ
ਪਰਿਵਾਰ ਪਤਨੀ ਅਤੇ 5 ਬੱਚਿਆ ਨਾਲ ਕਮਰੇ ਵਿੱਚ ਬੈਠਾ ਸੀ। ਕਰੀਬ ਰਾਤ ਅੱਠ ਵਜੇ ਅਚਾਨਕ ਛੱਤ ਡਿੱਗ ਪਈ ਮੈਂ ਪਰਿਵਾਰ ਸਮੇਤ ਭੱਜਕੇ ਬਾਹਰ ਨਿਕਲ ਗਿਆਂ ਪਰ ਕਮਰੇ ਵਿੱਚ ਪਿਆ
ਸਮਾਨ ਟੈਲੀਵਿਜ਼ਨ, ਬੈਡ, ਪੇਟੀ ਆਦਿ ਦਾ 77 ਤੋਂ 80 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।ਸ਼ਹਿਰ ਵਾਸੀ ਕਾਮਰੇਡ ਲਾਲ ਚੰਦ ਅਤੇ ਕਾਮਰੇਡ ਆਤਮਾ ਰਾਮ ਨੇ ਡਿਪਟੀ ਕਮੀਸ਼ਨਰ ਮਾਨਸਾ ਅਤੇ ਐਸ.ਡੀ.ਐਮ ਸਰਦੂਲਗੜ੍ਹ ਤੋ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।

NO COMMENTS