ਮੀਂਹ ਕਾਰਨ ਗਰਮੀ ਤੋਂ ਮਿਲੀ ਰਾਹਤ..!ਪਿਆਸੀਆਂ ਫ਼ਸਲਾਂ ਲਈ ਅੰਮ੍ਰਿਤ ਬਣ ਕੇ ਬਰਸਿਆ ਮੀਂਹ*

0
8

ਸਰਦੂਲਗੜ 12 ਜੂਨ  (ਸਾਰਾ ਯਹਾਂ/ਬਲਜੀਤ ਪਾਲ): ਸਰਦੂਲਗੜ੍ਹ ਅਤੇ ਨੇੜਲੇ ਇਲਾਕੇ ਵਿੱਚ ਬਾਰਸ਼ ਪੈਣ ਕਰਕੇ ਗਰਮੀ ਤੋੰ ਕਾਫ਼ੀ ਰਾਹਤ ਮਿਲ ਗਈ ਹੈ। ਸ਼ਾਮ ਨੂੰ ਆਈ ਤੇਜ਼ ਹਨ੍ਹੇਰੀ ਤੋਂ ਬਾਅਦ ਪਏ ਮੀਂਹ ਨੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਲਿਆ ਦਿੱਤੀ ਹੈ। ਗਰਮੀ ਕਾਰਨ ਅਤੇ ਨਹਿਰੀ ਪਾਣੀ ਦੀ ਬੰਦੀ ਕਾਰਨ ਜਿਥੇ ਨਰਮਾ, ਹਰਾ-ਚਾਰਾ ਅਤੇ ਹੋਰ ਸਬਜ਼ੀਆਂ ਆਦਿ ਦੀਆਂ ਫਸਲ ਸੁੱਕ ਰਹੀਆਂ ਸਨ। ਉੱਥੇ ਇਸ ਮੀੰਹ ਕਰਕੇ ਇਕ ਵਾਰ ਫ਼ਸਲਾਂ ਖੇਤਾਂ ਵਿੱਚ ਲਹਿਰਾਉਣ ਲੱਗੀਆ ਹਨ ਅਤੇ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ। ਬਲਾਕ ਖੇਤੀਬਾੜੀ ਅਫ਼ਸਰ ਸਰਦੂਲਗੜ੍ਹ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਇਹ ਬਾਰਸ਼ ਨਰਮੇ ਅਤੇ ਦੂਸਰੀਆ ਫਸਲ ਲਈ ਬਹੁਤ ਹੀ ਲਾਹੇਵੰਦ ਹੈ। ਇਸ ਬਾਰਸ਼ ਨਾਲ ਜਿੱਥੇ ਵਾਤਾਵਰਨ ਵਿਚ ਚੜ੍ਹੀ ਮਿੱਟੀ ਘੱਟੇ ਦੀ ਧੂੜ ਲੈਹ ਜਾਵੇਗੀ ਉਥੇ ਹੀ ਪਾਣੀ ਮੰਗ ਰਹੀਆਂ ਫ਼ਸਲਾਂ ਦੀ ਪਾਣੀ ਦੀ ਲੋੜ ਨੂੰ ਵੀ ਪੂਰਾ ਕਰੇਗੀ। ਨਰਮੇ ਦੀ ਫਸਲ ਦੇ ਵਿਕਾਸ ਲਈ ਇਹ ਬਾਰਸ਼ ਬਹੁਤ ਲਾਹੇਵੰਦ ਹੈ। ਝੋਨਾ ਲਾ ਰਹੇ ਕਿਸਾਨਾਂ ਨੂੰ ਵੀ ਇਸ ਬਾਰਸ਼ ਕਾਰਨ ਕਾਫ਼ੀ ਮਦਦ ਮਿਲੇਗੀ। ਪਰ ਬਾਰਸ਼ ਦੇ ਨਾਲ ਆਈ ਤੇਜ਼ ਹਨ੍ਹੇਰੀ ਕਾਰਨ ਕਈ ਦਰੱਖਤ ਟੁੱਟ ਜਾਣ ਦਾ ਵੀ ਸਮਾਚਾਰ ਮਿਲਿਆ ਹੈ।
ਕੈਪਸ਼ਨ: ਬਾਰਸ਼ ਪੈਣ ਤੋਂ ਬਾਅਦ ਖੇਤਾਂ ਚ ਲਹਿਰਾ ਰਹੀ ਨਰਮੇ ਦੀ ਫਸਲ।

NO COMMENTS